ਘਪਲਿਆਂ ਦੇ ਸ਼ੱਕ ਕਾਰਨ ਲੁਧਿਆਣਾ ਨਗਰ ਨਿਗਮ ਦੇ ਠੇਕੇ ਰੱਦ
Published : Jun 13, 2018, 3:35 am IST
Updated : Jun 13, 2018, 3:35 am IST
SHARE ARTICLE
Navjot Singh Sidhu
Navjot Singh Sidhu

ਨਿਯਮਾਂ ਤੇ ਕਾਨੂੰਨ ਨੂੰ ਅਣਦੇਖਾ ਕਰਕੇ ਲੁਧਿਆਣਾ ਨਿਗਮ ਦੁਆਰਾ ਗਰੀਨ ਲਾਈਨ ਕੰਪਨੀ ਨਾਲ ਕੀਤਾ ਗਿਆ ਬੱਸ ਅੱਡਿਆ 'ਤੇ ਇਸ਼ਤਿਹਾਰ ਲਗਾਉਣ ਦਾ ਠੇਕਾ ਅੱਜ ...

ਚੰਡੀਗੜ੍ਹ: ਨਿਯਮਾਂ ਤੇ ਕਾਨੂੰਨ ਨੂੰ ਅਣਦੇਖਾ ਕਰਕੇ ਲੁਧਿਆਣਾ ਨਿਗਮ ਦੁਆਰਾ ਗਰੀਨ ਲਾਈਨ ਕੰਪਨੀ ਨਾਲ ਕੀਤਾ ਗਿਆ ਬੱਸ ਅੱਡਿਆ 'ਤੇ ਇਸ਼ਤਿਹਾਰ ਲਗਾਉਣ ਦਾ ਠੇਕਾ ਅੱਜ ਸਥਾਨਕ ਸਰਕਾਰਾਂ ਵਿਭਾਗ ਨੇ ਰੱਦ ਕਰ ਦਿੱਤਾ। ਕੰਟਰੈਕਟ ਰੱਦ ਕਰਨ ਦੇ ਨਾਲ ਹੀ ਵਿਭਾਗ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਸਥਾਨਕ ਸਰਕਾਰਾਂ ਵਿਭਾਗ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਦੱਸਿਆ ਕਿ ਮਾਮਲੇ ਵਿਚ ਦੋਸ਼ੀ ਪਾਏ ਗਏ ਅਧਿਕਾਰੀਆਂ, ਮੁਲਾਜ਼ਮਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਉਨ੍ਹਾਂ ਦੱਸਿਆ ਕਿ ਪਿਛਲੀ ਸਰਕਾਰ ਦੌਰਾਨ ਹੋਏ ਘਪਲਿਆਂ ਦੇ ਇਕ ਤੋਂ ਬਾਅਦ ਇਕ ਘਪਲੇ ਸਾਹਮਣੇ ਆ ਰਹੇ ਹਨ।

ਸਿੱਧੂ ਅਨੁਸਾਰ ਲੁਧਿਆਣਾ ਸ਼ਹਿਰ ਵਿਖੇ ਬੱਸ ਸਟੈਂਡ (ਸ਼ੈਲਟਰ) ਸਮੇਤ ਅੱਠ ਮੀਡੀਆ ਸਥਾਨ (ਦਰਖਤਾਂ ਦੇ ਦੁਆਲਾ ਲਗਾਏ ਗਏ ਗਾਰਡ, ਖੰਭਿਆਂ, ਪਖਾਨਿਆਂ ਆਦਿ) ਦਾ ਟੈਂਡਰ ਦਿੱਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਉਸ ਸਮੇਂ ਅੱਠ ਮੀਡੀਆ ਸਥਾਨਾਂ ਦਾ ਟੈਂਡਰ ਦੇਣਾ ਸੀ, ਪਰ ਬਾਕੀ ਸਾਰੇ ਟੈਂਡਰਾਂ ਦੀ ਬਜਾਏ ਕੇਵਲ ਬੱਸ ਸ਼ੈਲਟਰ ਦਾ ਟੈਂਡਰ ਬਹੁਤ ਘੱਟ ਕੀਮਤ 'ਤੇ ਅਲਾਟ ਕਰ ਦਿੱਤਾ ਗਿਆ। ਹੈਰਾਨੀ ਦੀ ਗੱਲ ਹੈ ਕਿ 176 ਫੁੱਟ ਜਗ੍ਹਾ 'ਤੇ 500 ਵਰਗ ਫੁੱਟ ਸਾਇਜ਼ ਕਰ ਦਿੱਤਾ ਗਿਆ ਜਿਸ ਨਾਲ ਇਸ਼ਤਿਹਾਰ ਦਾ ਡਿਸਪਲੇਅ ਏਰੀਆ ਤਿੰਨ ਗੁਣਾ ਵਧਾ ਦਿੱਤਾ ਗਿਆ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM
Advertisement