ਅਰਬਾਂ ਰੁਪਏ ਕਮਾਉਣ ਵਾਲੇ ਬੇਜ਼ੋਸ ਸਮੇਤ ਇਹ ਅਮੀਰ ਵਿਅਕਤੀ ਭਰਦੇ ਹਨ ਬਹੁਤ ਘੱਟ ਟੈਕਸ : ਰਿਪੋਰਟ
Published : Jun 10, 2021, 1:03 pm IST
Updated : Jun 10, 2021, 1:42 pm IST
SHARE ARTICLE
Jeff bezos
Jeff bezos

ਟੈਸਲਾ ਦੇ ਚੀਫ ਏਲਨ ਮਸਕ ਨੇ 2018 'ਚ ਇਨਕਮ ਟੈਕਸ ਦਾ ਭੁਗਤਾਨ ਨਹੀਂ ਕੀਤਾ

ਵਾਸ਼ਿੰਗਟਨ-ਸਮੇਂ 'ਤੇ ਟੈਕਸ (Tax)  ਨਾ ਦੇਣਾ, ਕਾਲਾਧਨ ਜਾਂ ਆਮਦਨੀ ਤੋਂ ਵਧੇਰੇ ਧਨ ਲੁਕਾਉਣ 'ਚ ਸਿਰਫ ਭਾਰਤ ਹੀ ਦੇ ਹੀ ਲੋਕ ਨਹੀਂ ਰਹਿੰਦੇ ਸਗੋਂ ਅਮਰੀਕਾ ਵਰਗੇ ਦੁਨੀਆ ਦੇ ਸਭ ਤੋਂ ਤਾਕਤਵਰ ਦੇਸ਼ ਅਮਰੀਕਾ ਦੇ ਅਮੀਰ ਲੋਕ ਵੀ ਟੈਕਸ ਚੋਰੀ ਕਰਨ 'ਚ ਕਿਸੇ ਤੋਂ ਪਿੱਛੇ ਨਹੀਂ ਹਨ। ਆਲਮ ਇਹ ਹੈ ਕਿ ਦੁਨੀਆ ਦੇ ਲੋਕਾਂ ਨੂੰ ਪੁਲਾੜ ਦੀ ਸੈਰ ਕਰਵਾਉਣ ਦਾ ਸੁਫਨਾ ਦਿਖਾਉਣ ਵਾਲੇ ਏਲਨ ਮਸਕ (Elon Musk) ਅਤੇ ਜੈੱਫ ਬੇਜ਼ੋਸ (Jeff Bezos) ਵਰਗੇ ਅਮਰੀਕਾ ਦੇ ਕਰੀਬ 25 ਅਮੀਰ ਅਜਿਹੇ ਵਿਅਕਤੀ ਹਨ ਜਿਨ੍ਹਾਂ ਨੇ ਟੈਕਸ ਦਾ ਭੁਗਤਾਨ ਨਹੀਂ ਕੀਤਾ ਹੈ।

ਇਹ ਵੀ ਪੜ੍ਹੋ-ਮਹਿਲਾ ਨੇ ਇਕੋ ਸਮੇਂ 10 ਬੱਚਿਆਂ ਨੂੰ ਦਿੱਤਾ ਜਨਮ, ਬਣਾਇਆ ਰਿਕਾਰਡ

Jeff bezosJeff bezosਅਮਰੀਕਾ ਦੀ ਇਕ ਸਥਾਨਕ ਨਿਊਜ਼ ਏਜੰਸੀ ਮੁਤਾਬਕ ਇਕ ਰਿਪੋਰਟ 'ਚ ਖੁਲਾਸਾ ਹੋਇਆ ਹੈ ਕਿ ਐਮਾਜ਼ੋਨ ਦੇ ਸੀ.ਈ.ਓ. ਜੈੱਫ ਬੋਜ਼ੋਸ (Amazon's CEO Jeff Bozos) ਨੇ ਸਾਲ 2007 ਅਤੇ 2011 ਜਦਕਿ ਟੈਸਲਾ (Tesla) ਦੇ ਚੀਫ ਏਲਨ ਮਸਕ ਨੇ 2018 'ਚ ਇਨਕਮ ਟੈਕਸ ਦਾ ਭੁਗਤਾਨ ਨਹੀਂ ਕੀਤਾ ਹੈ।ਰਿਪੋਰਟ ਮੁਤਾਬਕ ਕੁਝ ਅਮਰੀਕੀ ਅਮੀਰ ਵਿਅਕਤੀਆਂ ਨੇ ਆਪਣੀ ਕੁੱਲ ਜਾਇਦਾਦ ਦੇ ਏਵਜ਼ 'ਚ ਬਹੁਤ ਹੀ ਘੱਟ ਇਨਕਮ ਟੈਕਸ (Income tax) ਦਾ ਭੁਗਤਾਨ ਕੀਤਾ ਤਾਂ ਕਈਆਂ ਨੇ ਤਾਂ ਬਿਲਕੁੱਲ ਵੀ ਨਹੀਂ। ਰਿਪੋਰਟ ਮੁਤਾਬਕ 2014-2018 ਦਰਮਿਆਨ ਅਮਰੀਕਾ (America) ਦੇ ਟੌਪ-25 ਅਰਬਪਤੀਆਂ ਨੇ ਬਹੁਤ ਹੀ ਘੱਟ ਟੈਕਸ ਦਿੱਤਾ ਹੈ।

