ਕੋਵਿਡ-19 ਕੇਸ ਅਮਰੀਕਾ ਅਤੇ ਅਫ਼ਰੀਕਾ ਨੂੰ ਛੱਡ ਕੇ ਹਰ ਜਗ੍ਹਾ ਘਟ ਰਹੇ ਹਨ: ਵਿਸ਼ਵ ਸਿਹਤ ਸੰਗਠਨ
Published : May 13, 2022, 12:14 am IST
Updated : May 13, 2022, 12:14 am IST
SHARE ARTICLE
image
image

ਕੋਵਿਡ-19 ਕੇਸ ਅਮਰੀਕਾ ਅਤੇ ਅਫ਼ਰੀਕਾ ਨੂੰ ਛੱਡ ਕੇ ਹਰ ਜਗ੍ਹਾ ਘਟ ਰਹੇ ਹਨ: ਵਿਸ਼ਵ ਸਿਹਤ ਸੰਗਠਨ

ਇਕ ਪ੍ਰੈੱਸ ਕਾਨਫ਼ਰੰਸ ਦੌਰਾਨ ਚੇਤਾਵਨੀ ਦਿਤੀ ਕਿ 50 ਤੋਂ ਵੱਧ ਦੇਸ਼ਾਂ ਵਿਚ ਸੰਕਰਮਣ ਦੇ ਮਾਮਲਿਆਂ ਵਿਚ ਵਾਧਾ ਕੋਰੋਨਾ ਵਾਇਰਸ ਦੀ ਅਸਥਿਰਤਾ ਨੂੰ ਦਰਸਾਉਂਦਾ ਹੈ

