Punjab News: ਦਿਲਰੋਜ਼ ਕਤਲ ਮਾਮਲੇ ਵਿਚ ਅਦਾਲਤ ਨੇ ਨੀਲਮ ਨੂੰ ਦੋਸ਼ੀ ਠਹਿਰਾਇਆ; ਸੋਮਵਾਰ ਨੂੰ ਸੁਣਾਈ ਜਾਵੇਗੀ ਸਜ਼ਾ
Published : Apr 13, 2024, 9:35 am IST
Updated : Apr 13, 2024, 9:35 am IST
SHARE ARTICLE
Dilroz murder case: Ludhiana court convicts neighbour for killing two-year-old girl
Dilroz murder case: Ludhiana court convicts neighbour for killing two-year-old girl

21 ਨਵੰਬਰ 2021 ਨੂੰ ਢਾਈ ਸਾਲਾ ਮਾਸੂਮ ਦੀ ਟੋਏ ਵਿਚ ਜ਼ਿੰਦਾ ਦੱਬ ਕੇ ਕੀਤੀ ਸੀ ਹਤਿਆ

Punjab News: ਜ਼ਿਲ੍ਹਾ ਲੁਧਿਆਣਾ ਦੇ ਸੈਸ਼ਨ ਜੱਜ ਮੁਨੀਸ਼ ਸਿੰਘਲ ਦੀ ਅਦਾਲਤ ਨੇ ਅਪਣੇ ਗੁਆਂਢੀ ਹਰਪ੍ਰੀਤ ਸਿੰਘ ਦੀ ਢਾਈ ਸਾਲਾ ਧੀ ਦਿਲਰੋਜ਼ ਕੌਰ ਦੀ ਬੇਰਹਿਮੀ ਨਾਲ ਹਤਿਆ ਕਰਨ ਦੇ ਮਾਮਲੇ ਵਿਚ ਨੀਲਮ ਨਾਂ ਦੀ 35 ਸਾਲਾ ਔਰਤ ਨੂੰ ਦੋਸ਼ੀ ਕਰਾਰ ਦਿਤਾ ਹੈ। ਸਜ਼ਾ ਦੀ ਮਿਆਦ ਦਾ ਐਲਾਨ ਸੋਮਵਾਰ ਨੂੰ ਕੀਤਾ ਜਾਵੇਗਾ।

28 ਨਵੰਬਰ 2021 ਨੂੰ ਦੋਸ਼ੀ ਨੀਲਮ ਨੇ ਸ਼ਿਮਲਾਪੁਰੀ ਇਲਾਕੇ ਤੋਂ ਲੜਕੀ ਨੂੰ ਸਕੂਟਰ 'ਤੇ ਅਗਵਾ ਕਰ ਲਿਆ ਸੀ ਅਤੇ ਸਲੇਮ ਟਾਬਰੀ ਇਲਾਕੇ 'ਚ ਰੇਤ ਦਾ ਟੋਆ ਪੁੱਟ ਕੇ ਉਸ ਨੂੰ ਜ਼ਿੰਦਾ ਦੱਬ ਦਿਤਾ ਸੀ। ਪੁਲਿਸ ਰਿਪੋਰਟ ਮੁਤਾਬਕ ਨੀਲਮ ਦੀ ਪਰਿਵਾਰ ਨਾਲ ਦੁਸ਼ਮਣੀ ਸੀ, ਜਿਸ ਕਾਰਨ ਉਸ ਨੇ ਇਸ ਘਿਨਾਉਣੇ ਅਪਰਾਧ ਨੂੰ ਅੰਜਾਮ ਦਿਤਾ। ਨੀਲਮ ਨੇ ਸਾਵਧਾਨੀ ਨਾਲ ਯੋਜਨਾ ਬਣਾਈ ਅਤੇ ਕਤਲ ਨੂੰ ਅੰਜਾਮ ਦਿਤਾ, ਮਾਸੂਮ ਲੜਕੀ ਨੂੰ ਜ਼ਿੰਦਾ ਦਫ਼ਨਾ ਦਿਤਾ ਅਤੇ ਫਿਰ ਘਰ ਵਾਪਸ ਆ ਗਈ।

