
ਬੀਤੀ ਰਾਤ ਕਰੀਬ ਪੌਣੇ 11 ਵਜੇ ਗੜ੍ਹਸੰਕਰ ਸ੍ਰੀ ਆਨੰਦਪੁਰ ਸਾਹਿਬ ਮੁੱਖ ਮਾਰਗ ’ਤੇ ਪੋਜੇਵਾਲ ਪਟਰੌਲ ਪੰਪ ਨਜ਼ਦੀਕ ਦੋ
ਬਲਾਚੌਰ ਪੋਜੇਵਾਲ, 12 ਜੂਨ (ਪਪ) : ਬੀਤੀ ਰਾਤ ਕਰੀਬ ਪੌਣੇ 11 ਵਜੇ ਗੜ੍ਹਸੰਕਰ ਸ੍ਰੀ ਆਨੰਦਪੁਰ ਸਾਹਿਬ ਮੁੱਖ ਮਾਰਗ ’ਤੇ ਪੋਜੇਵਾਲ ਪਟਰੌਲ ਪੰਪ ਨਜ਼ਦੀਕ ਦੋ ਮੋਟਰਸਾਈਕਲ ਸਵਾਰਾਂ ਦੀ ਅਣਪਛਾਤੇ ਵਾਹਨ ਨਾਲ ਫੇਟ ਵੱਜਣ ਕਾਰਨ ਮੌਤ ਹੋ ਗਈ। ਪੁਲਿਸ ਤੋਂ ਮਿਲੀ ਜਾਣਕਾਰੀ ਅਨੁਸਾਰ ਨਾਗੌ ਸਾਹਨੀ ਅਤੇ ਵਿਨੋਦ ਪਾਸਵਾਨ (ਬਿਹਾਰ) ਹਾਲ ਵਾਸੀ ਘੁੰਮਣਾ ਥਾਣਾ ਮਾਛੀਵਾੜਾ ਜੋ ਕਿ ਨਾਗੋ ਸਾਹਨੀ ਅਪਣੇ ਦੋਸਤ ਨਾਲ ਅਪਣੀ ਲੜਕੀ ਨੂੰ ਹਰੀਪੁਰ ਪਲਾਟਾਂ ਤੋਂ ਮਿਲ ਕੇ ਰਾਤ ਕਰੀਬ ਪੌਣੇ ਗਿਆਰਾਂ ਵਜੇ ਮੋਟਰਸਾਈਕਲ ’ਤੇ ਜਾ ਰਹੇ ਸਨ। ਜਦੋਂ ਉਹ ਪੋਜੇਵਾਲ ਪੰਪ ਨਜ਼ਦੀਕ ਪਹੁੰਚੇ ਤਾਂ ਸਾਹਮਣੇ ਤੋਂ ਅਣਪਛਾਤੇ ਵਾਹਨ ਨੇ ਫੇਟ ਮਾਰ ਦਿਤੀ।
ਇਸ ਹਾਦਸੇ ਵਿਚ ਉਕਤ ਦੋਵੇਂ ਸੜਕ ’ਤੇ ਡਿੱਗ ਕੇ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ। ਮੌਕੇ ‘ਤੇ ਪਹੁੰਚ ਕੇ ਪੋਜੇਵਾਲ ਪੁਲਸ ਨੇ ਐਂਬੂਲੈਂਸ ਰਾਹੀਂ ਉਨ੍ਹਾਂ ਨੂੰ ਗੜ੍ਹਸ਼ੰਕਰ ਸਿਵਲ ਹਸਪਤਾਲ ਇਲਾਜ ਲਈ ਲਿਜਾਇਆ ਗਿਆ। ਜਿਥੇ ਡਾਕਟਰਾਂ ਨੇ ਦੋਵਾਂ ਨੂੰ ਮ੍ਰਿਤ ਐਲਾਨ ਦਿਤਾ। ਖ਼ਬਰ ਲਿਖੇ ਜਾਣ ਤਕ ਮ੍ਰਿਤਕਾਂ ਦੇ ਵਾਰਸਾਂ ਨੂੰ ਬੁਲਾ ਕੇ ਪੋਸਟਮਾਰਟਮ ਲਈ ਲਾਸ਼ਾਂ ਮੋਰਚਰੀ ਵਿਚ ਰੱਖ ਦਿਤੀਆਂ ਹਨ।