ਜੇਨੇਵਾ, 12 ਮਈ : ਵਿਸ਼ਵ ਸਿਹਤ ਸੰਗਠਨ ਨੇ ਕੋਵਿਡ-19 ਮਹਾਮਾਰੀ ਦੇ ਅਪਣੇ ਤਾਜ਼ਾ ਮੁਲਾਂਕਣ ਵਿਚ ਕਿਹਾ ਹੈ ਕਿ ਅਮਰੀਕਾ ਅਤੇ ਅਫ਼ਰੀਕਾ ਨੂੰ ਛੱਡ ਕੇ ਦੁਨੀਆ ਦੇ ਹੋਰ ਹਿੱਸਿਆਂ ਵਿਚ ਲਾਗ ਦੇ ਨਵੇਂ ਮਾਮਲੇ ਘੱਟ ਰਹੇ ਹਨ। ਵਿਸ਼ਵ ਸਿਹਤ ਸੰਸਥਾ ਨੇ ਅਪਣੀ ਹਫ਼ਤਾਵਾਰੀ ਰਿਪੋਰਟ ’ਚ ਕਿਹਾ ਕਿ ਦੁਨੀਆਂ ਭਰ ’ਚ ਲਗਭਗ 35 ਲੱਖ ਨਵੇਂ ਮਾਮਲੇ ਅਤੇ 25 ਹਜ਼ਾਰ ਤੋਂ ਜ਼ਿਆਦਾ ਮੌਤਾਂ ਦਰਜ ਕੀਤੀਆਂ ਗਈਆਂ, ਜੋ ਕਿ ਕ੍ਰਮਵਾਰ 12 ਫ਼ੀ ਸਦੀ ਅਤੇ 25 ਫ਼ੀ ਸਦੀ ਘੱਟ ਹਨ। ਸੰਯੁਕਤ ਰਾਸ਼ਟਰ ਦੀ ਸੰਸਥਾ ਨੇ ਕਿਹਾ ਕਿ ਮਾਰਚ ਮਹੀਨੇ ਤੋਂ ਸੰਕਰਮਣ ਦੇ ਮਾਮਲੇ ਘਟਣੇ ਸ਼ੁਰੂ ਹੋ ਗਏ ਸਨ। ਹਾਲਾਂਕਿ, ਬਹੁਤ ਸਾਰੇ ਦੇਸ਼ਾਂ ਨੇ ਵੱਡੇ ਪੱਧਰ ’ਤੇ ਸਕ੍ਰੀਨਿੰਗ ਅਤੇ ਨਿਗਰਾਨੀ ਪ੍ਰੋਗਰਾਮਾਂ ਨੂੰ ਰੋਕ ਦਿਤਾ ਹੈ, ਜਿਸ ਨਾਲ ਕੇਸਾਂ ਬਾਰੇ ਸਹੀ ਜਾਣਕਾਰੀ ਪ੍ਰਾਪਤ ਕਰਨਾ ਬਹੁਤ ਮੁਸ਼ਕਲ ਹੋ ਜਾਂਦਾ ਹੈ।  ਡਬਲਿਊ.ਐਚ.ਓ. ਨੇ ਕਿਹਾ ਕਿ ਸਿਰਫ਼ ਦੋ ਖੇਤਰ ਹਨ ਜਿਥੇ ਕੋਵਿਡ-19 ਦੇ ਮਾਮਲੇ ਵਧੇ ਹਨ। ਸੰਗਠਨ ਨੇ ਕਿਹਾ ਕਿ ਅਮਰੀਕਾ ਵਿਚ ਸੰਕਰਮਣ ਦੇ ਮਾਮਲਿਆਂ ਵਿਚ 14 ਫ਼ੀ ਸਦੀ ਅਤੇ ਅਫ਼ਰੀਕਾ ਵਿਚ 12 ਫ਼ੀ ਸਦੀ ਦਾ ਵਾਧਾ ਹੋਇਆ ਹੈ। ਰਿਪੋਰਟ ’ਚ ਕਿਹਾ ਗਿਆ ਹੈ ਕਿ ਪਛਮੀ ਪ੍ਰਸ਼ਾਂਤ ਖੇਤਰ ’ਚ ਸੰਕਰਮਣ ਦੀ ਦਰ ਸਥਿਰ ਹੈ, ਜਦਕਿ ਬਾਕੀ ਸਾਰੀਆਂ ਥਾਵਾਂ ’ਤੇ ਲਾਗਾਂ ’ਚ ਕਮੀ ਆਈ ਹੈ। ਡਬਲਿਊ.ਐਚ.ਓ. ਦੇ ਡਾਇਰੈਕਟਰ-ਜਨਰਲ ਟੇਡਰੋਸ ਅਡਾਨੋਮ ਘੇਬਰੇਅਸਸ ਨੇ ਇਸ ਹਫ਼ਤੇ ਇਕ ਪ੍ਰੈੱਸ ਕਾਨਫ਼ਰੰਸ ਦੌਰਾਨ ਚੇਤਾਵਨੀ ਦਿਤੀ ਕਿ 50 ਤੋਂ ਵੱਧ ਦੇਸ਼ਾਂ ਵਿਚ ਸੰਕਰਮਣ ਦੇ ਮਾਮਲਿਆਂ ਵਿਚ ਵਾਧਾ ਕੋਰੋਨਾ ਵਾਇਰਸ ਦੀ ਅਸਥਿਰਤਾ ਨੂੰ ਦਰਸਾਉਂਦਾ ਹੈ। ਟੇਡਰੋਸ ਨੇ ਕਿਹਾ ਕਿ ਕੋਵਿਡ-19 ਦੇ ਪ੍ਰਕਾਰ ਜਿਹਨਾਂ ਵਿਚ ਛੂਤਕਾਰੀ ਓਮੀਕ੍ਰੋਨ ਵੇਰੀਐਂਟ ਸ਼ਾਮਲ ਹਨ, ਦੇ ਕਾਰਨ ਬਹੁਤ ਸਾਰੇ ਦੇਸ਼ਾਂ ਵਿਚ ਕੇਸ ਮੁੜ ਵੱਧ ਰਹੇ ਹਨ।  ਉਨ੍ਹਾਂ ਕਿਹਾ ਕਿ ਇਨ੍ਹਾਂ ਵਿਚ ਦਖਣੀ ਅਫ਼ਰੀਕਾ ਵੀ ਸ਼ਾਮਲ ਹੈ ਜਿਥੇ ਪਿਛਲੇ ਸਾਲ ਨਵੰਬਰ ਵਿਚ ਓਮੀਕ੍ਰੋਨ ਦੀ ਪਛਾਣ ਪਹਿਲੀ ਵਾਰ ਹੋਈ ਸੀ। ਉਨ੍ਹਾਂ ਕਿਹਾ ਕਿ ਜਿਥੇ ਜ਼ਿਆਦਾਤਰ ਆਬਾਦੀ ਨੇ ਇਮਿਊਨਿਟੀ ਵਿਕਸਿਤ ਕੀਤੀ ਹੈ, ਉਥੇ ਹਸਪਤਾਲ ਵਿਚ ਦਾਖ਼ਲ ਹੋਣ ਜਾਂ ਮਰੀਜ਼ਾਂ ਦੀ ਮੌਤ ਦੀ ਦਰ ਘੱਟ ਹੈ। ਟੇਡਰੋਸ ਨੇ ਇਹ ਚੇਤਾਵਨੀ ਵੀ ਦਿਤੀ ਕਿ ਇਹ ਉਹਨਾਂ ਥਾਵਾਂ ਦੀ ਗਾਰੰਟੀ ਨਹੀਂ ਹੈ ਜਿੱਥੇ ਟੀਕਾਕਰਨ ਦੀਆਂ ਦਰਾਂ ਘੱਟ ਹਨ। ਉਹਨਾਂ ਨੇ ਅੱਗੇ ਕਿਹਾ ਕਿ ਗ਼ਰੀਬ ਦੇਸ਼ਾਂ ਵਿਚ ਸਿਰਫ਼ 16 ਫ਼ੀ ਸਦ ਆਬਾਦੀ ਨੂੰ ਐਂਟੀ-ਕੋਵਿਡ-19 ਟੀਕੇ ਦੀ ਖ਼ੁਰਾਕ ਮਿਲੀ ਹੈ। ਜ਼ਿਕਰਯੋਗ ਹੈ ਕਿ ਵੀਰਵਾਰ ਨੂੰ ਉਤਰੀ ਕੋਰੀਆ ਨੇ ਪਹਿਲੀ ਵਾਰ ਕੋਰੋਨਾ ਵਾਇਰਸ ਮਹਾਮਾਰੀ ਦੀ ਘੋਸ਼ਣਾ ਕੀਤੀ ਅਤੇ ਦੇਸ਼ ਵਿਆਪੀ ਤਾਲਾਬੰਦੀ ਲਾਗੂ ਕੀਤੀ। ਹਾਲਾਂਕਿ ਮਹਾਮਾਰੀ ਦੇ ਪੱਧਰ ਦਾ ਤੁਰਤ ਪਤਾ ਨਹੀਂ ਲੱਗ ਸਕਿਆ। ਇਹ ਮੰਨਿਆ ਜਾਂਦਾ ਹੈ ਕਿ ਉੱਤਰੀ ਕੋਰੀਆ ਵਿਚ ਮਹਾਮਾਰੀ ਦੇ ਘਾਤਕ ਪ੍ਰਭਾਵ ਹੋ ਸਕਦੇ ਹਨ ਕਿਉਂਕਿ ਉਥੇ ਕਮਜ਼ੋਰ ਸਿਹਤ ਸੇਵਾ ਹੈ। ਨਾਲ ਹੀ, ਦੇਸ਼ ਦੀ 2.6 ਕਰੋੜ ਆਬਾਦੀ ਵਿਚੋਂ ਜ਼ਿਆਦਾਤਰ ਨੂੰ ਕੋਵਿਡ-19 ਵਿਰੋਧੀ ਟੀਕੇ ਦੀ ਖ਼ੁਰਾਕ ਨਹੀਂ ਲੱਗੀ ਹੈ। (ਏਜੰਸੀ)

