Health News: ਵਾਲਾਂ ਨੂੰ ਰੰਗ ਕਰਨ ਨਾਲ ਹੋ ਸਕਦਾ ਹੈ ਨੁਕਸਾਨ, ਆਉ ਜਾਣਦੇ ਹਾਂ ਕਿਵੇਂ

By : GAGANDEEP

Published : Apr 13, 2024, 1:16 pm IST
Updated : Apr 13, 2024, 1:42 pm IST
SHARE ARTICLE
Hair coloring can cause damage Health News in punjabi
Hair coloring can cause damage Health News in punjabi

Health News: ਵਾਲਾਂ ’ਤੇ ਰੰਗ ਆਕਸੀਕਰਨ ਰਾਹੀਂ ਕੀਤੀ ਜਾਂਦੀ ਹੈ। ਇਸ ਲਈ, ਇਹ ਪ੍ਰਕਿਰਿਆ ਤੁਹਾਡੇ ਵਾਲਾਂ ਨੂੰ ਬਹੁਤ ਸੁੱਕਾ ਅਤੇ ਬੇਜਾਨ ਬਣਾਉਂਦੀ ਹੈ

Hair coloring can cause damage Health News in punjabi : ਵਾਲ ਸਾਡੀ ਸੁੰਦਰਤਾ ਨੂੰ ਚਾਰ ਚੰਨ ਲਗਾਉਣ ਦਾ ਕੰਮ ਕਰਦੇ ਹਨ ਜਿਸ ਕਰ ਕੇ ਇਨ੍ਹਾਂ ਦੀ ਸੇਵਾ ਸੰਭਾਲ ਕਰਨੀ ਬਹੁਤ ਜ਼ਰੂਰੀ ਹੈ। ਬਹੁਤ ਸਾਰੇ ਲੋਕ ਅਜਿਹੇ ਹਨ, ਜੋ ਵਾਲਾਂ ਨੂੰ ਸੋਹਣਾ ਅਤੇ ਚਮਕਦਾਰ ਬਣਾਉਣ ਲਈ ਇਨ੍ਹਾਂ ’ਤੇ ਕਈ ਤਰ੍ਹਾਂ ਦੇ ਪ੍ਰੋਡਕਟਸ ਦੀ ਵਰਤੋਂ ਅਤੇ ਰੰਗ ਲਗਾਉਂਦੇ ਹਨ। ਇਸੇ ਲਈ ਵਾਲਾਂ ਦੀ ਦੇਖਭਾਲ ਕਰਦੇ ਸਮੇਂ ਰੰਗ ਕਰਨਾ ਬਹੁਤ ਆਮ ਹੈ। ਇਸ ਨਾਲ ਵਾਲਾਂ ਨੂੰ ਨਵਾਂ ਰੰਗ ਮਿਲਦਾ ਹੈ ਅਤੇ ਵਾਲ ਵਧੇਰੇ ਚਮਕਦਾਰ ਤੇ ਆਕਰਸ਼ਕ ਹੋ ਜਾਂਦੇ ਹਨ। ਜਦੋਂ ਤੁਸੀਂ ਅਪਣੇ ਵਾਲਾਂ ਨੂੰ ਰੰਗ ਕਰਦੇ ਹੋ, ਤਾਂ ਇਹ ਖ਼ਰਾਬ ਹੋ ਜਾਂਦੇ ਹਨ ਕਿਉਂਕਿ ਵਾਲਾਂ ’ਤੇ ਰੰਗ ਕਰਨ ਦੇ ਬਹੁਤ ਸਾਰੇ ਮਾੜੇ ਪ੍ਰਭਾਵ ਹੁੰਦੇ ਹਨ। ਆਉ ਜਾਣਦੇ ਹਾਂ ਇਨ੍ਹਾਂ ਬਾਰੇ:

