
Malerkotla Accident News: ਇਕ ਜ਼ਖ਼ਮੀ, ਸਥਾਨਕ ਲੋਕਾਂ ਅਨੁਸਾਰ ਕਾਰ ਦੀ ਰਫਤਾਰ ਸੀ ਬਹੁਤ ਤੇਜ਼
Malerkotla Accident News in punjabi: ਮਲੇਰਕੋਟਲਾ ਤੋਂ ਦਿਲ ਨੂੰ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇਥੇ ਨਾਲ ਦੇ ਪਿੰਡ ਰਾਣਵਾਂ ਵਿਚ ਦਰਦਨਾਕ ਹਾਦਸਾ ਵਾਪਰਿਆ ਹੈ। ਇਥੇ ਤੇਜ਼ ਰਫਤਾਰ ਕਾਰ ਬੇਕਾਬੂ ਹੋ ਗਈ। ਹਾਦਸੇ ਵਿਚ 4 ਨੌਜਵਾਨਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਇਹ ਵੀ ਪੜ੍ਹੋ: Health News: ਸਿਹਤ ਲਈ ਲਾਹੇਵੰਦ ਹੈ ਅਨਾਰ ਦੇ ਛਿਲਕਿਆਂ ਦੀ ਚਾਹ
ਜਦਕਿ ਇਕ ਨੌਜਵਾਨ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ। ਮੌਕੇ 'ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਪੰਜੇ ਨੌਜਵਾਨ ਚੰਡੀਗੜ੍ਹ ਤੋਂ ਵਰਨਾ ਕਾਰ ਨੰਬਰ ਸੀ.ਐਚ.01 ਏ. ਐਸ. 1504 ਰਾਹੀਂ ਮਲੇਰਕੋਟਲਾ ਪਰਤ ਰਹੇ ਸਨ ਕਿ ਪਿੰਡ ਰਾਣਵਾਂ ਪਹੁੰਚ ਕੇ ਕਾਰ ਬੇਕਾਬੂ ਹੋ ਗਈ।
ਇਹ ਵੀ ਪੜ੍ਹੋ: Health News: ਵਾਲਾਂ ਨੂੰ ਰੰਗ ਕਰਨ ਨਾਲ ਹੋ ਸਕਦਾ ਹੈ ਨੁਕਸਾਨ, ਆਉ ਜਾਣਦੇ ਹਾਂ ਕਿਵੇਂ
ਫਿਲਹਾਲ ਕਾਰ ਹਾਦਸੇ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ। ਹਾਦਸੇ ਵਿਚ ਮਾਰੇ ਗਏ ਨੌਜਵਾਨਾਂ ਦੀ ਹਾਲੇ ਪਛਾਣ ਨਹੀਂ ਹੋ ਸਕੀ ਪ੍ਰੰਤੂ ਦੱਸਿਆ ਜਾਂਦਾ ਹੈ ਕਿ ਇਹ ਨੌਜਵਾਨ ਪਿੰਡ ਗੁਆਰਾ, ਮੋਹਾਲੀ ਅਤੇ ਮਲੇਰਕੋਟਲਾ ਨਾਲ ਸੰਬੰਧਿਤ ਹਨ ਜੋ ਚੰਡੀਗੜ੍ਹ ਤੋਂ ਪਰਤ ਰਹੇ ਸਨ। ਮ੍ਰਿਤਕ ਨੌਜਵਾਨਾਂ ਦੀਆਂ ਲਾਸ਼ਾਂ ਨੂੰ ਸਿਵਲ ਹਸਪਤਾਲ ਮਲੇਰਕੋਟਲਾ ਵਿਖੇ ਰੱਖਿਆ ਗਿਆ ਹੈ। ਸਥਾਨਕ ਲੋਕਾਂ ਅਨੁਸਾਰ ਕਾਰ ਦੀ ਰਫਤਾਰ ਬਹੁਤ ਤੇਜ਼ ਸੀ।
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।
(For more Punjabi news apart from Malerkotla Accident News in punjabi , stay tuned to Rozana Spokesman)