
ਗਵਰਨ ਦੇ ਦਫਤਰ ਨੇ ਹਮਲੇ ਲਈ 'ਸੀਰੀਅਨ ਕੁਰਦਿਸ਼' ਸਮੂਹ ਨੂੰ ਜ਼ਿੰਮੇਵਾਰ ਠਹਿਰਾਇਆ
ਬੇਰੂਤ-ਸੀਰੀਆ ਦੇ ਉੱਤਰੀ ਸ਼ਹਿਰ 'ਚ ਇਕ ਹਸਪਤਾਲ 'ਤੇ ਮਿਜ਼ਾਈਲ ਹਮਲਿਆਂ 'ਚ ਦੋ ਮੈਡੀਕਲ ਕਰਮਚਾਰੀਆਂ ਸਮੇਤ ਕੁੱਲ 13 ਲੋਕ ਮਾਰੇ ਗਏ ਜਦਕਿ ਕਾਫੀ ਗਿਣਤੀ 'ਚ ਲੋਕ ਜ਼ਖਮੀ ਵੀ ਹੋ ਗਏ ਹਨ। ਇਸ ਸ਼ਹਿਰ 'ਤੇ ਤੁਰਕੀ ਸਮਰਥਿਤ ਲੜਾਕਿਆਂ ਦਾ ਕਬਜ਼ਾ ਹੈ।
ਇਹ ਵੀ ਪੜ੍ਹੋ-ਕੋਟਕਪੂਰਾ ਗੋਲੀਕਾਂਡ ਮਾਮਲਾ : ਨਵੀਂ SIT ਨੇ ਸਾਬਕਾ CM ਪ੍ਰਕਾਸ਼ ਸਿੰਘ ਬਾਦਲ ਨੂੰ ਕੀਤਾ ਤਲਬ
Syria attack hospital
ਹਾਲਾਂਕਿ ਅਜੇ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਹਮਲੇ ਦੇ ਪਿੱਛੇ ਕਿਸ ਦਾ ਹੱਥ ਸੀ। ਤੁਰਕੀ ਦੇ ਹਤਾਏ ਸੂਬੇ ਦੇ ਗਵਰਨਰ ਨੇ ਦੱਸਿਆ ਕਿ ਹਮਲੇ 'ਚ 13 ਸਿਵੀਅਲਨ ਨਾਗਰਿਕ ਮਾਰੇ ਗਏ ਅਤੇ 27 ਲੋਕ ਜ਼ਖਮੀ ਹੋ ਗਏ। ਗਵਰਨ ਦੇ ਦਫਤਰ ਨੇ ਹਮਲੇ ਲਈ 'ਸੀਰੀਅਨ ਕੁਰਦਿਸ਼' ਸਮੂਹ ਨੂੰ ਜ਼ਿੰਮੇਵਾਰ ਠਹਿਰਾਇਆ ਹੈ।
ਇਹ ਵੀ ਪੜ੍ਹੋ-ਸਰਕਾਰੀ ਸਕੂਲਾਂ 'ਚ ਵਿਦੇਸ਼ੀ ਭਾਸ਼ਾਵਾਂ ਨੂੰ ਲੈ ਕੇ ਕੈਪਟਨ ਨੇ ਸਿੱਖਿਆ ਵਿਭਾਗ ਨੂੰ ਦਿੱਤੇ ਇਹ ਹੁਕਮ
Syria attack hospital
ਉੱਥੇ, ਕੁਰਦ ਨੀਤ 'ਸੀਰੀਅਨ ਡੈਮੋਕ੍ਰੇਟਿਕ ਫੋਰਸੇਜ਼' ਦੇ ਮੁਖੀ ਮਜ਼ਲੂਮ ਅਬਾਦੀ ਨੇ ਹਮਲੇ 'ਚ ਆਪਣੇ ਬਲਾਂ ਦਾ ਹੱਥ ਹੋਣ ਤੋਂ ਇਨਕਾਰ ਕੀਤਾ ਹੈ। ਉਸ ਨੇ ਇਕ ਟਵੀਟ 'ਚ ਕਿਹਾ ਕਿ ਅਮਰੀਕਾ ਸਮਰਥਿਤ ਐੱਸ.ਡੀ.ਐੱਫ. ਅਜਿਹੇ ਹਮਲੇ ਦੀ ਨਿੰਦਾ ਕਰਦਾ ਹੈ ਜੋ ਨਿਰਦੋਸ਼ਾਂ ਨੂੰ ਨਿਸ਼ਾਨਾ ਬਣਾਉਂਦਾ ਹੈ। ਉਸ ਨੇ ਇਸ ਨੂੰ ਅੰਤਰਰਾਸ਼ਟਰੀ ਕਾਨੂੰਨ ਦੀ ਉਲੰਘਣਾ ਦੱਸਿਆ ਹੈ।
ਇਹ ਵੀ ਪੜ੍ਹੋ-ਮਹਿਲਾ ਨੇ ਇਕੋ ਸਮੇਂ 10 ਬੱਚਿਆਂ ਨੂੰ ਦਿੱਤਾ ਜਨਮ, ਬਣਾਇਆ ਰਿਕਾਰਡ
ਵਿਰੋਧੀ ਧਿਰ ਦੇ ਕਬਜ਼ੇ ਵਾਲੇ ਸਥਾਨਾਂ 'ਤੇ ਸਿਹਤ ਕੇਂਦਰਾਂ ਦੀ ਸਹਾਇਤਾ ਕਰਨ ਵਾਲੇ 'ਸੀਰੀਅਨ ਅਮਰੀਕਨ ਮੈਡੀਕਲ ਸੋਸਾਇਟੀ' (ਐੱਸ.ਏ.ਐੱਮ.ਐੱਮ.) ਨੇ ਦੱਸਿਆ ਕਿ ਆਫਰੀਨ ਸ਼ਹਿਰ ਦੇ ਅਲ-ਸ਼ਿਫਾ ਹਸਪਤਾਲ 'ਤੇ ਦੋ ਮਿਜ਼ਾਈਲਾਂ ਦਾਗੀਆਂ ਗਈਆਂ ਜਿਸ ਨਾਲ ਪਾਲੀਕਲਿਨਿਕ ਵਿਭਾਗ, ਐਮਰਜੈਂਸੀ ਮੈਡੀਕਲ ਅਤੇ ਡਿਲਿਵਰੀ ਰੂਮ ਨੂੰ ਕਾਫੀ ਨੁਕਸਾਨ ਹੋਇਆ। ਸਮੂਹ ਨੇ ਹਸਪਤਾਲ 'ਤੇ ਹਮਲੇ ਦੀ ਘਟਨਾ ਦੀ ਜਾਂਚ ਕਰਨ ਦੀ ਮੰਗ ਕੀਤੀ ਹੈ। ਉੱਥੇ ਦੂਜੇ ਪਾਸੇ ਬ੍ਰਿਟੇਨ ਦੇ ਮਨੁੱਖੀ ਅਧਿਕਾਰੀ ਸੰਗਠਨ 'ਸੀਰੀਅਨ ਆਬਜ਼ਰਵੇਟਰੀ ਫਾਰ ਹਿਊਮਨ ਰਾਈਟਸ' ਨੇ ਇਸ ਹਮਲੇ 'ਚ ਮਾਰੇ ਗਏ ਲੋਕਾਂ ਦੀ ਗਿਣਤੀ 18 ਦੱਸੀ ਹੈ।