ਲੁਧਿਆਣਾ : ਲੁਧਿਆਣਾ ਨਗਰ ਨਿਗਮ ਦੀਆਂ ਚੋਣਾਂ ਦੇ ਨਤੀਜੇ ਹੌਲੀ-ਹੌਲੀ ਕਰਕੇ ਆਉਣੇ ਸ਼ੁਰੂ ਹੋ ਗਏ ਹਨ ਪਰ ਇਸ ਦੌਰਾਨ ਆਏ ਨਤੀਜਿਆਂ ਵਿਚ ਕਾਂਗਰਸ ਪਾਰਟੀ ਹੀ ਅੱਗੇ ਚੱਲ ਰਹੀ ਹੈ। ਹੁਣ ਤੱਕ ਨਗਰ ਨਿਗਮ ਦੀਆਂ ਚੋਣਾਂ ਦੇ ਨਤੀਜਿਆਂ ਵਿਚ ਕਾਂਗਰਸ ਨੇ ਸਭ ਤੋਂ ਵੱਧ 61 ਸੀਟਾਂ 'ਤੇ ਜਿੱਤ ਪ੍ਰਾਪਤ ਕੀਤੀ ਹੈ। ਜਦਕਿ ਅਕਾਲੀ ਦਲ ਨੇ 11, ਭਾਜਪਾ ਨੇ 10, ਲੋਕ ਇਨਸਾਫ਼ ਪਾਰਟੀ ਨੇ 7 , ਆਮ ਆਦਮੀ ਪਾਰਟੀ ਨੇ ਇਕ ਤੇ ਆਜ਼ਾਦ ਉਮੀਦਵਾਰਾਂ ਨੇ 5 ਸੀਟਾਂ 'ਤੇ ਜਿੱਤ ਪ੍ਰਾਪਤ ਕੀਤੀ ਹੈ। ਸ਼ਹਿਰ 'ਚ 24 ਫਰਵਰੀ ਨੂੰ ਨਗਰ ਨਿਗਮ ਦੇ 95 ਵਾਰਡਾਂ ਲਈ ਪਈਆਂ ਵੋਟਾਂ ਦੀ ਗਿਣਤੀ ਲਗਾਤਾਰ ਜਾਰੀ ਹੈ।
ਹੁਣ ਤੱਕ ਸਾਹਮਣੇ ਆਏ ਨਤੀਜਿਆਂ ਦੌਰਾਨ ਕਾਂਗਰਸ ਅਤੇ ਅਕਾਲੀ ਦਲ ਦੀ ਬਰਾਬਰ ਦੀ ਟੱਕਰ ਚੱਲ ਰਹੀ ਹੈ। 95 ਵਾਰਡਾਂ 'ਚੋਂ ਹੁਣ ਤੱਕ 6 ਵਾਰਡਾਂ 'ਚ ਅਕਾਲੀ ਦਲ ਅਤੇ 6 ਵਾਰਡਾਂ 'ਚ ਹੀ ਕਾਂਗਰਸ ਨੇ ਜਿੱਤ ਹਾਸਲ ਕਰ ਲਈ ਹੈ ਅਤੇ ਬਾਕੀ ਵਾਰਡਾਂ ਦੇ ਨਤੀਜੇ ਸਾਹਮਣੇ ਆ ਰਹੇ ਹਨ। ਇਸ ਦੇ ਲਈ ਸ਼ਹਿਰ 'ਚ 9 ਕਾਊਂਟਿੰਗ ਸੈਂਟਰ ਬਣਾਏ ਗਏ ਹਨ। ਕਾਊਂਟਿੰਗ ਸੈਂਟਰਾਂ ਦੇ ਬਾਹਰ ਵੱਡੀ ਗਿਣਤੀ 'ਚ ਪੁਲਸ ਬਲ ਤਾਇਨਾਤ ਕੀਤੇ ਗਏ ਹਨ ਅਤੇ ਸਮਰਥਕਾਂ ਦੀ ਭੀੜ ਲੱਗੀ ਹੋਈ ਹੈ। ਦੁਪਹਿਰ ਤੱਕ ਸਾਰੇ ਨਤੀਜੇ ਜਾਰੀ ਹੋ ਜਾਣਗੇ ਅਤੇ ਸ਼ਹਿਰ ਵਾਸੀਆਂ ਨੂੰ 95 ਨਵੇਂ ਕੌਂਸਲਰ ਮਿਲ ਜਾਣਗੇ।
ਵਾਰਡ ਨੰਬਰ-38 ਤੋਂ 'ਲਿਪ' ਦੇ ਕੁਲਦੀਪ ਸਿੰਘ ਜੇਤੂ
ਵਾਰਡ ਨੰਬਰ-10 ਤੋਂ ਕਾਂਗਰਸ ਜੇਤੂ
ਵਾਰਡ ਨੰਬਰ-30 ਤੋਂ ਅਕਾਲੀ ਉਮੀਦਵਾਰ ਗਿਆਸਪੁਰਾ ਜੇਤੂ
ਵਾਰਡ ਨੰਬਰ-2 ਤੋਂ ਅਕਾਲੀ ਉਮੀਦਵਾਰ ਜੇਤੂ
ਵਾਰਡ ਨੰਬਰ-4 ਤੋਂ ਕਾਂਗਰਸੀ ਉਮੀਦਵਾਰ ਜੇਤੂ
ਵਾਰਡ ਨੰਬਰ-5 ਤੋਂ ਆਜ਼ਾਦ ਉਮੀਦਵਾਰ ਜੇਤੂ
ਵਾਰਡ ਨੰਬਰ-12 ਤੋਂ ਕਾਂਗਰਸੀ ਉਮੀਦਵਾਰ ਜੇਤੂ
ਵਾਰਡ ਨੰਬਰ-34 ਤੋਂ ਅਕਾਲੀ ਉਮੀਦਵਾਰ ਜੇਤੂ
ਵਾਰਡ ਨੰਬਰ-77 ਤੋਂ ਭਾਜਪਾ ਉਮੀਦਵਾਰ ਜੇਤੂ
ਵਾਰਡ ਨੰਬਰ-90 ਤੋਂ ਕਾਂਗਰਸ ਦੇ ਜੈ ਪ੍ਰਕਾਸ਼ ਜੇਤੂ
ਵਾਰਡ ਨੰਬਰ-89 ਤੋਂ ਭਾਜਪਾ ਉਮੀਦਵਾਰ ਜੇਤੂ
ਵਾਰਡ ਨੰਬਰ-49 ਤੋਂ ਕਾਂਗਰਸੀ ਉਮੀਦਵਾਰ ਜੇਤੂ
ਵਾਰਡ ਨੰਬਰ-92 ਤੋਂ ਕਾਂਗਰਸੀ ਉਮੀਦਵਾਰ ਜੇਤੂ
end-of