
Kiratpur Sahib News : ਨਵਾਂ ਸ਼ਹਿਰ ਤੋਂ ਸੰਗਤ ਲੈ ਕੇ ਆ ਰਿਹਾ ਟਰੈਕਟਰ ਹੋਇਆ ਬੇਕਾਬੂ
Kiratpur Sahib News : ਕੀਰਤਪੁਰ ਸਾਹਿਬ ਵਿਖੇ ਅੱਜ ਵਿਸਾਖੀ ਮੌਕੇ ਵੱਡਾ ਹਾਦਸਾ ਵਾਪਰਿਆ ਨਵਾਂ ਸ਼ਹਿਰ ਦੇ ਪਿੰਡ ਸ਼ੇਖੂਪੁਰਾ ਤੋਂ ਟਰੈਕਟਰ ਟਰਾਲੀ ਵਿਚ ਸਵਾਰ ਹੋ ਕੇ ਆਈ ਸੰਗਤ ਦੇ ਟਰੈਕਟਰ ਦੀ ਮਨਾਲੀ ਚੰਡੀਗੜ੍ਹ ਮੁੱਖ ਮਾਰਗ ਤੇ ਬ੍ਰੇਕ ਫੇਲ੍ਹ ਹੋ ਜਾਣ ਕਾਰਨ ਟਰੈਕਟਰ ਬੇਕਾਬੂ ਹੋ ਗਿਆ।
ਇਹ ਵੀ ਪੜੋ:Faridkot News : 4 ਦਿਨ ਪਹਿਲਾਂ ਲਾਪਤਾ ਹੋਏ ਜੇਸੀਬੀ ਚਾਲਕ ਦੀ ਲਾਸ਼ ਨਹਿਰ ’ਚ ਹੋਈ ਬਰਾਮਦ
ਇਹ ਟਰੈਕਟਰ ਸੜਕ ਦੇ ਨਾਲ ਬਣੀ ਡਰੇਨ ’ਚ ਵੱਜਣ ਕਾਰਨ ਉਸਦੇ ਦੋਵੇਂ ਅਗਲੇ ਟਾਇਰ ਨਾਲ ਤੋਂ ਟੁੱਟ ਗਏ ਅਤੇ ਇੱਕ ਨੌਜਵਾਨ ਟਰੈਕਟਰ ਦੇ ਪਿਛਲੇ ਟਾਇਰਾਂ ਦੇ ਥੱਲ੍ਹੇ ਆ ਗਿਆ। ਇਸ ਮੌਕੇ ਇੱਕ ਵਿਅਕਤੀ ਹੋਰ ਗੰਭੀਰ ਜ਼ਖ਼ਮੀ ਹੋ ਗਿਆ, ਜ਼ਖਮੀ ਵਿਅਕਤੀ ਨੂੰ ਇਲਾਜ ਲਈ ਅਨੰਦਪੁਰ ਸਾਹਿਬ ਦੇ ਸਿਵਲ ਹਸਪਤਾਲ ਵਿਖੇ ਭੇਜ ਦਿੱਤਾ ਗਿਆ। ਜਦਕਿ ਮ੍ਰਿਤਕ ਵਿਅਕਤੀ ਦੀ ਲਾਸ਼ ਭਾਈ ਜੈਤਾ ਜੀ ਸਿਵਿਲ ਹਸਪਤਾਲ ਅਨੰਦਪੁਰ ਸਾਹਿਬ ਵਿਖੇ ਰਖਵਾ ਦਿੱਤੀ ਗਈ ।
ਇਹ ਵੀ ਪੜੋ:Jaishankar News : 2014 ਦੇ ਬਾਅਦ ਵਿਦੇਸ਼ ਨੀਤੀ ਬਦਲੀ, ਅੱਤਵਾਦ ਨਾਲ ਨਜਿੱਠਣ ਦਾ ਇਹੀ ਤਰੀਕਾ: ਜੈਸ਼ੰਕਰ
(For more news apart from One killed, one injured due to brake failure tractor on Baisakhi at Kiratpur Sahib News in Punjabi, stay tuned to Rozana Spokesman)