
ਮੰਗਣੀ ਤੋਂ 7 ਸਾਲ ਬਾਅਦ ਬਟਾਲਾ ਵਾਸੀ ਨਮਨ ਲੂਥਰਾ ਨਾਲ ਹੋਇਆ ਵਿਆਹ
ਬਟਾਲਾ: ਪਾਕਿਸਤਾਨ ਦੀ ਸ਼ਹਿਨੀਲ ਅਤੇ ਭਾਰਤ ਦੇ ਨਮਨ ਲੂਥਰਾ ਦਾ ਪਿਆਰ 7 ਸਾਲ ਬਾਅਦ ਕਾਮਯਾਬ ਹੋ ਗਿਆ ਹੈ। ਸਰਹੱਦ ਵੀ ਇਨ੍ਹਾਂ ਦੇ ਪਿਆਰ ਵਿਚ ਅੜਿੱਕਾ ਨਹੀਂ ਬਣ ਸਕੀ। ਲਹਿੰਦੇ ਪੰਜਾਬ ਦੀ ਸ਼ਹਿਨੀਲ ਹੁਣ ਚੜਦੇ ਪੰਜਾਬ ਦੀ ਨੂੰਹ ਬਣ ਗਈ ਹੈ। ਇਨ੍ਹਾਂ ਦਾ ਵਿਆਹ ਸ਼ੁਕਰਵਾਰ ਨੂੰ ਭਾਰਤੀ ਰਹੁ-ਰੀਤਾਂ ਅਨੁਸਾਰ ਹੋਇਆ।
ਇਹ ਵੀ ਪੜ੍ਹੋ: ਪੰਜਾਬ ਦਾ ਇਕ ਹੋਰ ਫ਼ੌਜੀ ਜਵਾਨ ਹੋਇਆ ਸ਼ਹੀਦ, ਗਸ਼ਤ ਦੌਰਾਨ ਜ਼ਮੀਨ ਖਿਸਕਣ ਕਾਰਨ ਵਾਪਰਿਆ ਹਾਦਸਾ
ਦਰਅਸਲ ਸ਼ਹਿਲੀਨ ਪਿਛਲੇ 6 ਸਾਲਾਂ ਤੋਂ ਭਾਰਤੀ ਵੀਜ਼ੇ ਦੀ ਉਡੀਕ ਕਰ ਰਹੀ ਸੀ। ਕਈ ਵਾਰ ਅਪਲਾਈ ਕਰਨ ਤੋਂ ਬਾਅਦ ਵੀ ਉਸ ਨੂੰ ਵੀਜ਼ਾ ਨਹੀਂ ਮਿਲ ਸਕਿਆ। ਹਾਲਾਂਕਿ ਹੁਣ ਇਸ ਜੋੜੇ ਦੀ ਪ੍ਰੇਸ਼ਾਨੀ ਦੂਰ ਹੋ ਗਈ ਹੈ। ਸ਼ਹਿਨੀਲ ਨੂੰ ਵੀਜ਼ਾ ਮਿਲਣ 'ਤੇ ਲੜਕੇ ਦੇ ਪਰਿਵਾਰ ਨੇ ਉਨ੍ਹਾਂ ਦੀ ਮਦਦ ਕਰਨ ਲਈ ਬਟਾਲਾ ਦੇ ਵਿਧਾਇਕ ਅਤੇ ਸੰਸਦ ਮੈਂਬਰ ਸੰਨੀ ਦਿਓਲ ਦਾ ਧੰਨਵਾਦ ਕੀਤਾ ਹੈ।
ਇਹ ਵੀ ਪੜ੍ਹੋ: ਜਲੰਧਰ ਜ਼ਿਮਨੀ ਚੋਣ ਦੇ ਰੁਝਾਨ: ਸੁਸ਼ੀਲ ਕੁਮਾਰ ਰਿੰਕੂ 1570 ਵੋਟਾਂ ਨਾਲ ਅੱਗੇ
2015 ਵਿਚ ਦੋਨਾਂ ਦੇ ਵਿਚ ਪਿਆ ਹੋ ਗਿਆ, ਜਿਸ ਵਿਚ ਪਿਆਰ ਦੀ ਰਜਾਮੰਦੀ ਹੋਈ ਅਤੇ 2016 ਵਿਚ ਮੰਗਣੀ ਵੀ ਹੋ ਗਈ, ਪਰ ਪਿਛਲੇ 6 ਸਾਲ ਤੋਂ ਦੋਵੇਂ ਵਿਆਹ ਦੇ ਰਿਸ਼ਤੇ ਵਿਚ ਜੁੜਨ ਲਈ ਵੀਜ਼ੇ ਦਾ ਇਤਜਾਰ ਕਰ ਰਹੇ ਹਨ। ਬਟਾਲਾ ਦੇ ਨਮਨ ਲੁਥਰਾ ਨੇ ਦੱਸਿਆ ਕਿ ਉਨ੍ਹਾਂ ਦੇ ਨਾਨਾ ਪਾਕਿਸਤਾਨ ਦੇ ਲਾਹੌਰ ਵਿਚ ਰਹਿੰਦੇ ਹਨ, ਜਿਥੇ ਉਹ ਪਹਿਲੀ ਵਾਰ 2015 ਵਿਚ ਆਪਣੀ ਮਾਂ ਦੇ ਨਾਲ ਨਾਨਾ ਦੇ ਕੋਲ ਗਿਆ ਸੀ। ਜਿਥੇ ਉਸ ਨੂੰ ਸ਼ਹਿਨੀਲ ਨਾਲ ਪਿਆਰ ਹੋ ਗਿਆ। ਉਨ੍ਹਾਂ ਨੇ ਆਪਣੇ ਪਰਿਵਾਰ ਨਾਲ ਗੱਲ ਕੀਤੀ ਅਤੇ ਪਰਿਵਾਰ ਨੇ ਸ਼ਹਿਨੀਲ ਦੇ ਘਰਵਾਲਿਆਂ ਨਾਲ ਰਿਸ਼ਤੇ ਦੀ ਗੱਲ ਕੀਤੀ, ਬੜੀ ਮੁਸ਼ਕਿਲ ਨਾਲ 2016 ਵਿਚ ਦੋਨਾਂ ਦੀ ਮੰਗਣੀ ਹੋਈ।