ਰੂਸ ਨੇ ਮੱਧ ਤੇ ਦਖਣੀ ਖੇਤਰਾਂ ’ਚ ਉਡਾਣ ’ਤੇ ਲਾਈ ਪਾਬੰਦੀ ਨੂੰ 19 ਮਈ ਤਕ ਵਧਾਇਆ
Published : May 13, 2022, 12:16 am IST
Updated : May 13, 2022, 12:17 am IST
SHARE ARTICLE
image
image

ਰੂਸ ਨੇ ਮੱਧ ਤੇ ਦਖਣੀ ਖੇਤਰਾਂ ’ਚ ਉਡਾਣ ’ਤੇ ਲਾਈ ਪਾਬੰਦੀ ਨੂੰ 19 ਮਈ ਤਕ ਵਧਾਇਆ

ਮਾਸਕੋ, 12 ਮਈ : ਰੂਸ ਨੇ ਯੂਕਰੇਨ ਦੀ ਸਰਹੱਦ ਨਾਲ ਲਗਦੇ ਅਪਣੇ ਦਖਣੀ ਅਤੇ ਕੇਂਦਰੀ ਹਿੱਸਿਆਂ ਵਿਚ 11 ਹਵਾਈ ਅੱਡਿਆਂ ਲਈ ਉਡਾਣਾਂ ’ਤੇ ਅਸਥਾਈ ਪਾਬੰਦੀ ਨੂੰ 19 ਮਈ ਤਕ ਵਧਾ ਦਿਤਾ ਹੈ। ਇਹ ਜਾਣਕਾਰੀ ਵੀਰਵਾਰ ਨੂੰ ਰਸ਼ੀਅਨ ਫ਼ੈਡਰਲ ਏਜੰਸੀ ਫ਼ਾਰ ਏਅਰ ਟਰਾਂਸਪੋਰਟ (ਰੋਸਾਵੀਏਟਸੀਆ) ਨੇ ਦਿਤੀ। ਏਜੰਸੀ ਨੇ ਅਪਣੇ ਬਿਆਨ ਵਿਚ ਕਿਹਾ, ‘11 ਰੂਸੀ ਹਵਾਈ ਅੱਡਿਆਂ ’ਤੇ ਅਸਥਾਈ ਉਡਾਣ ਪਾਬੰਦੀਆਂ ਦੀ ਵਿਵਸਥਾ ਨੂੰ 19 ਮਈ, 2022, ਮਾਸਕੋ ਦੇ ਸਮੇਂ ਅਨੁਸਾਰ ਸਵੇਰੇ 3:45 ਵਜੇ (00:45 ਘੰਠ) ਤਕ ਵਧਾ ਦਿਤਾ ਗਿਆ ਹੈ।”
ਦੇਸ਼ ਵਿਚ, ਅਨਾਪਾ, ਬੇਲਗੋਰੋਡ, ਬ੍ਰਾਇੰਸਕ, ਵੋਰੋਨੇਜ਼, ਗੇਲੇਂਡਜ਼ਿਕ, ਕ੍ਰਾਸਨੋਦਰ, ਕੁਰਸਕ, ਲਿਪੇਟਸਕ, ਰੋਸਟੋਵ-ਆਨ-ਡਾਨ, ਸਿਮਫੇਰੋਪੋਲ ਅਤੇ ਏਲੀਸਤਾ ਦੇ ਹਵਾਈ ਅੱਡਿਆਂ ’ਤੇ ਪਾਬੰਦੀ ਲਾਗੂ ਕੀਤੀ ਗਈ ਹੈ। ਰੋਸਾਵੀਅਤਸੀਆ ਏਜੰਸੀ ਵਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਰੂਸੀ ਏਅਰਲਾਈਨਜ਼ ਵਲੋਂ ਸੋਚੀ, ਵੋਲਗੋਗਰਾਡ, ਮਿਨਰਲਨੀ ਵੋਡੀ, ਸਟਾਵਰੋਪੋਲ ਅਤੇ ਮਾਸਕੋ ਦੇ ਹਵਾਈ ਅੱਡਿਆਂ ਨੂੰ ਫ਼ਿਲਹਾਲ ਪਾਬੰਦੀਸ਼ੁਦਾ ਹਵਾਈ ਅੱਡੇ ਦੇ ਬਦਲ ਵਜੋਂ ਵਰਤਿਆ ਜਾਵੇਗਾ, ਜਿਸ ਲਈ ਇਨ੍ਹਾਂ ਰੂਟਾਂ ’ਤੇ ਯਾਤਰੀਆਂ ਦੀ ਆਵਾਜਾਈ ਨੂੰ ਵਿਵਸਥਿਤ ਕਰਨ ਦੀ ਸਿਫ਼ਾਰਸ਼ ਕੀਤੀ ਜਾਂਦੀ ਹੈ।
ਯੂਕਰੇਨ ਵਿਚਾਲੇ ਢਾਈ ਮਹੀਨਿਆਂ ਤੋਂ ਚੱਲ ਰਹੀ ਜੰਗ ਤੋਂ ਬਾਅਦ ਰੂਸ ਆਈ. ਪਰ ਦੋਹਾਂ ਦੇਸ਼ਾਂ ਵਿਚਾਲੇ ਲੜਾਈ ਰੁਕਣ ਦਾ ਨਾਂ ਨਹੀਂ ਲੈ ਰਹੀ ਹੈ। ਇਸ ਜੰਗ ਵਿਚ ਕਈ ਦੇਸ਼ਾਂ ਨੇ ਰੂਸ ਉਤੇ ਕਈ ਪਾਬੰਦੀਆਂ ਲਾਈਆਂ। ਇਸ ਦੇ ਨਾਲ ਹੀ ਰੂਸ ਸਾਰੀਆਂ ਪਾਬੰਦੀਆਂ ਨਾਲ ਯੂਕਰੇਨ ਨਾਲ ਜੰਗ ਲੜ ਰਿਹਾ ਹੈ। ਜ਼ਿਕਰਯੋਗ ਹੈ ਕਿ ਯੂਕਰੇਨ ਵਿਚ ਰੂਸ ਦੀ ਫ਼ੌਜੀ ਕਾਰਵਾਈ ਸ਼ੁਰੂ ਹੋਣ ਤੋਂ ਬਾਅਦ, ਰੋਸਾਵੀਅਤਸੀਆ ਨੇ 24 ਫਰਵਰੀ ਨੂੰ ਪਾਬੰਦੀਆਂ ਲਗਾਈਆਂ ਸਨ, ਜੋ ਦਿਨੋਂ-ਦਿਨ ਅਸਥਾਈ ਤੌਰ ’ਤੇ ਵਧ ਰਹੀਆਂ ਹਨ। ਹਰ ਰੋਜ਼ ਰੂਸੀ ਮਿਜ਼ਾਈਲਾਂ ਅਤੇ ਬੰਬ ਧਮਾਕਿਆਂ ਨਾਲ ਪੂਰਾ ਯੂਕਰੇਨ ਹਿਲ ਜਾਂਦਾ ਹੈ। (ਏਜੰਸੀ)

