ਕੈਪਟਨ ਅਮਰਿੰਦਰ ਸਿੰਘ ਦੀ ਹਿਮਾਚਲ ਪ੍ਰਦੇਸ਼ ਤੋਂ ਵਾਪਸੀ ਅੱਜ
Published : Jun 13, 2019, 11:07 am IST
Updated : Jun 13, 2019, 11:07 am IST
SHARE ARTICLE
Captain Amrinder Singh
Captain Amrinder Singh

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਹਿਮਾਚਲ ਤੋਂ ਚੰਡੀਗੜ੍ਹ ‘ਚ ਵਾਪਸੀ 13 ਜੂਨ ਨੂੰ...

ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਹਿਮਾਚਲ ਤੋਂ ਚੰਡੀਗੜ੍ਹ ‘ਚ ਵਾਪਸੀ 13 ਜੂਨ ਨੂੰ ਹੋਵੇਗੀ। ਇਕ ਦਿਨ ਬਾਅਦ ਉਹ ਦਿੱਲੀ ‘ਚ ਨੀਤੀ ਆਯੋਗ ਦੀ ਬੈਠਕ ਵਿਚ ਹਿੱਸਾ ਲੈਣ ਲਈ ਜਾਣਗੇ। ਸਰਕਾਰੀ ਸੂਤਰਾਂ ਤੋਂ ਪਤਾ ਲਗਦਾ ਹੈ ਕਿ ਮੁੱਖ ਮੰਤਰੀ ਜੋ ਬੀਤੇ ਕੁਝ ਦਿਨਾਂ ਤੋਂ ਨਿੱਜੀ ਛੁੱਟੀ ਤੇ ਹਿਮਾਚਲ ਗਏ ਹੋਏ ਸਨ, ਨੇ ਵੀਰਵਾਰ ਚੰਡੀਗੜ੍ਹ ਵਿਚ ਕਈ ਸਰਕਾਰੀ ਬੈਠਕਾਂ ਸੱਦੀਆਂ ਹਨ। ਉਨ੍ਹਾਂ ਦੇ 14 ਜੂਨ ਨੂੰ ਸ਼ਾਮ ਤੱਕ ਦਿੱਲੀ ਪਹੁੰਚ ਜਾਣ ਦਾ ਪ੍ਰੋਗਰਾਮ ਹੈ। 15 ਜੂਨ ਨੂੰ ਦਿੱਲੀ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠ ਨੀਤੀ ਆਯੋਗ ਦੀ ਇਕ ਬੈਠਕ ਹੋਣੀ ਹੈ।

Captain Amarinder SinghCaptain Amarinder Singh

ਕੈਪਟਨ ਅਮਰਿੰਦਰ ਸਿੰਘ ਨੇ ਵੀ ਬੈਠਕ ਨੂੰ ਸੰਬੋਧਨ ਕਰਨਾ ਹੈ। ਉਨ੍ਹਾਂ ਵੱਲੋਂ ਪੰਜਾਬ ਤੇ ਲਟਕਦੇ 31 ਹਜ਼ਾਰ ਕਰੋੜ ਰੁਪਏ ਦੇ ਫੂਡ ਅਕਾਊਂਟ ਨੂੰ ਸੈਟਲ ਕਰਨ ਅਤੇ ਸੂਬੇ ਨਾਲ ਸਬੰਧਤ ਕਈ ਅਹਿਮ ਮੁੱਦਿਆਂ ਨੂੰ ਪ੍ਰਧਾਨ ਮੰਤਰੀ ਦੇ ਸਾਹਮਣੇ ਉਠਾਏ ਜਾਣ ਦੀ ਸੰਭਾਵਨਾ ਹੈ। ਮੁੱਖ ਮੰਤਰੀ ਦੇ ਚੰਡੀਗੜ੍ਹ ਵਿਚ ਆਉਂਦਿਆਂ ਹੀ ਸਰਕਾਰੀ ਸਰਗਰਮੀਆਂ ਵਿਚ ਤੇਜ਼ੀ ਆ ਜਾਵੇਗੀ। ਪੁਲਿਸ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਤਬਾਦਲੇ ਪੈਂਡਿੰਗ ਹਏ ਹਨ। ਜਿਥੇ ਪੁਲਿਸ ਪ੍ਰਸ਼ਾਸਨ ਵਿਚ ਏਡੀਜੀਪੀ ਪੱਧਰ ਦੇ ਅਧਿਕਾਰੀਆਂ ਦੇ ਤਬਾਦਲੇ ਹੋਣੇ ਬਾਕੀ ਹਨ, ਉਥੇ ਕਈ ਜ਼ਿਲ੍ਹਿਆਂ ਵਿਚ ਐਸਐਸਪੀ ਪੱਧਰ ਦੇ ਤਬਾਦਲੇ ਵੀ ਪੈਂਡਿੰਗ ਪਏ ਹਨ।

