
ਕਰੋਨਾ ਵਾਇਰਸ ਰੋਗ (ਕੋਵਿਡ-19) ਕਾਰਨ ਕੀਤੀ ਗਈ ਮੁਕੰਮਲ ਤਾਲਾਬੰਦੀ ਚੋਂ ਉਪਜੇ ਵਿਤੀ ਸੰਕਟ ਨਾਲ ਨਜਿੱਠਣ ਲਈ ਉਪਰਾਲੇ ਵੀ ਜਾਰੀ ਹਨ. ਪ੍ਰਧਾਨ ਮੰਤਰੀ
ਚੰਡੀਗੜ੍ਹ (ਨੀਲ ਭਲਿੰਦਰ ਸਿੰਘ) : ਕਰੋਨਾ ਵਾਇਰਸ ਰੋਗ (ਕੋਵਿਡ-19) ਕਾਰਨ ਕੀਤੀ ਗਈ ਮੁਕੰਮਲ ਤਾਲਾਬੰਦੀ ਚੋਂ ਉਪਜੇ ਵਿਤੀ ਸੰਕਟ ਨਾਲ ਨਜਿੱਠਣ ਲਈ ਉਪਰਾਲੇ ਵੀ ਜਾਰੀ ਹਨ. ਪ੍ਰਧਾਨ ਮੰਤਰੀ ਵਲੋਂ ਜਾਨ ਹੈ ਤਾਂ ਜਹਾਨ ਹੈ ਤੋਂ ਬਾਅਦ 'ਜਾਨ ਵੀ, ਜਹਾਨ ਵੀ' ਦੀ ਗੱਲ ਕਹਿਕੇ ਸਾਫ਼ ਕਰ ਦਿੱਤਾ ਹੈ ਕਿ ਉਹ ਕੋਰੋਨਾਤੋਂ ਲੋਕਾਂ ਦੀ ਜਾਨ ਬਚਾਉਣ ਦੇ ਨਾਲ ਹੀ ਉਨ੍ਹਾਂ ਦੀ ਪੇਸ਼ੇਵਰ ਅਤੇ ਮਾਲੀ ਹਾਲਤ ਨੂੰ ਵੀ ਬਚਾਉਣਾ ਚਾਹ ਰਹੇ ਹਨ. ਜਿਸ ਤਹਿਤ ਹੁਣ ਪੜਾਅਵਾਰ ਢੰਗ ਨਾਲ ਇੱਕ - ਇੱਕ ਕਰ ਕਦਮ ਵਧਾਇਆ ਜਾਵੇਗਾ. ਜਿਸ ਤਹਿਤ ਸਰਕਾਰ ਨੇ ਲਾਲ (ਗਰੀਨ), ਸੰਤਰੀ (ਆਰੇਂਜ) ਅਤੇ ਲਾਲ (ਰੈੱਡ) ਜੋਨ ਅਧਾਰਤ ਖੇਤਰ ਵੰਡ ਦੀ ਰਣਨੀਤੀ ਵਿਚਾਰੀ ਹੈ. ਲਾਕਡਾਉਨ ਨੂੰ ਇਨ੍ਹਾਂ ਜੋਨ ਦੇ ਹਿਸਾਬ ਨਾਲ ਲਾਗੂ ਕੀਤਾ ਜਾਵੇਗਾ. ਤਾਜਾ ਅੰਕੜਿਆਂ ਮੁਤਾਬਿਕ ਦੇਸ਼ ਦੇ ਚਾਰ ਸੌ ਜਿਲ੍ਹੇ ਅਜਿਹੇ ਹਨ ਜਿੱਥੇ ਕੋਰੋਨਾ ਦਾ ਕੋਈ ਮਾਮਲਾ ਨਹੀਂ ਹੈ. ਇਸਨੂੰ ਗਰੀਨ ਜੋਨ ਮੰਨਿਆ ਜਾਵੇਗਾ।