ਇਹ ਵੀ ਪੜ੍ਹੋ-ਪੰਜਾਬ ਸਰਕਾਰ ਨੂੰ ਇਲਾਜ ਲਈ ਗੁਹਾਰ ਲਾਉਣ ਵਾਲੇ DSP ਹਰਜਿੰਦਰ ਸਿੰਘ ਦੀ ਹੋਈ ਮੌਤ

Elon MuskElon Musk

ਅਮਰੀਕੀ ਟੈਕਸ ਏਜੰਸੀ ਇੰਟਰਨਲ ਰੈਵਿਨਿਊ ਸਰਵਿਸ ਦੇ ਦਸਤਾਵੇਜ਼ਾਂ ਮੁਤਾਬਕ ਇਸ ਸਾਲ 2014-2018 ਦੌਰਾਨ ਇਨ੍ਹਾਂ ਅਮੀਰ ਵਿਅਕਤੀਆਂ ਦੀ ਕਮਾਈ 29.26 ਲੱਖ ਕਰੋੜ ਰੁਪਏ ਰਹੀ ਜਦਕਿ ਇਨ੍ਹਾਂ ਨੇ ਟੈਕਸ ਦੇ ਤੌਰ 'ਤੇ ਸਿਰਫ 99 ਹਜ਼ਾਰ ਕਰੋੜ ਰੁਪਏ ਭਰੇ। ਐਮਾਜ਼ੋਨ ਦੇ ਸੀ.ਈ.ਓ. ਬੇਜ਼ੋਸ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਤਾਂ 2007 'ਚ ਟੈਕਸ (Tax) ਹੀ ਨਹੀਂ ਦਿੱਤਾ ਜਦਕਿ ਉਸ ਸਾਲ ਐਮਾਜ਼ੋਨ ਦੇ ਸ਼ੇਅਰਾਂ ਦੀ ਕੀਮਤ ਦੁੱਗਣੀ ਹੋਈ ਸੀ। 2011 'ਚ ਉਨ੍ਹਾਂ ਦੀ ਨੈੱਟਵਰਥ 86 ਹਜ਼ਾਰ ਕਰੋੜ ਸੀ, ਪਰ ਉਨ੍ਹਾਂ ਨੇ ਨੁਕਸਾਨ ਦਿਖਾ ਕੇ ਬੱਚਿਆਂ ਦੇ ਨਾਂ ਦੋ ਲੱਖ ਰੁਪਏ ਦਾ ਟੈਕਸ ਕ੍ਰੈਡਿਟ ਲਿਆ ਸੀ।

Berkshire Hathaway CEO BuffettBerkshire Hathaway CEO Buffett

ਇਹ ਵੀ ਪੜ੍ਹੋ-ਭੀੜ 'ਚ ਖੜ੍ਹੇ ਵਿਅਕਤੀ ਨੇ France ਦੇ ਰਾਸ਼ਟਰਪਤੀ ਦੇ ਮਾਰਿਆ ਥੱਪੜ, ਦੇਖੋ ਵੀਡੀਓ

ਇਨ੍ਹਾਂ ਦਸਤਾਵੇਜ਼ਾਂ ਤੋਂ ਪਤਾ ਚੱਲਦਾ ਹੈ ਕਿ ਇਨ੍ਹਾਂ ਅਮੀਰਾਂ ਨੇ ਦੇਸ਼ ਦੇ ਟੈਕਸ ਸਿਸਟਮ (Tax system) ਦੀਆਂ ਖਾਮੀਆਂ ਦਾ ਫਾਇਦਾ ਚੁੱਕਿਆ। ਇਹ ਅਮੀਰ ਜੋ ਕਮਾਈ ਕਰਦੇ ਹਨ ਉਹ ਅਮਰੀਕੀ ਟੈਕਸ ਵਿਵਸਥਾ ਤਹਿਤ ਟੈਕਸ ਦੇ ਦਾਇਰੇ 'ਚ ਨਹੀਂ ਆਉਂਦੀ ਹੈ। ਬੇਜ਼ੋਸ ਤੋਂ ਇਲਾਵਾ ਟੈਸਲਾ ਦੇ ਮਸਕ ਨੇ 2018 'ਚ ਟੈਕਸ ਹੀ ਨਹੀਂ ਦਿੱਤਾ। 2014 ਤੋਂ 2018 ਦਰਮਿਆਨ ਉਨ੍ਹਾਂ ਦੀ ਦੌਲਤ 1.08 ਲੱਖ ਕਰੋੜ ਰੁਪਏ ਵਧੀ ਪਰ ਟੈਕਸ 3 ਹਜ਼ਾਰ ਕਰੋੜ (Crore) ਰੁਪਏ ਦਿੱਤਾ। ਬਰਕਸ਼ਾਇਰ ਹੈਥਵੇ ਦੇ ਸੀ.ਈ.ਓ. ਬਫੇਟ ਨੇ 2014-2018 ਦੌਰਾਨ 173 ਕਰੋੜ ਰੁਪਏ ਹੀ ਟੈਕਸ ਦਿੱਤਾ ਜਦਕਿ ਇਸ ਦੌਰਾਨ ਉਨ੍ਹਾਂ ਦੀ ਦੌਲਤ 1.77 ਲੱਖ ਕਰੋੜ ਰੁਪਏ ਵਧੀ। 

ਇਹ ਵੀ ਪੜ੍ਹੋ-ਅਮਰਾਵਤੀ ਤੋਂ ਸੰਸਦ ਮੈਂਬਰ ਨਵਨੀਤ ਕੌਰ ਨੂੰ ਵੱਡਾ ਝਟਕਾ, ਖਤਰੇ 'ਚ ਪਈ ਲੋਕਸਭਾ ਮੈਂਬਰਸ਼ਿਪ

SHARE ARTICLE

ਏਜੰਸੀ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement