ਸਰਕਾਰੀ ਨੌਕਰੀ ਛੱਡ ਪਿੰਡ ਦੀ ਸੇਵਾ ‘ਚ ਲੱਗਿਆ ਇਹ ਸਰਪੰਚ, ਇਸ ਨੌਜਵਾਨ ‘ਤੇ ਬਣੇਗੀ ਫ਼ਿਲਮ
Published : May 13, 2019, 5:05 pm IST
Updated : May 13, 2019, 5:07 pm IST
SHARE ARTICLE
Sarpanch Panthdeep Singh
Sarpanch Panthdeep Singh

ਪਿੰਡ ਰੇਲਵਾਲਾ ਦੀ ਦਿੱਖ ਬਦਲਣ ਵਾਲੇ ਨੌਜਵਾਨ ਸਰਪੰਚ ਪੰਥਦੀਪ ਸਿੰਘ ਛੀਨਾ ਦੇ ਕੰਮਾਂ ਨੂੰ ਦਰਾਉਣ...

ਚੰਡੀਗੜ੍ਹ : ਪਿੰਡ ਰੇਲਵਾਲਾ ਦੀ ਦਿੱਖ ਬਦਲਣ ਵਾਲੇ ਨੌਜਵਾਨ ਸਰਪੰਚ ਪੰਥਦੀਪ ਸਿੰਘ ਛੀਨਾ ਦੇ ਕੰਮਾਂ ਨੂੰ ਦਰਾਉਣ ਲਈ ਕੇਂਦਰ ਸਰਕਾਰ ਡਾਕਿਊਮੈਂਟਰੀ ਫਿਲਮ ਬਣ ਰਹੀ ਹੈ, ਜਿਸ ਦਾ ਟ੍ਰੇਲਰ ਲਾਂਚ ਕਰ ਦਿੱਤਾ ਗਿਆ ਹੈ। ਨੈਸ਼ਨਲ ਇੰਸਟੀਚਿਊਟ ਆਫ਼ ਰੂਰਲ ਡਿਵੈਲਪਮੈਂਟ ਐਂਡ ਪੰਚਾਇਤ ਰਾਜ ਵੱਲੋਂ ਬਣਾਈ ਜਾ ਰਹੀ ਇਸ ਫਿਲਮ ਦਾ ਟਾਇਟਲ ‘ਚੈਂਪੀਅਨ ਆਫ਼ ਦਿ ਐਂਡ’ ਪੰਥਦੀਪ ਸਿੰਘ ਰੱਖਿਆ ਗਿਆ ਹੈ। 2 ਮਿੰਟ 22 ਸੈਕਿੰਡ ਦੇ ਟ੍ਰੇਲਰ ਵਿਚ 2014 ਦੌਰਾਨ ਪਿੰਡ ਦੇ ਹਾਲਾਤ  ਬਾਅਦ ਵਿਚ ਕੋਈ ਡਿਵੈਲਪਮੈਂਟ ਦਿਖਾਈ ਜਾਵੇਗੀ।

27 ਸਾਲ ਦੇ ਪੰਥਦੀਪ ਸਿੰਘ ਨੇ ਦੱਸਿਆ ਕਿ ਪਹਿਲਾਂ ਵੀ ਸਰਪੰਚ ਰਹਿ ਚੁੱਕੇ ਹਨ। ਦਸੰਬਰ 2018 ਵਿਚ ਉਨ੍ਹਾਂ ਦੀ ਪੰਚਾਇਤ ਵਿਭਾਗ ਵਿਚ ਨੌਕਰੀ ਲੱਗ ਗਈ ਪਰ ਨੌਕਰੀ ਕਾਰਨ ਉਹ ਅਗਲੀਆਂ ਚੋਣਾਂ ਨਹੀਂ ਸਕਦੇ। ਇਸ ਲਈ ਉਨ੍ਹਾਂ ਨੇ ਨੌਕਰੀ ਛੱਡ ਦਿੱਤੀ। ਪੰਥਦੀਪ ਮੁਤਾਬਿਕ ਉਹ ਦੂਜੀ ਵਾਰ ਚੋਣਾਂ ਨਹੀਂ ਲੜਨਾ ਚਾਹੁੰਦਾ ਸੀ ਪਰ ਲੋਕਾਂ ਦੇ ਕਹਿਣ ‘ਤੇ ਉਸ ਨੇ ਇਹ ਚੋਣਆਂ ਲੜੀਆਂ। ਪੰਥਦੀਪ ਨੇ ਪਿੰਡ ਦੇ ਵਿਕਾਸ ਲਈ ਐਸਐਨਸੀ ‘ਚ ਮਿਲੀ ਸਾਢੇ 6 ਲੱਖ ਰੁਪਏ ਦੇ ਪੈਕੇਜ ਵਾਲੀ ਨੌਕਰੀ ਛੱਡ ਦਿੱਤੀ ਸੀ ਤੇ ਵਿਆਹ ਵੀ ਟਾਲ ਦਿੱਤਾ ਸੀ।

ਪੰਥਦੀਪ ਨੂੰ ਕੇਂਦਰ ਸਰਕਾਰ ਵੱਲੋਂ ਰਾਸ਼ਟਰੀ ਪੱਧਰ ‘ਤੇ ਇਕ ਨੌਜਵਾਨ ਅਤੇ ਪ੍ਰਗਤੀਸ਼ੀਲ ਸਰਪੰਚ ਦੇ ਤੌਰ ‘ਤੇ ਰਾਸ਼ਟਰੀ ਪੁਰਸਕਾਰ ਨਾਲ ਸਨਮਾਨਤ ਵੀ ਕੀਤਾ ਜਾ ਚੁੱਕਾ ਹੈ। GNDU ਤੋਂ ਐਮਬੀਏ ਕਰ ਚੁੱਕੇ ਤੇ ਆਸਟ੍ਰੇਲੀਆ ਛੱਡ ਕੇ ਆਏ ਨੌਜਵਾਨ ਸਰਪੰਚ ਪੰਥਦੀਪ ਨੇ ਦੱਸਿਆ ਕਿ ਪਿੰਡ ਵਿਚ ਸੀਵਰੇਜ ਪਾਉਣ ਦਾ ਖਰਚਾ 34 ਲੱਖ ਦੱਸਿਆ ਜਾ ਰਿਹਾ ਸੀ ਪਰ ਉਨ੍ਹਾਂ ਨੇ 8 ਲੱਖ ਵਿਚ ਪਵਾ ਦਿੱਤਾ।

ਇਸ ਦੇ ਨਾਲ ਹੀ ਪਿੰਡ ਵਿਚ ਸਟ੍ਰੀਟ ਲਾਈਟ ਲਗਾਉਣ ਲਈ ਐਲਈਡੀ ਖਰੀਦਣ ਲਈ ਉਹ ਅੰਮ੍ਰਿਤਸਰ ਗਏ ਤਾਂ ਪ੍ਰਤੀ ਲਾਈਟ ਦਾ ਮੁੱਲ 12 ਹਜ਼ਾਰ ਰੁਪਏ ਦੱਸਿਆ ਗਿਆ ਪਰ ਉਨ੍ਹਾਂ ਨੇ ਬਾਜ਼ਾਰ ਵਿਚੋਂ ਸਾਮਾਨ ਖਰੀਦ ਕੇ ਅਸੈਂਬਲ ਕਰਵਾਇਆ, ਜਿਸ ਨਾਲ 3500 ‘ਚ ਐਲਈਡੀ ਪੋਲ ਸਮੇਤ ਤਿਆਰ ਕਰਵਾਈਆਂ।  

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM
Advertisement