
ਮੰਡੀ ਬਰੀਵਾਲਾ ਦੇ ਨਜ਼ਦੀਕੀ ਪਿੰਡ ਡੋਹਕ ਦੀ ਮਹਿਲਾ ਕਾਂਗਰਸੀ ਸਰਪੰਚ ਅਤੇ ਉਸਦੇ ਪਤੀ ‘ਤੇ ਠੇਕੇ ਉੱਤੇ ਚਲ ਰਹੇ ਛੱਪੜ ਵਿਚ ਮੱਛੀਆ ਮਾਰਨ ਦੇ ਇਲਜ਼ਾਮ ਲੱਗੇ ਹਨ।
ਮੁਕਤਸਰ ਸਾਹਿਬ: ਮੰਡੀ ਬਰੀਵਾਲਾ ਦੇ ਨਜ਼ਦੀਕੀ ਪਿੰਡ ਡੋਹਕ ਦੀ ਮਹਿਲਾ ਕਾਂਗਰਸੀ ਸਰਪੰਚ ਅਤੇ ਉਸਦੇ ਪਤੀ ‘ਤੇ ਠੇਕੇ ਉੱਤੇ ਚਲ ਰਹੇ ਛੱਪੜ ਵਿਚ ਮੱਛੀਆ ਮਾਰਨ ਦੇ ਇਲਜ਼ਾਮ ਲੱਗੇ ਹਨ। ਇਸ ਛੱਪੜ ਦਾ ਠੇਕਾ ਕਰੀਬ ਦਸ ਸਾਲਾਂ ਤੋ ਗੁਰਪ੍ਰੀਤ ਨਾਮਕ ਵਿਅਕਤੀ ਕੋਲ ਸੀ। ਛੱਪੜ ਦਾ ਠੇਕਾ ਹਰ ਸਾਲ ਦੀ ਸਾਲ ਹੁੰਦਾ ਹੈ ਜਿਸਦੇ ਠੇਕੇ ਦੀਆਂ ਰਸੀਦਾਂ ਬਕਾਇਦਾ ਗੁਰਪ੍ਰੀਤ ਨਾਮਕ ਵਿਅਕਤੀ ਕੋਲ ਹਨ। ਛੱਪੜ ਵਿਚ ਕਰੀਬ 2 ਲੱਖ ਰੁਪੀਏ ਦੀਆਂ ਮੱਛੀਆ ਸਨ।
Female sarpanch accused of killing fish
ਗੁਰਪ੍ਰੀਤ ਦਾ ਕਹਿਣਾ ਸੀ ਕਿ ਮਹਿਲਾ ਸਰਪੰਚ ਅਤੇ ਉਸਦੇ ਪਤੀ ਰਮਨਦੀਪ ਨੇ ਛੱਪੜ ਵਿਚ ਗੰਦਾ ਪਾਣੀ ਛੱਡ ਦਿੱਤਾ ਸੀ। ਜਿਸ ਕਾਰਨ ਸਾਰੀਆਂ ਮੱਛੀਆਂ ਮਰ ਗਈਆਂ। ਗੁਰਪ੍ਰੀਤ ਦਾ ਕਹਿਣਾ ਸੀ ਕਿ ਉਹ ਇਸ ਛੱਪੜ ਦੀ ਸਾਂਭ ਖੁਦ ਕਰਦਾ ਸੀ। ਉਨ੍ਹਾਂ ਦੱਸਿਆ ਇਹ ਛੱਪੜ ਪੰਜਵੇਂ ਮਹੀਨੇ ਤੱਕ ਮੇਰੇ ਕੋਲ ਠੇਕੇ ‘ਤੇ ਹੈ। ਉਨ੍ਹਾਂ ਕਿਹਾ ਕਿ ਇਸ ਸਾਰੇ ਮਾਮਲੇ ਦੀ ਉੱਚ ਪੱਧਰੀ ਜਾਂਚ ਕਰਵਾ ਕੇ ਇਨਸਾਫ ਦਿਵਾਇਆ ਜਾਵੇ ਅਤੇ ਜੋ ਨੁਕਸਾਨ ਹੋਇਆ ਹੈ ਉਸ ਦੀ ਭਰਪਾਈ ਕਰਵਾਈ ਜਾਵੇ।
Gurpreet Singh
ਜਦੋਂ ਇਸ ਬਾਰੇ ਡੋਹਕ ਪਿੰਡ ਦੀ ਸਰਪੰਚ ਤੇਜਿੰਦਰ ਕੌਰ ਅਤੇ ਉਸ ਦੇ ਪਤੀ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਇਹ ਸਭ ਸਿਆਸਤ ਹੈ ਕਿਉਕਿ ਅਸੀਂ ਗੁਰਪ੍ਰੀਤ ਨੂੰ ਸਰਪੰਚੀ ਵਿਚ ਹਰਾਇਆ ਹੈ। ਜਦੋਂ ਸਾਡੀ ਟੀਮ ਨੇ ਇਹ ਪੁੱਛਿਆ ਕਿ ਦਸ ਸਾਲਾਂ ਵਿਚ ਕਦੇ ਕਿਸੇ ਸਰਪੰਚ ਤੇ ਇਲਜ਼ਾਮ ਕਿਉਂ ਨਹੀਂ ਲੱਗੇ? ਤਾਂ ਉਹ ਇਸਦਾ ਢੁਕਵਾਂ ਜੁਵਾਬ ਨਹੀਂ ਦੇ ਸਕੀ। ਹੁਣ ਦੇਖਣਾ ਇਹ ਹੋਵੇਗਾ ਕਿ ਇਸ ਸਾਰੀ ਗੱਲਬਾਤ ਵਿਚ ਕਿੰਨੀ ਸੱਚਾਈ ਹੈ?