
ਹਰ ਅਮਰੀਕੀ ਲਈ ਇਹ ਤਿਉਹਾਰ ਖੁਸ਼ਹਾਲੀ ਤੇ ਸ਼ਾਂਤੀ ਲੈ ਕੇ ਆਵੇ
ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦੀਵਾਲੀ ਉਤੇ ਅਪਣੀਆਂ ਸ਼ੁਭਕਾਮਨਾਵਾਂ ਦਿੰਦੇ ਹੋਏ ਇਸ ਤਿਉਹਾਰ ਨੂੰ ਹਨੇਰੇ ਉਤੇ ਰੌਸ਼ਨੀ ਦੀ ਜਿੱਤ ਦੀ ਸਦੀਵੀ ਯਾਦ ਕਿਹਾ ਹੈ। ਟਰੰਪ ਨੇ ਸੋਮਵਾਰ ਨੂੰ ਇਕ ਬਿਆਨ ਵਿਚ ਕਿਹਾ, ‘‘ਅੱਜ ਮੈਂ ਦੀਵਾਲੀ ਮਨਾਉਣ ਵਾਲੇ ਹਰ ਅਮਰੀਕੀ ਨੂੰ ਅਪਣੀਆਂ ਸ਼ੁੱਭਕਾਮਨਾਵਾਂ ਦਿੰਦਾ ਹਾਂ।’’ ਉਨ੍ਹਾਂ ਕਿਹਾ ਕਿ ਬਹੁਤ ਸਾਰੇ ਅਮਰੀਕੀਆਂ ਲਈ ਦੀਵਾਲੀ ਹਨੇਰੇ ਉਤੇ ਰੌਸ਼ਨੀ ਦੀ ਜਿੱਤ ਦੀ ਯਾਦ ਦਿਵਾਉਂਦੀ ਹੈ। ਇਹ ਪਰਵਾਰ ਤੇ ਦੋਸਤਾਂ ਨੂੰ ਭਾਈਚਾਰੇ ਦਾ ਜਸ਼ਨ ਮਨਾਉਣ, ਉਮੀਦ ਤੋਂ ਤਾਕਤ ਪ੍ਰਾਪਤ ਕਰਨ ਅਤੇ ਨਵੀਨੀਕਰਣ ਦੀ ਸਥਾਈ ਭਾਵਨਾ ਨੂੰ ਅਪਣਾਉਣ ਲਈ ਇਕੱਠੇ ਕਰਨ ਦਾ ਸਮਾਂ ਵੀ ਹੈ।
ਉਨ੍ਹਾਂ ਕਿਹਾ, ‘‘ਜਿਵੇਂ ਕਿ ਲੱਖਾਂ ਨਾਗਰਿਕ ਦੀਵੇ ਜਗਾਉਂਦੇ ਹਨ, ਅਸੀਂ ਸਦੀਵੀ ਸੱਚਾਈ ਵਿਚ ਖੁਸ਼ ਹਾਂ ਕਿ ਬੁਰਾਈ ਉਤੇ ਹਮੇਸ਼ਾ ਚੰਗਿਆਈ ਦੀ ਜਿੱਤ ਹੁੰਦੀ ਹੈ। ਦੀਵਾਲੀ ਮਨਾਉਣ ਵਾਲੇ ਹਰ ਅਮਰੀਕੀ ਨੂੰ ਇਹ ਤਿਉਹਾਰ ਸਥਾਈ ਸ਼ਾਂਤੀ, ਖੁਸ਼ਹਾਲੀ, ਉਮੀਦ ਅਤੇ ਸ਼ਾਂਤੀ ਲੈ ਕੇ ਆਵੇ।’’