ਇਹ ਵੀ ਪੜ੍ਹੋ: Health News: ਸਿਹਤ ਲਈ ਲਾਹੇਵੰਦ ਹੈ ਅਨਾਰ ਦੇ ਛਿਲਕਿਆਂ ਦੀ ਚਾਹ 

ਰੰਗ ਕਰਨ ਤੋਂ ਬਾਅਦ ਤੁਹਾਡੇ ਵਾਲਾਂ ਨੂੰ ਨੁਕਸਾਨ ਹੋਣ ਦੇ ਜ਼ਿਆਦਾ ਜੋਖਮ ਹਨ। ਨੁਕਸਾਨਦੇਹ ਅਲਟਰਾਵਾਇਲਟ ਕਿਰਨਾਂ, ਹਵਾ, ਧੂੜ ਤੇ ਮੈਲ, ਵਧੇਰੇ ਤੇਲ ਵਾਲਾਂ ਨੂੰ ਘੁੰਗਰਾਲੇ ਤੇ ਸੁਸਤ ਬਣਾ ਸਕਦੇ ਹਨ। ਨਤੀਜੇ ਵਜੋਂ ਤੁਹਾਨੂੰ ਦੋ ਮੂੰਹੇ ਵਾਲ, ਵਾਲਾਂ ਦੇ ਡਿੱਗਣ ਵਰਗੀਆਂ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ, ਜਿਸ ਨਾਲ ਵਾਲ ਲੰਮੇ ਨਹੀਂ ਹੁੰਦੇ। 

ਇਹ ਵੀ ਪੜ੍ਹੋ: Gold Price News: ਆਮ ਆਦਮੀ ਦੀ ਪਹੁੰਚ ਤੋਂ ਬਾਹਰ ਹੋਇਆ ਸੋਨਾ, 73 ਹਜ਼ਾਰ ਤੋਂ ਪਾਰ ਹੋਈ ਸੋਨੇ ਦੀ ਕੀਮਤ  

 ਇਕ ਵਾਰ ਜਦੋਂ ਤੁਸੀਂ ਅਪਣੇ ਵਾਲਾਂ ਨੂੰ ਰੰਗ ਕਰਦੇ ਹੋ ਤਾਂ ਇਸ ਵਿਚ ਨਮੀ ਅਤੇ ਪ੍ਰੋਟੀਨ ਸੰਤੁਲਨ ਦੀ ਮਾਤਰਾ ਨਹੀਂ ਬਣਦੀ। ਨਤੀਜੇ ਵਜੋਂ, ਤੁਹਾਡੇ ਵਾਲ ਝੜਨੇ ਜਾਂ ਟੁਟਣੇ ਸ਼ੁਰੂ ਹੋ ਜਾਂਦੇ ਹਨ। ਰੰਗ ਕਰਨ ਵਿਚ ਜ਼ਿਆਦਾ ਸਮਾਂ ਨਹੀਂ ਲਗਦਾ ਪਰ ਇਹ ਵਾਲਾਂ ਦੀਆਂ ਜੜ੍ਹਾਂ ਨੂੰ ਬੁਰੀ ਤਰ੍ਹਾਂ ਪ੍ਰਭਾਵਤ ਕਰਦਾ ਹੈ। ਵਾਲਾਂ ਨੂੰ ਰੰਗ ਕਰਨ ਤੋਂ ਬਾਅਦ ਤੁਸੀਂ ਅਪਣੀ ਖੋਪੜੀ ’ਤੇ ਜਲਣ ਮਹਿਸੂਸ ਕਰ ਸਕਦੇ ਹੋ। ਇਹ ਬਲੀਚ ਵਿਚਲੇ ਪੱਕੇ ਰਸਾਇਣਾਂ ਕਰ ਕੇ ਹੁੰਦਾ ਹੈ। ਤੁਹਾਨੂੰ ਬਲੀਚ ਜਾਂ ਰਸਾਇਣਕ ਜਲਣ ਤੋਂ ਐਲਰਜੀ ਹੋ ਸਕਦੀ ਹੈ, ਇਹ ਦੋਵੇਂ ਤੁਹਾਡੇ ਲਈ ਚੰਗੇ ਨਹੀਂ ਹਨ।

