
ਧਨਵੰਤਰੀ ਧਾਮ ਦੇ ਸੰਸਥਾਪਕ ਸੁਭਾਸ਼ ਗੋਇਲ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਆਯੁਸ਼ ਡਾਕਟਰਾਂ ਨੂੰ ਕੋਰੋਨਾ ਵਾਇਰਸ ਦਾ ਮੁਕਾਬਲਾ ਕਰਨ ਦੀ ਅਪੀਲ
ਚੰਡੀਗੜ੍ਹ, ਮਈ 12 (ਰਾਵਤ): ਧਨਵੰਤਰੀ ਧਾਮ ਦੇ ਸੰਸਥਾਪਕ ਸੁਭਾਸ਼ ਗੋਇਲ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਆਯੁਸ਼ ਡਾਕਟਰਾਂ ਨੂੰ ਕੋਰੋਨਾ ਵਾਇਰਸ ਦਾ ਮੁਕਾਬਲਾ ਕਰਨ ਦੀ ਅਪੀਲ 'ਤੇ ਤਹਿ ਦਿਲ ਤੋਂ ਉਨ੍ਹਾਂ ਦਾ ਧਨਵਾਦ ਕੀਤਾ ਹੈ। ਗੋਇਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੀ ਉਸ ਗੱਲ ਨੂੰ ਹਵਾਲਾ ਦਿੰਦਿਆਂ ਕਿਹਾ ਜਿਸ 'ਚ ਮੋਦੀ ਨੇ ਕਿਹਾ ਸੀ ਕਿ ਆਯੁਸ਼ ਕੋਲ ਇਸ ਬਿਮਾਰੀ ਦਾ ਇਲਾਜ ਹੈ। ਆਯੁਰਵੇਦ, ਯੂਨਾਨੀ, ਸਿੱਧ ਅਤੇ ਹੋਮਿਉਪੈਥੀ ਦਵਾਈ ਪ੍ਰਣਾਲੀ ਆਯੁਸ਼ ਤਹਿਤ ਆਉਂਦੀ ਹੈ, ਜਿਸ ਲਈ ਇਕ ਵਖਰਾ ਕੇਂਦਰੀ ਮੰਤਰਾਲਾ ਹੈ।
File photo
ਗੋਇਲ ਨੇ ਦੁਹਰਾਇਆ ਕਿ ਪ੍ਰਾਚੀਨ ਇਲਾਜ ਪ੍ਰਣਾਲੀ 'ਚ ਦੁਨੀਆਂ ਦੇ ਹਰ ਰੋਗ ਦਾ ਇਲਾਜ ਮੌਜੂਦ ਹੈ ਅਤੇ ਹੁਣ ਦੇਸ਼ ਦੇ ਪ੍ਰਧਾਨ ਮੰਤਰੀ ਵਲੋਂ ਇਸ ਰਾਹੀਂ ਕੋਰੋਨਾ ਵਾਇਰਸ ਦਾ ਇਲਾਜ ਕਰਨ ਦਾ ਸੱਦਾ ਦੇਣਾ ਬਹੁਤ ਮਹੱਤਵਪੂਰਨ ਹੈ। ਜ਼ਿਕਰਯੋਗ ਹੈ ਕਿ ਮੋਦੀ ਜੀ ਨੇ ਉਕਤ ਟਿਪਣੀ ਆਯੁਸ਼ ਡਾਕਟਰਾਂ ਨਾਲ ਵੀਡੀਉ ਕਾਨਫ਼ਰੰਸ ਜ਼ਰੀਏ ਗੱਲਬਾਤ 'ਚ ਕੀਤੀ ਹੈ। ਗੋਇਲ ਜੀ ਲੰਮੇ ਸਮੇਂ ਤੋਂ ਦੇਸ਼ ਅੰਦਰ ਪ੍ਰਾਚੀਨ ਇਲਾਜ ਪ੍ਰਣਾਲੀ ਆਯੁਰਵੇਦ ਦੇ ਪ੍ਰਚਾਰ 'ਚ ਲੱਗੇ ਹਨ। ਇਸ ਲਈ ਉਨ੍ਹਾਂ ਨੇ ਹਰਿਆਦਾ ਦੇ ਅੰਬਾਲਾ ਜ਼ਿਲ੍ਹੇ 'ਚ ਫਡੋਲੀ ਪਿੰਡ 'ਚ ਇਕ ਵਿਸ਼ਾਲ ਧਨਵੰਤਰੀ ਧਾਮ ਵੀ ਸਥਾਪਤ ਕੀਤਾ ਹੈ ਜਿਥੋਂ ਗੋਇਲ ਜੀ ਸਾਰੇ ਲੋਕਾਂ ਦਾ ਇਲਾਜ ਮੁਫ਼ਤ 'ਚ ਕਰਦੇ ਹਨ।