SHARE ARTICLE

ਏਜੰਸੀ

Advertisement

2 Punjabi youths shot dead in Canada : ਇੱਕ ਦੀ ਗੋ.ਲੀ.ਆਂ ਲੱਗਣ ਨਾਲ ਤੇ ਦੂਜੇ ਦੀ ਸਦਮੇ ਕਾਰਨ ਹੋਈ ਮੌਤ

15 Dec 2025 3:03 PM

Punjabi Gurdeep Singh shot dead in Canada: "ਆਜਾ ਸੀਨੇ ਨਾਲ ਲੱਗਜਾ ਪੁੱਤ, ਭੁੱਬਾਂ ਮਾਰ ਰੋ ਰਹੇ ਟੱਬਰ

15 Dec 2025 3:02 PM

Adv Ravinder Jolly : ਪੰਜਾਬ ਦੇ ਮੁੱਦੇ ਛੱਡ ਘੋੜਿਆਂ ਦੀ ਹਾਰ ਜਿੱਤ ਦੇ ਕੰਮ ਲੱਗੇ ਲੋਕਾਂ ਨੂੰ ਸਿੱਖ ਵਕੀਲ ਦੀ ਲਾਹਨਤ

15 Dec 2025 3:02 PM

Rupinder Kaur ਦੇ Father ਕੈਮਰੇ ਸਾਹਮਣੇ ਆ ਕੇ ਹੋਏ ਭਾਵੁਕ,ਦੱਸੀ ਪੂਰੀ ਅਸਲ ਕਹਾਣੀ, ਕਿਹਾ- ਮੇਰੀ ਧੀ ਨੂੰ ਵੀ ਮਿਲੇ..

14 Dec 2025 3:04 PM

Haryana ਦੇ CM Nayab Singh Saini ਨੇ VeerBal Divas ਮੌਕੇ ਸਕੂਲਾ 'ਚ ਨਿਬੰਧ ਲੇਖਨ ਪ੍ਰਤੀਯੋਗਿਤਾ ਦੀ ਕੀਤੀ ਸ਼ੁਰੂਆਤ

14 Dec 2025 3:02 PM
Advertisement