Jalandhar News : ਥਾਣੇ ਦੇ ਬਾਹਰ ਪਤੀ-ਪਤਨੀ ’ਚ ਵਿਚਾਲੇ ਹੋਈ ਹੱਥੋਂਪਾਈ

By : BALJINDERK

Published : Apr 13, 2024, 3:33 pm IST
Updated : Apr 13, 2024, 3:33 pm IST
SHARE ARTICLE
Clash between husband and wife
Clash between husband and wife

Jalandhar News : ਪਤੀ ਨੂੰ ਕਾਲਰ ਤੋਂ ਖਿੱਚਿਆ, ਨੌਜਵਾਨ ਨੇ ਕਿਹਾ- ਉਹ ਆਪਣੇ ਬੁਆਏਫਰੈਂਡ ਨਾਲ ਪਰੇਸ਼ਾਨੀ ਪੈਦਾ ਕਰਦੀ ਹੈ

Jalandhar News : ਜਲੰਧਰ ’ਚ ਸ਼ੁੱਕਰਵਾਰ ਸ਼ਾਮ ਨੂੰ ਆਪਣੀ ਪਤਨੀ ਦੇ ਨਾਜਾਇਜ਼ ਸਬੰਧਾਂ ਤੋਂ ਪਰੇਸ਼ਾਨ ਇਕ ਵਿਅਕਤੀ ਨੇ ਥਾਣਾ ਡਿਵੀਜ਼ਨ ਨੰਬਰ 8 ਦੇ ਬਾਹਰ ਭਾਰੀ ਹੰਗਾਮਾ ਕਰ ਦਿੱਤਾ। ਪਹਿਲਾਂ ਤਾਂ ਮੌਕੇ ’ਤੇ ਹੀ ਪਤੀ-ਪਤਨੀ ਵਿਚਾਲੇ ਜ਼ਬਰਦਸਤ ਝਗੜਾ ਹੋਇਆ ਅਤੇ ਫਿਰ ਮਾਮਲਾ ਹੱਥੋਂਪਾਈ ਤੱਕ ਪਹੁੰਚ ਗਿਆ।
ਪੀੜਤਾ ਪਤੀ ਨੇ ਦੋਸ਼ ਲਾਇਆ ਹੈ ਕਿ ਉਸ ਦੀ ਪਤਨੀ ਆਪਣੇ ਪ੍ਰੇਮੀ ਨਾਲ ਮਿਲ ਕੇ ਤੰਗ ਪ੍ਰੇਸ਼ਾਨ ਕਰ ਰਹੇ ਹਨ। ਇਸ ਸਬੰਧੀ ਥਾਣਾ ਸਦਰ ਵਿਚ ਸ਼ਿਕਾਇਤ ਵੀ ਦਿੱਤੀ ਗਈ ਹੈ, ਇਸ ਲਈ ਜਦੋਂ ਉਹ ਥਾਣੇ ਪਹੁੰਚਿਆ ਤਾਂ ਥਾਣੇ ਵਿਚ ਉਸ ਦੀ ਕੁੱਟਮਾਰ ਕੀਤੀ ਗਈ।

ਇਹ ਵੀ ਪੜੋ:Punjabi death in canada: ਕੈਨੇਡਾ ’ਚ ਟਰੱਕ ਦੀ ਲਪੇਟ ’ਚ ਆਉਣ ਨਾਲ ਪੰਜਾਬੀ ਨੌਜਵਾਨ ਦੀ ਹੋਈ ਮੌਤ  


ਜਲੰਧਰ ਦੇ ਕਿਸ਼ਨਪੁਰਾ ਦੇ ਨਾਲ ਲੱਗਦੇ ਸੰਤੋਖਪੁਰਾ ਦੇ ਰਹਿਣ ਵਾਲੇ ਪੀੜ੍ਹਤ ਪਤੀ ਨੇ ਦੱਸਿਆ ਕਿ ਉਹ ਮੂਲ ਰੂਪ ਤੋਂ ਉੱਤਰ ਪ੍ਰਦੇਸ਼ ਦਾ ਰਹਿਣ ਵਾਲਾ ਹੈ। ਉਸ ਦਾ ਵਿਆਹ ਪਿੰਡ ਦੇ ਨੇੜੇ ਹੀ ਰਹਿਣ ਵਾਲੀ ਔਰਤ ਨਾਲ ਹੋਇਆ ਸੀ। ਜਿਸ ਵਿਆਹ ਤੋਂ ਉਸ ਦਾ ਇੱਕ ਬੱਚਾ ਹੈ। ਪਿਛਲੇ ਕੁਝ ਦਿਨਾਂ ਤੋਂ ਉਸ ਦੀ ਪਤਨੀ ਦੇ ਇਕ ਬੰਗਾਲੀ ਨੌਜਵਾਨ ਨਾਲ ਨਾਜਾਇਜ਼ ਸਬੰਧ ਸਨ। ਪਤੀ ਦਾ ਦੋਸ਼ ਹੈ ਕਿ ਜਦੋਂ ਉਸ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਸ ਨੇ ਵਿਰੋਧ ਕੀਤਾ। ਇਸ ਗੱਲ ਨੂੰ ਲੈ ਕੇ ਪਤਨੀ ਅਕਸਰ ਆਪਣੇ ਪਤੀ ਨੂੰ ਪਰੇਸ਼ਾਨ ਕਰਦੀ ਰਹਿੰਦੀ ਸੀ। ਇਸ ਤੋਂ ਪਹਿਲਾਂ ਵੀ ਉਨ੍ਹਾਂ ਨੇ ਇਸ ਸਬੰਧੀ ਥਾਣੇ ’ਚ ਸ਼ਿਕਾਇਤ ਦਿੱਤੀ ਸੀ।

