
ਅੱਜ ਤੱਕ ਨਹੀਂ ਬਣ ਸਕਿਆ ਕਮਰਾ
ਤਰਨਤਾਰਨ ਤਰਨਤਾਰਨ: ਜਿਲ੍ਹੇ ਦੇ ਪਿੰਡ ਕੱਦ ਗਿੱਲ ਵਿਖੇ ਇਕ ਲੋੜਵੰਦ ਪਰਿਵਾਰ ਬਾਰੇ ਪੱਤਾ ਲੱਗਾ ਸੀ ਕਿ ਵਿਕਲਾਂਗ ਪਰਿਵਾਰ ਕੁਲਵਿੰਦਰ ਸਿੰਘ ਪਤਨੀ ਬਲਜੀਤ ਕੋਰ ਦਾ ਕਮਰਾ ਜੋ ਦੋ ਮਰਲਿਆਂ ਵਿਚ ਬਣਿਆ ਹੋਇਆ ਸੀ ਕਰੀਬ 10 ਸਾਲ ਪਹਿਲਾਂ ਜ਼ਿਆਦਾ ਬਾਰਿਸ਼ ਹੋਣ ਕਰਕੇ ਡਿੱਗ ਗਿਆ ਸੀ ਸ਼ੋਸ਼ਲ ਮੀਡੀਆ ਤੇ ਪੋਸਟ ਕਾਫੀ ਵਾਇਰਲ ਹੋ ਰਹੀ ਸੀ।
Poor Family
ਪੱਤਰਕਾਰਾਂ ਦੀ ਟੀਮ ਨੇ ਉਹਨਾਂ ਤੱਕ ਪਹੁੱਚ ਕਰ ਕੇ ਉਸ ਪਰਿਵਾਰ ਨਾਲ ਗੱਲ ਕੀਤੀ ਪਰਿਵਾਰ ਦੇ ਮੁੱਖੀ ਨੇ ਦੱਸਿਆ ਕਿ ਮੇਰੀਆਂ ਤਿੰਨ ਧੀਆਂ ਤੇ ਇਕ ਪੁੱਤਰ ਹੈ ਜਿਸ ਨੂੰ ਗਰੀਬੀ ਕਰ ਕੇ ਉਹ ਪੜ੍ਹਾ ਵੀ ਨਾ ਸਕੇ, ਉਹ ਅੱਤ ਦੀ ਗਰੀਬੀ ਵਿੱਚੋਂ ਗੁਜ਼ਰ ਰਹੇ ਹਨ, ਕਿਰਾਏ ਦੇ ਘਰ ਵਿੱਚ ਰਹਿ ਕੇ ਗੁਜ਼ਾਰਾ ਕਰ ਰਹੇ ਹਨ।
Taran Tarn
ਇਸ ਸਮੇਂ ਮਕਾਨ ਦਾ ਕਿਰਾਇਆ ਦੇਣਾ ਵੀ ਔਖਾ ਹੋਇਆ ਹੈ, ਅਸੀਂ ਸਮਾਜ ਸੇਵੀ ਸੰਸਥਾ ਨੂੰ ਬੇਨਤੀ ਕਰਦੇ ਹਾਂ ਕਿ ਸਾਡੀ ਮੱਦਦ ਕੀਤੀ ਜਾਵੇ ਅਸੀਂ ਕਿਰਾਏ ਤੇ ਰਹਿ ਕੇ ਗੁਜ਼ਾਰਾ ਕਿਵੇਂ ਕਰੀਏ। ਉਹਨਾਂ ਅੱਗੇ ਦਸਿਆ ਕਿ ਉਹਨਾਂ ਦੇ ਘਰ ਦੀ ਛੱਤ ਕਾਨਿਆਂ ਦੀ ਸੀ ਤੇ ਮੀਂਹ ਜ਼ਿਆਦਾ ਆਉਣ ਕਰ ਕੇ ਛੱਤ ਡਿਗ ਗਈ।
Poor Family
ਇਸ ਵਿਚ ਉਹਨਾਂ ਦਾ ਜਾਨੀ ਨੁਕਸਾਨ ਨਹੀਂ ਹੋਇਆ ਪਰ ਥੋੜੀਆਂ ਬਹੁਤ ਸੱਟਾਂ ਲੱਗੀਆਂ ਸਨ। ਉਹ ਪਿੰਡ ਵਿਚ ਨਾਲੀਆਂ ਸਾਫ ਕਰਦੇ ਰਹੇ ਹਨ ਤੇ ਹੁਣ ਉਹ ਸੂਰਾਂ ਨੂੰ ਫੀਡ ਪਾਉਂਦੇ ਹਨ ਤੇ ਉਹਨਾਂ ਦੀ ਸਫਾਈ ਕਰਦੇ ਹਨ। ਜਿੱਥੇ ਉਹ ਇਹ ਮਜ਼ਦੂਰੀ ਕਰਦੇ ਹਨ ਉਹਨਾਂ ਨੇ ਕਮਰਾ ਦਿੱਤਾ ਕਿ ਜਦੋਂ ਤਕ ਉਹਨਾਂ ਦਾ ਆਪ ਦਾ ਕਮਰਾ ਨਹੀਂ ਬਣ ਜਾਂਦਾ ਉਦੋਂ ਤਕ ਉਹ ਉੱਥੇ ਰਹੀ ਜਾਣ।
Taran Tarn
ਉਹਨਾਂ ਦੀਆਂ ਬੇਟੀਆਂ ਵੱਲੋਂ ਕਿਹਾ ਗਿਆ ਕਿ ਉਹ ਜਦੋਂ ਜੰਡਿਆਲੇ ਰਹਿੰਦੇ ਸਨ ਤਾਂ ਉਹਨਾਂ ਨੂੰ ਸਕੂਲ ਵਿਚ ਦਾਖਲ ਨਹੀਂ ਕੀਤਾ ਗਿਆ ਕਿਉਂ ਕਿ ਉਹ ਕਿਰਾਏ ਦੇ ਘਰ ਤੇ ਰਹਿ ਰਹੇ ਸਨ। ਹੁਣ ਜਦ ਇੱਥੇ ਆ ਕੇ ਉਹਨਾਂ ਨੇ ਦਾਖਲੇ ਦੀ ਗੱਲ ਕੀਤੀ ਤਾਂ ਅਧਿਆਪਕਾਂ ਵੱਲੋਂ ਕਿਹਾ ਗਿਆ ਹੈ ਕਿ ਉਹ ਉਹਨਾਂ ਦਾ ਦਾਖਲਾ ਕਰ ਲੈਣਗੇ।
Family
ਉਹਨਾਂ ਦੇ ਬੱਚੇ ਵੀ ਅਪਣੇ ਪਿਤਾ ਨਾਲ ਸੂਰਾਂ ਦੀ ਸਫਾਈ ਦਾ ਕੰਮ ਕਰਦੇ ਹਨ। ਉਹਨਾਂ ਦੇ ਬੱਚੇ ਪੜ੍ਹੇ ਲਿਖੇ ਨਹੀਂ ਹਨ। ਉਹ ਸੂਰਾਂ ਦੀ ਦੇਖ ਭਾਲ ਕਰ ਕੇ ਰੋਜ਼ੀ ਰੋਟੀ ਚਲ ਰਹੇ ਹਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।