ਵੱਡੀ ਲਾਪਰਵਾਹੀ! ਪੰਜਾਬ ਪਹੁੰਚੇ 809 ਵੈਂਟੀਲੇਟਰਾਂ ਨੂੰ ਇੰਸਟਾਲ ਕਰਨ ਲਈ ਨਹੀਂ ਹੈ ਤਕਨੀਕੀ ਸਟਾਫ
Published : May 13, 2021, 12:55 pm IST
Updated : May 13, 2021, 12:55 pm IST
SHARE ARTICLE
Punjab has not technical staff to install 809 ventilators
Punjab has not technical staff to install 809 ventilators

ਸਿਹਤ ਵਿਭਾਗ ਦੇ ਪ੍ਰਿੰਸੀਪਲ ਸਕੱਤਰ ਹੁਸਨ ਲਾਲ ਨੇ ਕੇਂਦਰ ਸਰਕਾਰ ਨੂੰ ਲਿਖੀ ਚਿੱਠੀ

ਚੰਡੀਗੜ੍ਹ: ਕੋਰੋਨਾ ਮਹਾਂਮਾਰੀ ਦੇ ਚਲਦਿਆਂ ਪੀਐਮ ਕੇਅਰਜ਼ ਫੰਡ ਤੋਂ ਪੰਜਾਬ ਵਿਚ ਭੇਜੇ ਗਏ 809 ਵੈਂਟੀਲੇਟਰਾਂ ਨੂੰ ਲੈ ਕੇ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ। ਦਰਅਸਲ ਵੈਂਟੀਲੇਟਰਾਂ ਦੀ ਸਪਲਾਈ ਕਰਨ ਵਾਲੀਆਂ ਕੰਪਨੀਆਂ ਨੇ ਇੰਸਟਾਲੇਸ਼ਨ ਨੂੰ ਲੈ ਕੇ ਅਪਣੇ ਹੱਥ ਖੜ੍ਹੇ ਕਰ ਦਿੱਤੇ। ਕੰਪਨੀਆਂ ਨੇ ਸੂਬਾ ਸਰਕਾਰ ਨੂੰ ਕਿਹਾ ਹੈ ਕਿ ਉਹਨਾਂ ਕੋਲ ਇਸ ਲਈ ਤਕਨੀਕੀ ਸਟਾਫ ਉਪਲਬਧ ਨਹੀਂ ਹੈ।

VentilatorVentilator

ਪੰਜਾਬ ਸਰਕਾਰ ਵਲੋਂ ਸਿਹਤ ਵਿਭਾਗ ਦੇ ਪ੍ਰਿੰਸੀਪਲ ਸਕੱਤਰ ਹੁਸਨ ਲਾਲ ਨੇ ਕੇਂਦਰ ਨੂੰ ਚਿੱਠੀ ਲਿਖ ਕੇ ਇਸ ਦੀ ਜਾਣਕਾਰੀ ਦਿੱਤੀ ਹੈ। ਚਿੱਠੀ ਵਿਚ ਹੁਸਨ ਲਾਲ ਨੇ ਕਿਹਾ ਕਿ ਵੈਂਟੀਲੇਟਰ ਸਪਲਾਈ ਕਰਨ ਵਾਲੀਆਂ ਕੰਪਨੀਆਂ ਨਾਲ ਤੈਅ ਸਥਾਨਾਂ ਉੱਤੇ ਵੈਂਟੀਲੇਟਰ ਸਥਾਪਤ ਕਰਨ ਲਈ ਸੰਪਰਕ ਕੀਤਾ ਗਿਆ ਪਰ ਅਜੇ ਤੱਕ ਇਸ ਉੱਤੇ ਕੋਈ ਅਮਲ ਨਹੀਂ ਕੀਤਾ ਗਿਆ।

Covid HospitalCovid Hospital

ਕੰਪਨੀ ਨੁਮਾਇੰਦਿਆਂ ਨੇ ਹਵਾਲਾ ਦਿੱਤਾ ਕਿ ਉਹਨਾਂ ਕੋਲ ਨਾ ਤਾਂ ਵੈਂਟੀਲੇਟਰ ਸਥਾਪਤ ਕਰਨ ਲਈ ਜ਼ਰੂਰੀ ਔਜ਼ਾਰ ਹਨ ਅਤੇ ਨਾ ਹੀ ਤਕਨੀਕੀ ਸਟਾਫ। ਹੁਸਨ ਲਾਲ ਨੇ ਭਾਰਤ ਸਰਕਾਰ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੇ ਸੰਯੁਕਤ ਸਕੱਤਰ ਮਨਦੀਪ ਕੁਮਾਰ ਨੂੰ ਇਸ ਮਾਮਲੇ ਵਿਚ ਦਖਲ ਦੇਣ ਦੀ ਮੰਗ ਕੀਤੀ ਹੈ। 