 ਵਾਲਾਂ ’ਤੇ ਰੰਗ ਆਕਸੀਕਰਨ ਰਾਹੀਂ ਕੀਤੀ ਜਾਂਦੀ ਹੈ। ਇਸ ਲਈ, ਇਹ ਪ੍ਰਕਿਰਿਆ ਤੁਹਾਡੇ ਵਾਲਾਂ ਨੂੰ ਬਹੁਤ ਸੁੱਕਾ ਅਤੇ ਬੇਜਾਨ ਬਣਾਉਂਦੀ ਹੈ।  ਤੁਹਾਡੇ ਵਾਲਾਂ ਨੂੰ ਰੰਗ ਕਰਨ ਲਈ ਬਹੁਤ ਜ਼ਿਆਦਾ ਦੇਖਭਾਲ ਦੀ ਜ਼ਰੂਰਤ ਹੁੰਦੀ ਹੈ। ਜੇਕਰ ਤੁਸੀਂ ਅਜਿਹਾ ਨਹੀਂ ਕਰ ਸਕਦੇ ਤਾਂ ਤੁਹਾਡੇ ਵਾਲ ਖ਼ਰਾਬ ਹੋ ਜਾਣਗੇ। ਨਤੀਜੇ ਵਜੋਂ ਤੁਹਾਨੂੰ ਵਾਲ ਝੜਨ, ਟੁਟਣ, ਮੰਦ ਵਾਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਲਈ ਇਕ ਵਾਰ ਅਪਣੇ ਵਾਲਾਂ ਨੂੰ ਬਲੀਚ ਕਰਨ ਮਗਰੋਂ ਵਾਲਾਂ ਦੀ ਚੰਗੀ ਦੇਖਰੇਖ ਕਰੋ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਵਾਲਾਂ ਨੂੰ ਰੰਗਣ ਦਾ ਇਕ ਹੋਰ ਵੱਡਾ ਮਾੜਾ ਪ੍ਰਭਾਵ ਇਹ ਹੈ ਕਿ ਤੁਹਾਡੇ ਵਾਲ ਬੇਰੰਗ ਹੋ ਸਕਦੇ ਹਨ। ਇਹ ਅਜੀਬ ਲਗਦਾ ਹੈ ਅਤੇ ਤੁਹਾਡੇ ਵਾਲਾਂ ਨੂੰ ਪੂਰੀ ਤਰ੍ਹਾਂ ਬੇਜਾਨ ਬਣਾ ਦਿੰਦਾ ਹੈ। ਜੇ ਤੁਸੀਂ ਘਰ ਵਿਚ ਰੰਗ ਕਰਦੇ ਹੋ ਤਾਂ ਤੁਹਾਡੇ ਵਾਲ ਬੇਰੰਗੇ ਬਣਨ ਦਾ ਇਕ ਵੱਡਾ ਖ਼ਤਰਾ ਹੁੰਦਾ ਹੈ।    

(For more Punjabi news apart from Hair coloring can cause damage Health News in punjabi, stay tuned to Rozana Spokesman)

 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਢੀਂਡਸਾ ਦੀ ਟਿਕਟ ਕਟਵਾਉਣ ਵਾਲੇ ਝੂੰਦਾਂ ਨੇ ‘ਮਾਨ’ ਨੂੰ ਦੱਸਿਆ ਗਰਮਖਿਆਲੀ..

29 Apr 2024 2:33 PM

Simranjit Singh Maan ਨੇ Lakha Sidhana ਤੇ Amritpal ਨੂੰ ਲੈਕੇ ਕਰਤਾ ਐਲਾਨ, Valtoha ਸਣੇ ਅਕਾਲੀਆਂ ਨੂੰ ਠੋਕਿਆ!

29 Apr 2024 2:24 PM

ਬਹੁਤ ਮਾੜਾ ਹੋਇਆ, ਅੱਧੀ ਰਾਤ ਨਹਿਰ 'ਚ ਡਿੱਗ ਗਈ ਤੇਜ਼ ਰਫ਼ਤਾਰ Car, ਛੋਟੇ ਬੱਚੇ ਵੀ ਸੀ ਮੌਜੂਦ!

29 Apr 2024 2:08 PM

ਜਿੰਨੇ ਮਰਜ਼ੀ ਗੜ੍ਹੇ ਪੈਣ ਜਾਂ ਮੀਂਹ ਆਵੇ, ਬਿਲਕੁਲ ਖਰਾਬ ਨਹੀਂ ਹੁੰਦੀ ਕਣਕ ਦੀ ਆਹ ਕਿਸਮ ਕਿਸਾਨਾਂ ਨੂੰ ਖੇਤੀ 'ਚ ਹੁੰਦੇ

29 Apr 2024 2:04 PM

Big Breaking: Raja Waring Ludhiana ਤੋਂ ਹੋ ਸਕਦੇ ਨੇ ਉਮੀਦਵਾਰ ! ਗੁਰਦਾਸਪੁਰ ਤੋਂ ਰੰਧਾਵਾ! , ਬਿੱਟੂ ਤੇ ਵੜਿੰਗ

29 Apr 2024 1:45 PM
Advertisement