
ਕਾਰ ਅਚਾਨਕ ਬੇਕਾਬੂ ਹੋ ਟਕਰਾਈ ਦਰੱਖ਼ਤ ਨਾਲ
ਭਵਾਨੀਗੜ੍ਹ: ਅੱਜ ਇੱਥੇ ਸੁਨਾਮ-ਪਟਿਆਲਾ ਮੁੱਖ ਸੜਕ 'ਤੇ ਪਿੰਡ ਫੱਗੂਵਾਲਾ ਨੇੜੇ ਭਿਆਨਕ ਸੜਕ ਹਾਦਸਾ ਵਾਪਰ ਗਿਆ। ਇਸ ਹਾਦਸੇ ਵਿਚ ਦੋ ਨੋਜਵਾਨਾਂ ਦੀ ਮੌਤ ਹੋ ਗਈ ਤੇ ਇਕ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਹਾਦਸੇ ਦਾ ਸ਼ਿਕਾਰ ਹੋਏ ਤਿੰਨੇ ਨੌਜਵਾਨ ਪਟਿਆਲਾ ਦੇ ਰਹਿਣ ਵਾਲੇ ਸਨ ਤੇ ਸੋਲਰ ਸਿਸਟਮ ਲਾਉਣ ਦਾ ਕੰਮ ਕਰਦੇ ਸਨ।
Accident
ਜਾਣਕਾਰੀ ਮੁਤਾਬਕ, ਸੋਮਵਾਰ ਯਾਨੀ ਅੱਜ ਸਵੇਰੇ ਸੁਨਾਮ ਤੋਂ ਪਰਤ ਰਹੇ ਅਭਿਸ਼ੇਕ (28), ਬਲਬੀਰ ਸਿੰਘ (29) ਤੇ ਯੁੱਧਵੀਰ ਸਿੰਘ (29) ਦੀ ਹੌਂਡਾ ਸਿਟੀ ਕਾਰ ਸੁਨਾਮ ਰੋਡ ਉਤੇ ਗੁਰਦੁਆਰਾ ਪਾਤਸ਼ਾਹੀ ਨੌਵੀਂ ਫੱਗੂਵਾਲਾ ਨੇੜੇ ਅਚਾਨਕ ਬੇਕਾਬੂ ਹੋ ਕੇ ਦੂਜੇ ਪਾਸੇ ਸੜਕ ਕਿਨਾਰੇ ਇਕ ਦਰਖ਼ਤ ਵਿਚ ਜਾ ਵੱਜੀ ਤੇ ਖਤਾਨਾਂ 'ਚ ਪਲਟ ਗਈ। ਹਾਦਸਾ ਇੰਨਾ ਭਿਆਨਕ ਸੀ ਕਿ ਕਾਰ ਚਲਾ ਰਹੇ ਅਭਿਸ਼ੇਕ ਤੇ ਉਸ ਦੇ ਨਾਲ ਦੀ ਸੀਟ ਉਤੇ ਬੈਠੇ ਬਲਵੀਰ ਸਿੰਘ ਦੀ ਮੌਕੇ ਉਤੇ ਹੀ ਮੌਤ ਹੋ ਗਈ
2 youths died
ਜਦਕਿ ਪਿੱਛੇ ਬੈਠਾ ਯੁੱਧਵੀਰ ਸਿੰਘ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ ਜਿਸ ਨੂੰ ਪਹਿਲਾਂ ਭਵਾਨੀਗੜ੍ਹ ਦੇ ਸਰਕਾਰੀ ਹਸਪਤਾਲ ਵਿਚ ਲਿਆਂਦਾ ਗਿਆ ਤੇ ਬਾਅਦ ਵਿਚ ਇਲਾਜ ਲਈ ਉਸ ਨੂੰ ਪਟਿਆਲਾ ਰੈਫ਼ਰ ਕਰ ਦਿਤਾ ਗਿਆ। ਹਾਦਸੇ ਵਾਲੀ ਜਗ੍ਹਾ ਮੌਜੂਦ ਲੋਕਾਂ ਨੇ ਦੱਸਿਆ ਕਿ ਹਾਦਸਾ ਬਹੁਤ ਭਿਆਨਕ ਸੀ। ਦੋਵਾਂ ਲਾਸ਼ਾਂ ਤੇ ਜ਼ਖ਼ਮੀ ਨੌਜਵਾਨ ਨੂੰ ਕਾਰ ਤੋੜ ਕੇ ਬਾਹਰ ਕੱਢਿਆ ਗਿਆ। ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਦੋਵਾਂ ਲਾਸ਼ਾਂ ਨੂੰ ਕਬਜ਼ੇ ਵਿਚ ਲੈ ਕੇ ਕਾਰਵਾਈ ਸ਼ੁਰੂ ਕਰ ਦਿਤੀ ਹੈ।