
Ludhiana News : ਹੋਇਆ ਧਮਾਕਾ, ਨਕਾਬਪੋਸ਼ ਵਿਅਕਤੀ ਨੇ ਪੈਟਰੋਲ ਪਾ ਕੇ ਲਗਾਈ ਅੱਗ, ਮੀਟਰ ਵੀ ਸੜੇ
Ludhiana News : ਲੁਧਿਆਣਾ ’ਚ ਬੀਤੀ ਰਾਤ ਕਿਸੇ ਅਣਪਛਾਤੇ ਵਿਅਕਤੀ ਨੇ ਘਰ ਦੇ ਬਾਹਰ ਖੜ੍ਹੀ ਐਕਟਿਵਾ ’ਤੇ ਪੈਟਰੋਲ ਪਾ ਕੇ ਅੱਗ ਲਗਾ ਦਿੱਤੀ। ਅੱਗ ਲੱਗਣ ਤੋਂ ਬਾਅਦ ਸਕੂਟਰ ’ਚ ਧਮਾਕਾ ਹੋਇਆ। ਦੇਰ ਰਾਤ ਜਦੋਂ ਇਲਾਕੇ ਦੇ ਲੋਕ ਘਰਾਂ ਤੋਂ ਬਾਹਰ ਆਏ ਤਾਂ ਸਕੂਟਰ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਿਆ। ਘਰ ਦੇ ਬਾਹਰ ਲੱਗੇ ਬਿਜਲੀ ਦੇ ਮੀਟਰ ਵੀ ਸੜ ਗਏ।
ਇਹ ਵੀ ਪੜੋ:Sonipat News : ਸੋਨੀਪਤ ’ਚ ਚਾਰ ਦਿਨਾਂ ਲਾਪਤਾ ਨੌਜਵਾਨ ਦੀ ਖੰਡਰ ਵਿਚੋਂ ਮਿਲੀ ਲਾਸ਼
ਜਾਣਕਾਰੀ ਦਿੰਦਿਆਂ ਬਜ਼ੁਰਗ ਔਰਤ ਸੁਦਰਸ਼ਨ ਨੇ ਦੱਸਿਆ ਕਿ ਜਦੋਂ ਉਸ ਦਾ ਲੜਕਾ ਕੰਮ ਤੋਂ ਵਾਪਸ ਆਇਆ ਤਾਂ ਉਸ ਨੇ ਐਕਟਿਵਾ ਘਰ ਦੇ ਬਾਹਰ ਖੜ੍ਹੀ ਕਰ ਦਿੱਤੀ। ਦੇਰ ਰਾਤ ਇਕ ਨਕਾਬਪੋਸ਼ ਅਣਪਛਾਤੇ ਵਿਅਕਤੀ ਨੇ ਗਲੀ ’ਚ ਆ ਕੇ ਐਕਟਿਵਾ ’ਤੇ ਪੈਟਰੋਲ ਪਾ ਦਿੱਤਾ। ਉਸ ਨੇ ਐਕਟਿਵਾ ’ਤੇ ਪਹਿਲੀ ਮਾਚਿਸ ਦੀ ਤੀਲੀ ਸੁੱਟੀ ਪਰ ਉਸ ਨੂੰ ਅੱਗ ਨਹੀਂ ਲੱਗੀ। ਫਿਰ ਜਦੋਂ ਮਾਚਿਸ ਦੀ ਤੀਲੀ ਨੂੰ ਅੱਗ ’ਤੇ ਸੁੱਟਿਆ ਤਾਂ ਸਕੂਟਰੀ ’ਚ ਧਮਾਕਾ ਹੋ ਗਿਆ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਅਣਪਛਾਤਾ ਵਿਅਕਤੀ ਫ਼ਰਾਰ ਹੋ ਗਿਆ। ਉਸ ਦੇ ਪਰਵਾਰ ਦੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਹੈ।
ਇਹ ਵੀ ਪੜੋ:Jalandhar News : ਥਾਣੇ ਦੇ ਬਾਹਰ ਪਤੀ-ਪਤਨੀ ’ਚ ਵਿਚਾਲੇ ਹੋਈ ਹੱਥੋਂਪਾਈ
ਇਲਾਕਾ ਨਿਵਾਸੀ ਅਸ਼ੋਕ ਕੁਮਾਰ ਨੇ ਦੱਸਿਆ ਕਿ ਗਲੀ ’ਚ ਅਪਰਾਧ ਕਾਫ਼ੀ ਵੱਧ ਰਿਹਾ ਹੈ। ਇਸ ਤੋਂ ਪਹਿਲਾਂ ਵੀ ਅਣਪਛਾਤੇ ਬਦਮਾਸ਼ ਕਾਰਾਂ ਦੇ ਸ਼ੀਸ਼ੇ ਤੋੜ ਚੁੱਕੇ ਹਨ। ਹੁਣ ਘਰਾਂ ਦੇ ਬਾਹਰ ਵਾਹਨ ਵੀ ਸੁਰੱਖਿਅਤ ਨਹੀਂ ਹਨ। ਪੁਲਿਸ ਨੂੰ ਇਸ ਪਾਸੇ ਧਿਆਨ ਦੇਣ ਦੀ ਲੋੜ ਹੈ। ਅੱਗ ਲਗਾਉਣ ਵਾਲੇ ਵਿਅਕਤੀ ਖ਼ਿਲਾਫ਼ ਪੁਲਿਸ ਕਾਰਵਾਈ ਕੀਤੀ ਜਾਵੇ। ਸਾਰਾ ਇਲਾਕਾ ਦਰੇਸੀ ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾਏਗਾ।
(For more news apart from fire broke out in Activa parked outside house in Ludhiana News in Punjabi, stay tuned to Rozana Spokesman)