VentilatorVentilator

ਕੇਂਦਰ ਨੇ ਪੰਜਾਬ ਨੂੰ ਦਿੱਤੇ ਖ਼ਰਾਬ ਵੈਂਟੀਲੇਟਰ

ਉਧਰ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ ਮੰਤਰੀ ਓਮ ਪ੍ਰਕਾਸ਼ ਸੋਨੀ ਨੇ ਕੇਂਦਰ ਸਰਕਾਰ 'ਤੇ ਪੰਜਾਬ ਨੂੰ  ਘਟੀਆ ਵੈਂਟੀਲੇਟਰ ਸਪਲਾਈ ਕਰਨ ਦਾ ਦੋਸ਼ ਲਗਾਇਆ ਹੈ। ਉਹਨਾਂ ਕਿਹਾ ਕਿ ਕੇਂਦਰ ਵਲੋਂ ਸੂਬੇ ਨੂੰ  320 ਵੈਂਟੀਲੋਟਰ ਭੇਜੇ ਗਏ ਸੀ, ਜਿਹੜੇ ਕਿ ਖ਼ਰਾਬ ਨਿਕਲੇ। ਫ਼ਰੀਦਕੋਟ ਵਿਚ ਇਹਨਾਂ ਨੂੰ  ਚਲਾਉਣ ਵਿਚ ਪ੍ਰੇਸ਼ਾਨੀ ਆਈ ਤੇ ਵਧੇਰੇ ਵੈਂਟੀਲੇਟਰਾਂ ਨੇ ਕੰਮ ਹੀ ਨਹੀਂ ਕੀਤਾ।

OP Soni controversial statementOP Soni 

ਸੋਨੀ ਨੇ ਕਿਹਾ ਕਿ ਇਸ ਸਬੰਧੀ ਉਹਨਾਂ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰ ਸਰਕਾਰ ਨੂੰ  ਪੱਤਰ ਵੀ ਲਿਖੇ ਤੇ ਹੁਣ ਕੇਂਦਰ ਵਲੋਂ ਇਹ ਵੈਂਟੀਲੇਟਰ ਦੇਣ ਵਾਲੀ ਕੰਪਨੀ ਦੇ ਟੈਕਨੀਸ਼ੀਅਨ ਚੈੱਕ ਕਰਨ ਲਈ ਆਏ ਹਨ | ਉਹਨਾਂ ਕਿਹਾ ਕਿ ਕੇਂਦਰ ਵਲੋਂ ਭੇਜੇ ਗਏ ਵੈਂਟੀਲੇਟਰ ਨਾ ਚੱਲਣ 'ਤੇ ਪੰਜਾਬ ਨੂੰ  ਅਪਣੇ ਵੈਂਟੀਲੇਟਰਾਂ ਨਾਲ ਕੰਮ ਚਲਾਉਣਾ ਪਿਆ।

VentilatorVentilator

ਇਸ ਤੋਂ ਇਲਾਵਾ ਕੋਰੋਨਾ ਦੇ ਵਧ ਰਹੇ ਮਾਮਲਿਆਂ ਅਤੇ ਸਿਹਤ ਸਹੂਲਤਾਂ ਸਬੰਧੀ ਹਾਈ ਕੋਰਟ ਵਿਚ ਹੋ ਰਹੀ ਸੁਣਵਾਈ ਦੌਰਾਨ ਪੰਜਾਬ ਦੇ ਐਡਵੋਕੇਟ ਜਨਰਲ ਅਤੁਲ ਨੰਦਾ ਨੇ ਕਿਹਾ ਕਿ ਕੇਂਦਰ ਸਰਕਾਰ ਵਲੋਂ ਭੇਜੇ ਗਏ 82 ਵਿਚੋਂ 71 ਵੈਂਟੀਲੇਟਰ ਖ਼ਰਾਬ ਨਿਕਲੇ। ਇਸ ਤੋਂ ਬਾਅਦ ਕੇਂਦਰ ਨੇ ਕਿਹਾ ਕਿ ਇਹਨਾਂ ਨੂੰ ਜਲਦੀ ਠੀਕ ਕਰਵਾਇਆ ਜਾਵੇਗਾ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement