ਅੰਮ੍ਰਿਤਸਰ ਦਿਹਾਤੀ ਵਲੋਂ 'ਮੈਂ ਹਾਂ ਵਲੰਟੀਅਰ' ਮੁਹਿੰਮ ਦੀ ਸ਼ੁਰੂਆਤ
Published : Apr 13, 2020, 9:05 am IST
Updated : Apr 13, 2020, 9:05 am IST
SHARE ARTICLE
File photo
File photo

ਤਾਲਾਬੰਦੀ ਦੌਰਾਨ ਸਾਰੇ ਲੋੜਵੰਦ ਵਿਅਕਤੀਆਂ ਨੂੰ ਭੋਜਨ ਅਤੇ ਜ਼ਰੂਰੀ ਵਸਤਾਂ ਦੀ ਢੁੱਕਵੀਂ  ਸਪਲਾਈ ਅਤੇ ਵੰਡ ਯਕੀਨੀ ਬਣਾਉਣ ਲਈ, ਪੰਜਾਬ ਪੁਲਿਸ ਨੇ

 ਚੰਡੀਗੜ੍ਹ (ਸਪੋਕਸਮੈਨ ਸਮਾਚਾਰ ਸੇਵਾ): ਤਾਲਾਬੰਦੀ ਦੌਰਾਨ ਸਾਰੇ ਲੋੜਵੰਦ ਵਿਅਕਤੀਆਂ ਨੂੰ ਭੋਜਨ ਅਤੇ ਜ਼ਰੂਰੀ ਵਸਤਾਂ ਦੀ ਢੁੱਕਵੀਂ  ਸਪਲਾਈ ਅਤੇ ਵੰਡ ਯਕੀਨੀ ਬਣਾਉਣ ਲਈ, ਪੰਜਾਬ ਪੁਲਿਸ ਨੇ ਜ਼ਿਲ੍ਹਿਆਂ ਵਿਚ ਕੇਂਦਰੀ ਖ਼ੁਰਾਕ ਪੂਲ ਤਿਆਰ ਕੀਤੇ ਹਨ। ਇਸ ਪੂਲ ਪ੍ਰਣਾਲੀ ਵਿਚ ਸਿਵਲ ਪ੍ਰਸ਼ਾਸਨ ਨਾਲ ਮਿਲ ਕੇ ਕੰਮ ਕਰਨ ਲਈ ਪਿੰਡ ਦੇ ਪੁਲਿਸ ਅਧਿਕਾਰੀ (ਵੀਪੀਓਜ਼), ਐਨਜੀਓਜ਼, ਦਾਨੀ, ਵਲੰਟੀਅਰਾਂ ਤੋਂ ਇਲਾਵਾ ਧਾਰਮਕ ਸੰਸਥਾਵਾਂ ਅਤੇ ਸਮਾਜ ਭਲਾਈ ਗਰੁੱਪਾਂ ਨੂੰ ਸ਼ਾਮਲ ਕੀਤਾ ਗਿਆ ਹੈ।  ਡੀ.ਜੀ.ਪੀ. ਦਿਨਕਰ ਗੁਪਤਾ ਅਨੁਸਾਰ ਪੂਲ ਨੂੰ ਫ਼ੀਲਡ ਅਧਿਕਾਰੀਆਂ ਤੋਂ ਇਨਪੁਟਸ ਮਿਲਦੀਆਂ ਹਨ ਜੋ ਰਿਸੋਰਸ ਪੂਲਿੰਗ ਅਤੇ ਡਿਸਟ੍ਰੀਬਿਊਸ਼ਨ ਪ੍ਰਣਾਲੀ ਨਾਲ ਮੰਗ ਅਤੇ ਸਪਲਾਈ ਖੇਤਰਾਂ ਦਾ ਨਿਯਮਤ ਰਿਕਾਰਡ ਰਖਦੇ ਹਨ।

File photoFile photo

ਉਨ੍ਹਾਂ ਦਸਿਆ ਕਿ ਦਾਨੀਆਂ ਨਾਲ ਤਾਲਮੇਲ ਕਰਨ ਲਈ ਵੀ.ਪੀ.ਓਜ਼ ਵਲੋਂ ਵੱਟਸਐਪ ਗਰੁਪ ਬਣਾਏ ਗਏ ਹਨ ਤਾਂ ਜੋ ਭੋਜਨ ਸਮੱਗਰੀ ਦੀ ਵੰਡ ਵਿਚ ਕਿਸੇ ਕਿਸਮ ਦੀ ਡੁਪਲੀਕੇਸ਼ਨ (ਦੁਹਰਾਉਣਾ) ਤੋਂ ਬਚਿਆ ਜਾ ਸਕੇ। ਭੋਜਨ, ਦਵਾਈਆਂ, ਸੈਨੇਟਰੀ ਪੈਡ, ਸੈਨੇਟਾਈਜ਼ਰ, ਮਾਸਕ ਅਤੇ ਸਾਬਣ ਆਦਿ ਵਸਤਾਂ ਪਹੁੰਚਾਉਣ ਦੀ ਪ੍ਰਕਿਰਿਆ ਨੂੰ ਸੁਚਾਰੂ ਬਣਾਉਣ ਲਈ ਹਰ ਸਮੂਹ ਵਿਚ ਸਬੰਧਤ ਖੇਤਰਾਂ ਦੇ ਔਸਤਨ 60/70 ਵਿਅਕਤੀ ਹਨ। ਪਿੰਡ ਜਾਂ ਵਾਰਡ-ਵਾਰ ਜ਼ਰੂਰਤਾਂ ਦਾ ਮੁਲਾਂਕਣ ਇਕ ਦਿਨ ਪਹਿਲਾਂ ਕੀਤਾ ਜਾਂਦਾ ਹੈ ਜਿਸ ਨੂੰ ਫਿਰ ਡੀਐਸਪੀ ਪੱਧਰ 'ਤੇ ਇਕਸਾਰ ਕੀਤਾ ਜਾਂਦਾ ਹੈ। ਡੀਜੀਪੀ ਨੇ ਦਸਿਆ ਕਿ ਸਾਰੇ ਦਾਨੀਆਂ ਤੋਂ ਪ੍ਰਾਪਤ ਰਾਸ਼ਨ ਦੀ ਵੰਡ ਐਨ.ਜੀ.ਓਜ਼ ਅਤੇ ਸਬੰਧਤ ਵੀਪੀਓਜ਼ ਦੁਆਰਾ ਕੀਤੀ ਜਾਂਦੀ ਹੈ, ਜੋ ਸਮਾਜਿਕ ਵਿੱਥ ਬਣਾਏ ਰੱਖਣ ਸਬੰਧੀ ਨਿਯਮਾਂ ਦੀ ਪਾਲਣਾ ਨੂੰ ਯਕੀਨੀ ਬਣਾਉਂਦੇ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM
Advertisement