
ਅੱਜ ਇਕ ਲਗਭਗ 25 ਸਾਲਾ ਦਿਮਾਗੀ ਮਰੀਜ਼ ਨੇ ਜੇਲ ਰੋਡ ਸਥਿਤ ਇਕ ਚਾਰ ਮੰਜ਼ਲਾ ਵਪਾਰਕ ਇਮਾਰਤ ਦੀ ਛੱਤ ਤੋਂ ਛਾਲ ਮਾਰ ਕੇ ਆਤਮ ਹਤਿਆ ਕਰ ਲਈ।
ਗੁਰਦਾਸਪੁਰ, 12 ਮਈ (ਅਨਮੋਲ): ਅੱਜ ਇਕ ਲਗਭਗ 25 ਸਾਲਾ ਦਿਮਾਗੀ ਮਰੀਜ਼ ਨੇ ਜੇਲ ਰੋਡ ਸਥਿਤ ਇਕ ਚਾਰ ਮੰਜ਼ਲਾ ਵਪਾਰਕ ਇਮਾਰਤ ਦੀ ਛੱਤ ਤੋਂ ਛਾਲ ਮਾਰ ਕੇ ਆਤਮ ਹਤਿਆ ਕਰ ਲਈ। ਮ੍ਰਿਤਕ ਦੀ ਪਛਾਣ ਥੋੜ੍ਹਾ ਰਾਮ ਵਾਸੀ ਪਿੰਡ ਬਾਬੋਵਾਲ ਵਜੋਂ ਹੋਈ। ਮ੍ਰਿਤਕ ਨੇ ਪੀਲੇ ਰੰਗ ਦੀ ਲਾਈਨਾਂ ਵਾਲੀ ਟੀ ਸ਼ਰਟ, ਨਿੱਕਰ ਤੇ ਕੈਂਚੀ ਚੱਪਲਾਂ ਪਾਈਆਂ ਹੋਈਆਂ ਸਨ। ਨੌਜਵਾਨ ਨੂੰ ਸਥਾਨਕ ਈਜ਼ੀਡੇ ਮਾਲ ਦੇ ਮੈਨੇਜਰ ਅਦਿਤਿਆ ਮਹਾਜਨ ਨੇ ਅਪਣੀ ਕਾਰ ਵਿਚ ਪਾ ਕੇ ਤੁਰੰਤ ਸਿਵਲ ਹਸਪਤਾਲ ਗੁਰਦਾਸਪੁਰ ਲਿਆਂਦਾ ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਲਿਆਂਦਾ ਕਰਾਰ ਦਿਤਾ।