ਇਹ ਵੀ ਪੜੋ:Punjab News : ਅੰਮ੍ਰਿਤਸਰ ’ਚ ਚੱਲੀਆਂ ਗੋਲ਼ੀਆਂ, ਬਦਮਾਸ਼ 70 ਹਜ਼ਾਰ ਦੀ ਨਕਦੀ ਲੈ ਹੋਏ ਫ਼ਰਾਰ


ਪੀੜਤਾ ਦੇ ਪਤੀ ਨੇ ਕਿਹਾ ਮੈਂ ਕਿਸੇ ਤਰ੍ਹਾਂ ਮਿਹਨਤ ਮਜ਼ਦੂਰੀ ਕਰਕੇ ਘਰ ਦਾ ਗੁਜ਼ਾਰਾ ਚਲਾਉਂਦਾ ਹਾਂ। ਮੈਂ ਜਲੰਧਰ ਵਿੱਚ ਦੋ ਮਰਲੇ ਦਾ ਪਲਾਟ ਖਰੀਦ ਲਿਆ ਸੀ। ਜੋ ਮੈਂ ਆਪਣੀ ਪਤਨੀ ਦੇ ਨਾਂ ’ਤੇ ਕਰਵਾ ਲਿਆ ਸੀ। ਪਰ ਜਦੋਂ ਉਸ ਨੂੰ ਆਪਣੀ ਪਤਨੀ ਦੇ ਨਜਾਇਜ਼ ਸਬੰਧਾਂ ਬਾਰੇ ਪਤਾ ਲੱਗਾ ਤਾਂ ਉਹ ਆਪਣਾ ਪਲਾਟ ਆਪਣੇ ਨਾਂ ਕਰਵਾਉਣਾ ਚਾਹੁੰਦਾ ਹੈ। ਇਸ ਝਗੜੇ ਨੂੰ ਲੈ ਕੇ ਉਹ ਸ਼ੁੱਕਰਵਾਰ ਨੂੰ ਥਾਣੇ ਆਇਆ ਸੀ। ਪਰ ਇਸ ਦੌਰਾਨ ਗੁੱਸੇ ’ਚ ਆਈ ਪਤਨੀ ਨੇ ਥਾਣੇ ’ਚ ਪਤੀ ਨੂੰ ਕਾਲਰ ਫੜ ਕੇ ਕੁੱਟਣ ਦੀ ਕੋਸ਼ਿਸ਼ ਕੀਤੀ। ਪੀੜਤ ਨੇ ਦੱਸਿਆ ਕਿ ਉਹ ਪਿਛਲੇ ਦਿਨੀਂ ਸੰਤੋਖਪੁਰਾ ਦੇ ਇੱਕ ਬੰਗਾਲੀ ਨੌਜਵਾਨ ਨਾਲ ਫ਼ਰਾਰ ਹੋ ਗਈ ਸੀ।

ਇਹ ਵੀ ਪੜੋ:Kiratpur Sahib News : ਵਿਸਾਖੀ ਮੌਕੇ ਟਰੈਕਟਰ ਦੇ ਬ੍ਰੇਕ ਫੇਲ੍ਹ ਹੋਣ ਕਾਰਣ ਇੱਕ ਦੀ ਮੌਤ, ਇੱਕ ਜ਼ਖ਼ਮੀ 

ਮਾਮਲਾ ਇੰਨਾ ਵੱਧ ਗਿਆ ਕਿ ਪਤਨੀ ਬੱਚੇ ਨੂੰ ਛੱਡ ਕੇ ਸਟੇਸ਼ਨ ਚਲੀ ਗਈ। ਕੁਝ ਕਾਰਨਾਂ ਕਰਕੇ ਉਸ ਨੂੰ ਵਾਪਸ ਪਰਤਣਾ ਪਿਆ। ਇਸ ਦੌਰਾਨ ਥਾਣਾ ਸਦਰ-8 ਦੇ ਐਸਐਚਓ ਗੁਰਮੀਤ ਸਿੰਘ ਨੇ ਦੱਸਿਆ ਕਿ ਇਹ ਮਾਮਲਾ ਪਰਿਵਾਰਕ ਝਗੜਾ ਹੈ। ਦੋਵਾਂ ਧਿਰਾਂ ਦੇ ਬਿਆਨਾਂ ਤੋਂ ਬਾਅਦ ਕਾਰਵਾਈ ਕੀਤੀ ਜਾਵੇਗੀ।

 (For more news apart from Clash between husband and wife outside police station in Jalandhar News in Punjabi, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM

Patiala ‘Kidnapper’s’ encounter ਮਾਮਲੇ 'ਚ ਆ ਗਿਆ ਨਵਾਂ ਮੋੜ :Kin allege Jaspreet killed by police | News

26 Apr 2025 5:48 PM

Pahalgam Attack 'ਤੇ ਚੰਡੀਗੜ੍ਹ ਦੇ ਲੋਕਾਂ ਦਾ ਪਾਕਿ 'ਤੇ ਫੁੱਟਿਆ ਗੁੱਸਾ, ਮਾਸੂਮਾਂ ਦੀ ਮੌਤ 'ਤੇ ਜਿੱਥੇ ਦਿਲ 'ਚ ਦਰਦ

25 Apr 2025 5:57 PM
Advertisement