ਪੰਜਾਬ ਸਰਕਾਰ ਦੇ ਗੁਦਾਮ ’ਚ 290 ਨਵੇਂ ਵੈਂਟੀਲੇਟਰਾਂ ’ਤੇ ਜਮ ਰਹੀ ਹੈ ਧੂੜ, ਨਹੀਂ ਕੀਤੀ ਗਈ ਵਰਤੋਂ
Published : Mar 20, 2021, 5:40 pm IST
Updated : Mar 20, 2021, 5:40 pm IST
SHARE ARTICLE
New Ventilator
New Ventilator

ਜਿੱਥੇ ਦੂਜੀ ਕੋਵਿਡ ਲਹਿਰ ਦੇ ਕਾਰਨ ਜਦੋਂ ਪੰਜਾਬ ਵਿਚ ਇਨਟੈਂਸਿਵ ਕੇਅਰ ਬੁਨਿਆਦੀ ਢਾਂਚੇ...

ਚੰਡੀਗੜ੍ਹ: ਜਿੱਥੇ ਦੂਜੀ ਕੋਵਿਡ ਲਹਿਰ ਦੇ ਕਾਰਨ ਜਦੋਂ ਪੰਜਾਬ ਵਿਚ ਇਨਟੈਂਸਿਵ ਕੇਅਰ ਬੁਨਿਆਦੀ ਢਾਂਚੇ ਦੀ ਘਾਟ ਕਾਰਨ ਵੱਡੀ ਗਿਣਤੀ ਵਿਚ ਲੋਕ ਮਰ ਰਹੇ ਹਨ, ਉਥੇ ਹੀ ਪੰਜਾਬ ਸਰਕਾਰ ਦੇ ਗੁਦਾਮ ਵਿਚ ਸੈਂਕੜੇ ਨਵੇਂ ਵੈਂਟੀਲੇਟਰਾਂ ਉਤੇ ਮਿੱਟੀ ਜਮ ਰਹੀ ਹੈ। ਸੂਤਰਾਂ ਨੇ ਦੱਸਿਆ ਕਿ ਭਾਰਤ ਸਰਕਾਰ ਨੇ ਪਿਛਲੇ ਸਾਲ ਪੰਜਾਬ ਸਰਕਾਰ ਲਈ 290 ਨਵੇਂ ਵੈਂਟੀਲੇਟਰ ਜਿਨ੍ਹਾਂ ਦੀ ਕੀਮਤ 20 ਤੋਂ 30 ਕਰੋੜ ਰੁਪਏ ਸੀ, ਜੋ ਪੰਜਾਬ ਸਰਕਾਰ ਨੂੰ ਭੇਜੇ ਗਏ ਸਨ, ਪਰ ਸਿਹਤ ਵਿਭਾਗ ਵੱਲੋਂ ਅਜੇ ਤੱਕ ਇਨ੍ਹਾਂ ਨੂੰ ਵਰਤੋਂ ਵਿਚ ਨਹੀਂ ਲਿਆਂਦਾ ਗਿਆ।

covid 19 patientcovid 19 patient

ਇਨ੍ਹਾਂ ਵੈਂਟੀਲੇਟਰਾਂ ਨੂੰ ਮੈਡੀਕਲ ਕਾਲਜਾਂ ਜਾਂ ਹੋਰ ਸੈਂਟਰਾਂ ਵਿਚ ਭੇਜਿਆ ਜਾਣਾ ਚਾਹੀਦਾ ਸੀ ਜਿਨ੍ਹਾਂ ਨੂੰ ਕੋਵਿਡ ਮਰੀਜ਼ਾਂ ਲਈ ਐਲ-3 ਕੇਅਰ ਨੇ ਇਨ੍ਹਾਂ ਦੀ ਦੇਖਭਾਲ ਲਈ ਪੇਸ਼ਕਸ਼ ਕੀਤੀ ਹੈ। ਐਲ-3 ਕੇਅਰ ਉਨ੍ਹਾਂ ਮਰੀਜ਼ਾਂ ਨੂੰ ਦਿੱਤੀ ਜਾਂਦੀ ਹੈ ਜਿਨ੍ਹਾਂ ਨੂੰ ਦੋ ਜਾਂ ਇਸਤੋਂ ਵੱਧ ਅੰਗਾਂ ਦੀ ਸਹਾਇਤਾ ਜਾਂ ਸਿਰਫ਼ ਮਕੈਨੀਕਲ ਹਵਾਦਰੀ ਦੀ ਲੋੜ ਹੁੰਦੀ ਹੈ।

Punjab GovtPunjab Govt

ਸੂਤਰਾਂ ਨੇ ਦੱਸਿਆ ਕਿ ਹਾਲ ਹੀ ਚ ਹੋਈ ਮੀਟਿੰਗ ਵਿਚ ਪੰਜਾਬ ਹੈਲਥ ਸਿਸਟਮ ਕਾਰਪੋਰਸ਼ਨ ਦੇ ਮੈਨੇਜਿੰਗ ਡਾਇਰੈਕਟਰ ਤਨੂੰ ਕਸ਼ਅੱਪ ਨੇ ਵੈਂਟੀਲੇਟਰਾਂ ਦੀ ਸਥਿਤੀ ਬਾਰੇ ਦੱਸਿਆ ਸੀ। ਰਾਜ ਦੇ ਮੈਡੀਕਲ ਕਾਰਜਾਂ ਅਤੇ ਹੋਰ ਹਸਪਤਾਲਾਂ ਤੋਂ ਕੋਈ ਮੰਮ ਨਹੀਂ ਕੀਤੀ ਗਈ। ਮੈਡੀਕਲ ਕਾਲਜਾਂ ਲਈ ਸਭ ਤੋਂ ਵੱਡਾ ਮੁੱਦਾ ਵੈਂਟੀਲੇਟਰਾਂ ‘ਤੇ ਮਰੀਜ਼ਾਂ ਦਾ ਸਹੀ ਤਰੀਕੇ ਨਾਲ ਪ੍ਰਬੰਧ ਕਰਨ ਦੇ ਨਾਲ ਯੋਗ ਸ਼ਕਤੀ ਦੀ ਘਾਟ ਸੀ।

VentilatorVentilator

ਬਾਅਦ ਵਿਚ ਇਹ ਫੈਸਲਾ ਲਿਆ ਗਿਆ ਕਿ ਸਰਕਾਰੀ ਮੈਡੀਕਲ ਕਾਲਜ ਮੁਹਾਲੀ ਦੇ ਪ੍ਰਿੰਸੀਪਲ ਅਤੇ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸ, ਫਰੀਦਕੋਟ ਦੇ ਵਾਇਸ ਚਾਂਸਲਰ ਡਾ. ਰਾਜ ਬਹਾਦਰ ਨੂੰ ਵੈਂਟੀਲੇਟਰਾਂ ਦੀ ਮੰਗ ਰੱਖਣ ਲਈ ਕਿਹਾ ਜਾ ਸਕਦਾ ਹੈ। ਤਨੂ ਕਸ਼ਅੱਪ, ਮੈਨੇਜਿੰਗ ਡਾਇਰੈਕਟਰ, ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਨੇ ਕਿਹਾ ਕਿ ਉਹ ਰਾਜ ਦੇ ਮੈਡੀਕਲ ਕਾਲਜਾਂ ਨੂੰ ਵੈਂਟੀਲੇਟਰਾਂ ਦੀ ਵੰਡ ਕਰਨ ਦੀ ਤਿਆਰੀ ਵਿਚ ਹਨ।    

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement