
ਐਸਆਈਟੀ ਵਲੋਂ ਅਦਾਲਤ ਨੂੰ ਸੁਮੇਧ ਸੈਣੀ, ਉਮਰਾਨੰਗਲ ਅਤੇ ਸ਼ਰਮਾ ਦਾ ਨਾਰਕੋ ਟੈਸਟ ਕਰਵਾਉਣ ਲਈ ਅਰਜ਼ੀ ਦਿਤੀ
ਕੋਟਕਪੂਰਾ (ਗੁਰਿੰਦਰ ਸਿੰਘ) : ਬਰਗਾੜੀ ਬੇਅਦਬੀ ਕਾਂਡ ( Bargadi) ਤੋਂ ਬਾਅਦ ਵਾਪਰੇ ਕੋਟਕਪੂਰਾ ( Kotkapura) ਅਤੇ ਬਹਿਬਲ ਕਾਂਡ( behbal kalan) ਦੇ ਮਾਮਲਿਆਂ ਦੀ ਜਾਂਚ ਕਰ ਰਹੇ ਆਈ.ਜੀ. ਕੁੰਵਰਵਿਜੈ ਪ੍ਰਤਾਪ ਸਿੰਘ ਦੀ ਜਾਂਚ ਰਿਪੋਰਟ ਰੱਦ ਕਰਨ ਤੋਂ ਬਾਅਦ ਕੋਟਕਪੂਰਾ ਗੋਲੀਕਾਂਡ( Kotkapura Golikand) ਦੀ ਜਾਂਚ ਲਈ ਏਡੀਜੀਪੀ ਐੱਲ.ਕੇ. ਯਾਦਵ ਦੀ ਅਗਵਾਈ ਵਾਲੀ ਗਠਿਤ ਕੀਤੀ ਐਸਆਈਟੀ ਵਲੋਂ ਜਾਂਚ ਦਾ ਕੰਮ ਤੇਜ਼ ਕਰਨ ਨਾਲ ਜਿਥੇ ਪੀੜਤ ਪਰਵਾਰਾਂ ਨੂੰ ਇਨਸਾਫ਼ ਅਤੇ ਦੋਸ਼ੀਆਂ ਨੂੰ ਸਜਾਵਾਂ ਮਿਲਣ ਦੀ ਆਸ ਬੱਝੀ ਹੈ
Kotkapura Golikand
ਉਥੇ ਉਸ ਸਮੇਂ ਦੇ ਉਚ ਪੁਲਿਸ ਅਧਿਕਾਰੀਆਂ ਵਿਚ ਸ਼ਾਮਲ ਡੀਜੀਪੀ ਸੁਮੇਧ ਸੈਣੀ( DGP Sumedh Saini) ,ਆਈ.ਜੀ. ਪਰਮਰਾਜ ਸਿੰਘ ਉਮਰਾਨੰਗਲ ਅਤੇ ਐਸਐਸਪੀ ਚਰਨਜੀਤ ਸ਼ਰਮਾ ਦੇ ਨਾਰਕੋ ਟੈਸਟ ਕਰਵਾਉਣ ਲਈ ਐਸਆਈਟੀ ਵਲੋਂ ਅਦਾਲਤ ਵਿਚ ਦਿਤੀ ਗਈ ਅਰਜ਼ੀ ਨੇ ਵੀ ਪੰਥਕ ਹਲਕਿਆਂ ਵਿਚ ਚਰਚਾ ਛੇੜ ਦਿਤੀ ਹੈ ਕਿਉਂਕਿ ਜਾਂਚ ਟੀਮ ਨੇ ਅਦਾਲਤ ਨੂੰ ਦਸਿਆ ਹੈ ਕਿ ਉਕਤ ਪੁਲਿਸ ਅਫ਼ਸਰ ਸੱਚ ਛੁਪਾ ਰਹੇ ਹਨ, ਇਸ ਲਈ ਉਨ੍ਹਾਂ ਦੇ ਨਾਰਕੋ ਟੈਸਟ ਕਰਵਾਉਣ ਦੀ ਲੋੜ ਹੈ। ਅਦਾਲਤ ਨੇ ਜਾਂਚ ਟੀਮ ਦੀ ਅਰਜ਼ੀ ਲੈਣ ਤੋਂ ਬਾਅਦ ਮੁਲਜਮਾਂ ਨੂੰ ਇਸ ਮਾਮਲੇ ਵਿਚ ਅਪਣਾ ਪੱਖ ਰੱਖਣ ਦਾ ਮੌਕਾ ਦਿਤਾ ਹੈ। ਇਸ ਸਮੇਂ ਬੇਅਦਬੀ ਕਾਂਡ, ਬਹਿਬਲ ਕਾਂਡ ਅਤੇ ਕੋਟਕਪੂਰਾ ਗੋਲੀਕਾਂਡ( Kotkapura Golikand) ਵਾਲੀਆਂ ਤਿੰਨ ਘਟਨਾਵਾਂ ਦੀ ਜਾਂਚ ਤਿੰਨ ਵੱਖੋ ਵੱਖਰੀਆਂ ਐੱਸਆਈਟੀਜ਼ ਵਲੋਂ ਕੀਤੀ ਜਾ ਰਹੀ ਹੈ।
Bargari Golikand
ਇਹ ਵੀ ਪੜ੍ਹੋ: ਮਹਾਨ ਸਾਇੰਸਦਾਨ ਡਾ. ਕਪਾਨੀ ਤੇ ਸਪੋਕਸਮੈਨ
ਉਧਰ ਇਲਾਕਾ ਮੈਜਿਸਟੇ੍ਰਟ ਫ਼ਰੀਦਕੋਟ ਦੀ ਅਦਾਲਤ ਨੇ ਬਰਗਾੜੀ ਬੇਅਦਬੀ ਕਾਂਡ ਦੇ ਮਾਮਲੇ ਵਿਚ ਗ੍ਰਿਫ਼ਤਾਰ ਕੀਤੇ ਗਏ 6 ਡੇਰਾ ਪੇ੍ਰਮੀਆਂ ਬਾਰੇ ਜੇਲ੍ਹ ਅਧਿਕਾਰੀਆਂ ਨੂੰ ਆਦੇਸ਼ ਦਿਤੇ ਹਨ ਕਿ ਫੜੇ ਗਏ ਸਾਰੇ ਡੇਰਾ ਪੇ੍ਰਮੀ 15 ਜੂਨ ਨੂੰ ਅਦਾਲਤ ਵਿਚ ਪੇਸ਼ ਕੀਤੇ ਜਾਣ। ਜ਼ੇਲ੍ਹ ਅਧਿਕਾਰੀਆਂ ਨੇ ਡੇਰਾ ਪੇ੍ਰਮੀਆਂ ਨੂੰ 10 ਜੂਨ ਨੂੰ ਅਦਾਲਤ ਸਾਹਮਣੇ ਪੇਸ਼ ਨਹੀਂ ਕੀਤਾ ਪਰ ਹੁਣ 15 ਜੂਨ ਨੂੰ ਅਦਾਲਤ ਵਿਚ ਪੇਸ਼ ਕਰਨਾ ਲਾਜ਼ਮੀ ਹੋਵੇਗਾ।
Bargari Golikand
ਕੋਟਕਪੂਰਾ ਗੋਲੀਕਾਂਡ( Kotkapura Golikand) ਦੀ ਜਾਂਚ ਕਰ ਰਹੀ ਐਸਆਈਟੀ ਕੋਲ ਅੱਜ ਫ਼ਰੀਦਕੋਟ ਕੈਂਪਸ ਵਿਚ ਤਿੰਨ ਪੁਲਿਸ ਮੁਲਾਜ਼ਮਾਂ ਸਮੇਤ ਕੁੱਲ ਪੰਜ ਵਿਅਕਤੀਆਂ ਨੇ ਬਿਆਨ ਦਰਜ ਕਰਵਾਏ। ਉਨ੍ਹਾਂ ਵਿਚੋਂ ਇਕ ਐਂਬੂਲੈਂਸ ਡਰਾਈਵਰ ਜਤਿੰਦਰ ਕੁਮਾਰ ਉਰਫ਼ ਰੋਮੀ ਛਾਬੜਾ ਪੁੱਤਰ ਭਾਰਤ ਭੂਸ਼ਨ ਛਾਬੜਾ ਵਾਸੀ ਕੋਟਕਪੂਰਾ ਨਾਂਅ ਦਾ ਨੌਜਵਾਨ ਹੈ, ਜਿਸ ਨੇ ਮੰਨਿਆ ਕਿ ਉਹ 14 ਅਕਤੂਬਰ ਵਾਲੇ ਦਿਨ ਸਵੇਰ ਸਮੇਂ ਦੋ ਗੇੜੇ ਲਾ ਕੇ ਅਪਣੀ ਐਂਬੂਲੈਂਸ ’ਤੇ ਸਿਵਲ ਹਸਪਤਾਲ ਅਤੇ ਇਕ ਨਿਜੀ ਹਸਪਤਾਲ ਵਿਚੋਂ 7 ਜ਼ਖ਼ਮੀਆਂ ਨੂੰ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਫ਼ਰੀਦਕੋਟ ਦੇ ਐਮਰਜੈਂਸੀ ਵਾਰਡ ਵਿਚ ਛੱਡ ਕੇ ਆਇਆ।
ਇਸੇ ਤਰ੍ਹਾਂ ਕਰਮ ਸਿੰਘ ਪੁੱਤਰ ਉਤਾਰ ਸਿੰਘ ਵਾਸੀ ਪਿੰਡ ਕੋਟਲੀ ਅਬਲੂ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਨੇ ਦਸਿਆ ਕਿ ਜਦੋਂ ਸੰਗਤਾਂ ਨਾਮ-ਸਿਮਰਨ ਕਰ ਰਹੀਆਂ ਸਨ ਤਾਂ ਪੁਲਿਸ ਵਲੋਂ ਢਾਹੇ ਗਏ ਅੱਤਿਆਚਾਰ ਦੌਰਾਨ ਗੋਲੀ ਲੱਗਣ ਕਾਰਨ ਉਹ ਜ਼ਖ਼ਮੀ ਹੋ ਗਿਆ ਤੇ ਜਦੋਂ ਉਸ ਦੇ ਸਾਥੀ ਉਸ ਨੂੰ ਸਿਵਲ ਹਸਪਤਾਲ ਕੋਟਕਪੂਰਾ ( Kotkapura) ਲਿਜਾਣ ਲੱਗੇ ਤਾਂ ਪੁਲਿਸ ਨੇ ਹਸਪਤਾਲ ਵਿਚ ਦਾਖ਼ਲ ਨਾ ਹੋਣ ਦਿਤਾ ਤੇ ਸਾਨੂੰ 10-12 ਵਿਅਕਤੀਆਂ ਨੂੰ ਪੁਲਿਸ ਥਾਣੇ ਲੈ ਆਈ, ਜ਼ਖ਼ਮੀ ਹੋਣ ਦੇ ਬਾਵਜੂਦ ਬੇਨਤੀਆਂ ਕਰਨ ’ਤੇ ਵੀ ਉਨ੍ਹਾਂ ਸਾਡੀ ਇਕ ਨਾ ਸੁਣੀ ਤੇ ਉਹ ਸਾਰੀ ਰਾਤ ਥਾਣੇ ਵਿਚ ਤੜਫਦੇ ਰਹੇ।
ਇਹ ਵੀ ਪੜ੍ਹੋ: ਜਥੇਦਾਰ ਰਣਜੀਤ ਸਿੰਘ ਨੇ ਬਰਗਾੜੀ ਵਾਲੀ ਬੀੜ ਦੇ ਦਰਸ਼ਨਾਂ ਦੀ ਰੱਖੀ ਸ਼ਰਤ
ਉਸ ਨੇ ਦਸਿਆ ਕਿ ਅਗਲੇ ਦਿਨ 15 ਅਕਤੂਬਰ ਨੂੰ ਪੁਲਿਸ ਨੇ ਸਵੇਰੇ 10:00 ਵਜੇ ਸਾਨੂੰ ਛੱਡਣ ਮੌਕੇ ਸਖ਼ਤ ਹਦਾਇਤ ਕੀਤੀ ਕਿ ਜੇਕਰ ਤੁਸੀ ਅਪਣਾ ਇਲਾਜ ਕਰਵਾਇਆ ਤਾਂ ਜਿੰਨਾ ਕੋਟਕਪੂਰਾ ( Kotkapura) ਵਿਖੇ ਨੁਕਸਾਨ ਹੋਇਆ ਹੈ, ਉਹ ਤੁਹਾਡੇ ’ਤੇ ਹੀ ਪਾ ਕੇ ਪਰਚੇ ਦਰਜ ਕਰਾਂਗੇ। ਕਰਮ ਸਿੰਘ ਮੁਤਾਬਕ ਉਸ ਨੇ ਅਪਣਾ ਇਲਾਜ ਪਿੰਡੋਂ ਹੀ ਕਰਵਾਇਆ ਕਿਉਂਕਿ ਪੁਲਿਸ ਦਾ ਬਹੁਤ ਜ਼ਿਆਦਾ ਦਬਾਅ ਸੀ। ਅਪਣੇ ਪਿੰਡੇ ’ਤੇ ਹੰਢਾਈ ਜ਼ੁਲਮਾਂ ਦੀ ਦਾਸਤਾਨ ਦੇ ਬਾਵਜੂਦ ਵੀ ਕਰਮ ਸਿੰਘ ਨੇ ਲਿਖਤੀ ਬਿਆਨ ਦਿੰਦਿਆਂ ਮੰਗ ਕੀਤੀ ਹੈ ਕਿ ਬੇਅਦਬੀ ਕਾਂਡ ਅਤੇ ਸ਼ਾਂਤਮਈ ਧਰਨੇ ’ਤੇ ਬੈਠੀਆਂ ਸੰਗਤਾਂ ਉੱਪਰ ਢਾਹੇ ਗਏ ਪੁਲਿਸੀਆ ਅੱਤਿਆਚਾਰ ਦੇ ਦੋਸ਼ੀਆਂ ਵਿਰੁਧ ਸਖ਼ਤ ਕਾਰਵਾਈ ਕੀਤੀ ਜਾਵੇ।