Captain Amarinder SinghCaptain Amarinder Singh

ਪੁਲਿਸ ਅਧਿਕਾਰੀਆਂ ਦੇ ਨਾਲ ਹੀ ਪ੍ਰਸ਼ਾਸਨ ਵਿਚ ਵੱਖ-ਵੱਖ ਵਿਭਾਗਾਂ ਦੇ ਪ੍ਰਿੰਸੀਪਲ ਸਕੱਤਰਾਂ ਨੂੰ ਵੀ ਤਬਦੀਲ ਕੀਤਾ ਜਾਣਾ ਹੈ। ਕਈ ਡਿਪਟੀ ਕਮਿਸ਼ਨਰਾਂ ਦੇ ਤਬਾਦਲੇ ਵੀ ਪੈਂਡਿੰਗ ਹਨ। ਮੰਨਿਆ ਜਾਂਦਾ ਹੈ ਕਿ ਇਸ ਸਬੰਧੀ ਮੁੱਖ ਮੰਤਰੀ ਵੱਲੋਂ ਆਉਂਦੇ ਕੁਝ ਦਿਨਾਂ ਦੌਰਾਨ ਹਰੀ ਝੰਡੀ ਦਿੱਤੀ ਜਾਵੇਗੀ। ਡੀਜੀਪੀ ਦਿਨਕਰ ਗੁਪਤਾ ਵਿਦੇਸ਼ੀ ਦੌਰੇ ‘ਤੇ ਗਏ ਹੋਏ ਸਨ, 13 ਜੂਨ ਨੂੰ ਵਾਪਿਸ ਆ ਰਹੇ ਹਨ।

DGP Dinkar gupta DGP Dinkar Gupta

ਮੁੱਖ ਮੰਤਰੀ ਅਤੇ ਗੁਪਤਾ ਵੱਲੋਂ ਆਪਸ ਵਿਚ ਚਰਚਾ ਕਰਨ ਤੋਂ ਬਾਅਦ ਹੀ ਪੁਲਿਸ ਅਧਿਕਾਰੀਆਂ ਦੇ ਤਬਾਦਲੇ ਹੋਣਗੇ। ਇਹ ਮਹੀਨੇ ਤਬਾਦਲਿਆਂ ਦਾ ਹੀ ਰਹੇਗਾ। ਲੋਕ ਸਭਾ ਦੀਆਂ ਚੋਣਾਂ ਕਾਰਨ ਵੱਖ-ਵੱਖ ਅਧਿਕਾਰੀਆਂ ਦੇ ਤਬਾਦਲੇ ਹੋਏ ਸਨ ਤੇ ਹੁਣ ਉਥੇ ਨਵੇਂ ਅਧਿਕਾਰੀਆਂ ਦੀ ਨਿਯੁਕਤੀ ਕੀਤੀ ਜਾਣੀ ਬਾਕੀ ਹੈ।    

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM
Advertisement