
ਇਟਲੀ ’ਚ ਵਾਪਰੇ ਸੜਕ ਹਾਦਸੇ 4 ਪਾਕਿਸਤਾਨੀ ਨੌਜਵਾਨਾਂ ਦੀ ਮੌਕੇ ’ਤੇ ਮੌਤ
ਇਟਲੀ ’ਚ ਵਾਪਰੇ ਸੜਕ ਹਾਦਸੇ 4 ਪਾਕਿਸਤਾਨੀ ਨੌਜਵਾਨਾਂ ਦੀ ਮੌਕੇ ’ਤੇ ਮੌਤ
ਰੋਮ, 12 ਮਈ : ਇਟਲੀ ਦੇ ਏ 4 ਟਿਊਰਿਨ-ਮਿਲਾਨ ਹਾਈਵੇ ਰੋਡ ’ਤੇ ਕਾਰ ਅਤੇ ਵੈਨ ਵਿਚਾਲੇ ਹੋਈ ਭਿਆਨਕ ਟੱਕਰ ਵਿਚ 4 ਨੌਜਵਾਨਾਂ ਦੀ ਮੌਤ ਅਤੇ 2 ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ। ਮਰਨ ਵਾਲੇ ਸਾਰੇ ਪਾਕਿਸਤਾਨੀ ਨਾਗਰਿਕ ਸਨ। ਇਹ ਹਾਦਸਾ ਸਵੇਰੇ 9:45 ਕਰੀਬ ਵਾਪਰਿਆ। ਪੋਲਸਟ੍ਰਾਡਾ ਡੀ ਨੋਵਾਰਾ ਵਲੋਂ ਹਾਦਸੇ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ। 118 ਓਪਰੇਸ਼ਨ ਸੈਂਟਰ ਨੇ ਇਸ ਹਾਦਸੇ ਦੀ ਸੂਚਨਾ ਮਿਲਣ ਉਪਰੰਤ 5 ਐਂਬੂਲੈਂਸਾਂ, 2 ਹੈਲੀਕਾਪਟਰਾਂ ਅਤੇ 1 ਆਟੋਮੈਡੀਕਲ ਦੇ ਨਾਲ-ਨਾਲ ਮਿਲਾਨ ਦੀ ਸੂਬਾਈ ਕਮਾਂਡ ਦੇ ਫ਼ਾਇਰ ਫ਼ਾਈਟਰਾਂ ਨੂੰ ਮੌਕੇ ’ਤੇ ਭੇਜਿਆ ਸੀ। ਮਰਨ ਵਾਲਿਆਂ ਦੀ ਉਮਰ 30 ਤੋਂ 44 ਸਾਲ ਵਿਚਕਾਰ ਸੀ। ਬਚਾਅ ਅਤੇ ਰਾਹਤ ਕਾਰਜਾਂ ਲਈ ਹਾਈਵੇ ਨੂੰ ਮਾਰਕਾਲੋ ਅਤੇ ਅਰਲੂਨੋ ਵਿਚਕਾਰ ਆਵਾਜਾਈ ਲਈ ਬੰਦ ਕਰ ਦਿਤਾ ਗਿਆ ਸੀ। (ਏਜੰਸੀ)