ਪੀੜਤਾ ਦੇ ਮਾਤਾ-ਪਿਤਾ ਦੀ ਨੁਮਾਇੰਦਗੀ ਕਰ ਰਹੇ ਵਕੀਲ ਪੀ.ਐੱਸ. ਘੁੰਮਣ ਨੇ ਅਦਾਲਤ ਵਲੋਂ ਨੀਲਮ ਨੂੰ ਬੇਰਹਿਮੀ ਨਾਲ ਕਤਲ ਕਰਨ ਦੇ ਦੋਸ਼ੀ ਠਹਿਰਾਏ ਜਾਣ ਦੀ ਪੁਸ਼ਟੀ ਕੀਤੀ। ਦੋਸ਼ੀ ਨੂੰ ਸਜ਼ਾ ਸੋਮਵਾਰ (15 ਅਪ੍ਰੈਲ) ਨੂੰ ਸੁਣਾਈ ਜਾਵੇਗੀ। ਨੀਲਮ 'ਤੇ ਭਾਰਤੀ ਦੰਡਾਵਲੀ (ਆਈਪੀਸੀ) ਦੀ ਧਾਰਾ 364 ਦੇ ਤਹਿਤ ਕਤਲ ਦੇ ਇਰਾਦੇ ਨਾਲ ਅਗਵਾ ਕਰਨ ਦੇ ਨਾਲ-ਨਾਲ ਬੱਚੇ ਦੀ ਮੌਤ (302) ਅਤੇ ਸਬੂਤਾਂ ਨੂੰ ਨਸ਼ਟ ਕਰਨ (201) ਦੇ ਬਾਅਦ ਕਤਲ ਦੀਆਂ ਵਾਧੂ ਧਾਰਾਵਾਂ ਦੇ ਤਹਿਤ ਦੋਸ਼ ਲਗਾਇਆ ਗਿਆ ਹੈ। ਪਰਿਵਾਰ ਨੇ ਇਨਸਾਫ਼ ਲਈ ਕੈਂਡਲ ਮਾਰਚ ਵੀ ਕੱਢਿਆ ਸੀ।

ਦਰਅਸਲ ਨੀਲਮ ਤਲਾਕਸ਼ੁਦਾ ਹੈ ਅਤੇ 2015 ਤੋਂ ਅਪਣੇ 2 ਪੁੱਤਰਾਂ ਨਾਲ ਅਪਣੇ ਪੇਕੇ ਘਰ ਰਹਿ ਰਹੀ ਹੈ। ਉਸ ਦੇ ਲੜਕੇ ਸੜਕ 'ਤੇ ਦੂਜੇ ਬੱਚਿਆਂ ਨਾਲ ਲੜਦੇ ਰਹਿੰਦੇ ਸਨ, ਜਿਸ ਤੋਂ ਬਾਅਦ ਕੁੱਝ ਵਸਨੀਕਾਂ ਨੇ ਉਸ ਨੂੰ ਇਸ ਬਾਰੇ ਸ਼ਿਕਾਇਤ ਕੀਤੀ। ਉਦੋਂ ਤੋਂ, ਉਹ ਇਹ ਮੰਨਣ ਲੱਗੀ ਕਿ ਹਰ ਕੋਈ ਉਸ ਦੇ ਅਤੇ ਉਸ ਦੇ ਬੱਚਿਆਂ ਦੇ ਵਿਰੁਧ ਹੈ। ਕਤਲ ਤੋਂ ਕੁੱਝ ਦਿਨ ਪਹਿਲਾਂ ਨੀਲਮ ਦੀ ਦਿਲਰੋਜ਼ ਦੇ ਮਾਤਾ-ਪਿਤਾ ਨਾਲ ਕਿਸੇ ਛੋਟੀ ਜਿਹੀ ਗੱਲ ਨੂੰ ਲੈ ਕੇ ਲੜਾਈ ਹੋ ਗਈ ਸੀ। ਉਸ ਨੇ ਉਨ੍ਹਾਂ ਨਾਲ ਦੁਸ਼ਮਣੀ ਪੈਦਾ ਕੀਤੀ ਅਤੇ ਉਨ੍ਹਾਂ ਦੀ ਛੋਟੀ ਧੀ ਦਾ ਕਤਲ ਕਰ ਦਿਤਾ।

ਘੁੰਮਣ ਨੇ ਕਿਹਾ ਕਿ ਬੱਚੇ ਨੂੰ ਜ਼ਿੰਦਾ ਦੱਬੇ ਜਾਣ ਕਾਰਨ ਜੋ ਦਰਦ ਹੋਇਆ ਉਹ ਅਸਾਧਾਰਨ ਸੀ। ਅਸਲ ਵਿਚ, ਮੁਲਜ਼ਮ ਨੂੰ ਪਤਾ ਸੀ ਕਿ ਜੇਕਰ ਜ਼ਿੰਦਾ ਦਫ਼ਨਾ ਦਿਤਾ ਗਿਆ ਤਾਂ ਬੱਚੀ ਦੀ ਦਮ ਘੁੱਟਣ ਨਾਲ ਮੌਤ ਹੋ ਜਾਵੇਗੀ ਅਤੇ ਰੇਤ/ਮਿੱਟੀ ਨੱਕ, ਹਵਾ ਦੀ ਨਲੀ, ਫੇਫੜਿਆਂ ਅਤੇ ਫਿਰ ਖੂਨ ਵਿਚ ਅਤੇ ਫਿਰ ਮੂੰਹ, ਅੱਖਾਂ ਅਤੇ ਕੰਨਾਂ ਵਿਚ ਜਾ ਸਕਦੀ ਹੈ। ਅਜਿਹੇ ਮਾਮਲਿਆਂ ਵਿਚ ਮੌਤ ਬਹੁਤ ਦੁਖਦਾਈ ਹੁੰਦੀ। ਉਨ੍ਹਾਂ ਕਿਹਾ ਕਿ ਇਸਤਗਾਸਾ ਪੱਖ ਨੇ ਅਪਣਾ ਕੇਸ ਸਾਬਤ ਕਰਨ ਲਈ 26 ਗਵਾਹ ਪੇਸ਼ ਕੀਤੇ। ਅਦਾਲਤ ਨੇ ਇਸਤਗਾਸਾ ਪੱਖ ਵਲੋਂ ਪੇਸ਼ ਕੀਤੇ ਸਬੂਤਾਂ ਅਤੇ ਗਵਾਹਾਂ ਦੇ ਮੱਦੇਨਜ਼ਰ ਉਸ ਨੂੰ ਦੋਸ਼ੀ ਕਰਾਰ ਦਿਤਾ ਹੈ।

(For more Punjabi news apart from Dilroz murder case: Ludhiana court convicts neighbour for killing two-year-old girl, stay tuned to Rozana Spokesman)

 

Location: India, Punjab, Ludhiana

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Valtoha ‘ਤੇ ਵਰ੍ਹੇ Simranjit Mann ਦੀ Party ਦਾ ਉਮੀਦਵਾਰ, ਉਦੋਂ ਤਾਂ ਬਾਹਾਂ ਖੜ੍ਹੀਆਂ ਕਰਕੇ ਬਲੂ ਸਟਾਰ ਦੌਰਾਨ...

04 May 2024 3:11 PM

ਅਮਰ ਸਿੰਘ ਗੁਰਕੀਰਤ ਕੋਟਲੀ ਨੇ ਦਲ ਬਦਲਣ ਵਾਲਿਆਂ ਨੂੰ ਦਿੱਤਾ ਕਰਾਰਾ ਜਵਾਬ

04 May 2024 1:29 PM

NSA ਲੱਗੀ ਦੌਰਾਨ Amritpal Singh ਕੀ ਲੜ ਸਕਦਾ ਚੋਣ ? ਕੀ ਕਹਿੰਦਾ ਕਾਨੂੰਨ ? ਸਜ਼ਾ ਹੋਣ ਤੋਂ ਬਾਅਦ ਲੀਡਰ ਕਿੰਨਾ ਸਮਾਂ

04 May 2024 12:46 PM

ਡੋਪ ਟੈਸਟ ਦਾ ਚੈਲੰਜ ਕਰਨ ਵਾਲੇ Kulbir Singh Zira ਨੂੰ Laljit Singh Bhullar ਨੇ ਚੱਲਦੀ Interview 'ਚ ਲਲਕਾਰਿਆ

04 May 2024 11:44 AM

'ਸੁਖਪਾਲ ਖਹਿਰਾ ਮੇਰਾ ਹੱਕ ਖਾ ਗਿਆ, ਇਹ ਬੰਦਾ ਤਿਤਲੀਆਂ ਨਾਲੋਂ ਵੀ ਵੱਡੀ ਕੈਟਾਗਰੀ 'ਚ ਆਉਂਦਾ'

04 May 2024 11:31 AM
Advertisement