SHARE ARTICLE

ਏਜੰਸੀ

Advertisement

Amritsar Encounter : ਪੰਜਾਬ 'ਚ ਹੋਣ ਵਾਲੀ ਸੀ ਗੈਂਗਵਾਰ, ਪਹਿਲਾਂ ਹੀ ਪਹੁੰਚ ਗਈ ਪੁਲਿਸ, ਚੱਲੀਆਂ ਠਾਹ-ਠਾਹ ਗੋਲੀਆਂ

17 Aug 2025 9:53 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV

17 Aug 2025 9:52 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 16/08/2025 Rozana S

16 Aug 2025 9:55 PM

Flood In Punjab : ਡੁੱਬ ਗਿਆ ਪੰਜਾਬ ਦਾ ਇਹ ਪੂਰਾ ਇਲਾਕਾ, ਦੇਖੋ ਕਿਵੇਂ ਲੋਕਾਂ ‘ਤੇ ਆ ਗਈ ਮੁਸੀਬਤ, ਕੋਈ ਤਾਂ ਕਰੋ ਮਦਦ

16 Aug 2025 9:42 PM

Brother Died hearing Brother Death news: ਤਿੰਨ ਸਕੇ ਭਰਾਵਾਂ ਨੂੰ ਪਿਆ ਦਿਲ ਦਾ ਦੌਰਾ

11 Aug 2025 3:14 PM
Advertisement