
ਕਰੀਬ 4 ਘੰਟੇ ਹੋਈ ਪੁੱਛ-ਪੜਤਾਲ
ਚੰਡੀਗੜ੍ਹ: ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ’ਚ ਮੰਗਲਵਾਰ ਨੂੰ ਮੁਹਾਲੀ ’ਚ ਵਿਜੀਲੈਂਸ ਬਿਊਰੋ ਸਾਹਮਣੇ ਪੇਸ਼ ਹਏ। ਵਿਜੀਲੈਂਸ ਬਿਊਰੋ ਨੇ ਸਵੇਰੇ 11 ਵਜੋਂ ਤੋਂ ਦੁਪਹਿਰ 3 ਵਜੇ ਤਕ ਕਰੀਬ ਚਾਰ ਘੰਟੇ ਤਕ ਸਾਬਕਾ ਮੁੱਖ ਮੰਤਰੀ ਨੂੰ ਸਵਾਲ ਜਵਾਬ ਕੀਤੇ। ਦਸਿਆ ਜਾ ਰਿਹਾ ਹੈ ਕਿ ਬਿਊਰੋ ਵਲੋਂ ਕਰੀਬ 50 ਸਵਾਲਾਂ ਦੀ ਸੂਚੀ ਤਿਆਰ ਕੀਤੀ ਗਈ ਸੀ ਜਿਨ੍ਹਾਂ ਦਾ ਜਵਾਬ ਅਜੇ ਚਰਨਜੀਤ ਸਿੰਘ ਚੰਨੀ ਤੋਂ ਲਿਆ ਗਿਆ ਹੈ। ਪੁਛਗਿਛ ਮਗਰੋਂ ਉਨ੍ਹਾਂ ਵਲੋਂ ਪੱਤਰਕਾਰਾਂ ਤੋਂ ਦੂਰੀ ਬਣਾ ਕੇ ਰੱਖੀ ਗਈ।
ਇਹ ਵੀ ਪੜ੍ਹੋ: ਪਿੰਡ ਕੋਟਲੀ 'ਚ ਕਤਲ ਕੀਤੇ ਗਏ ਮਾਸੂਮ ਉਦੇਵੀਰ ਦੇ ਇਕ ਦੋਸ਼ੀ ਨੇ ਸਜ਼ਾ ਦੌਰਾਨ ਤੋੜਿਆ ਦਮ
ਬਿਊਰੋ ਵਲੋਂ ਚਰਨਜੀਤ ਸਿੰਘ ਚੰਨੀ ਵਿਰੁਧ ਉਨ੍ਹਾਂ ਦੀ ਆਮਦਨ ਦੇ ਸਰੋਤਾਂ ਤੋਂ ਵੱਧ ਜਾਇਦਾਦ ਇਕੱਠੀ ਕਰਨ ਦੇ ਦੋਸ਼ਾਂ ਦੀ ਜਾਂਚ ਕੀਤੀ ਜਾ ਰਹੀ ਹੈ। ਚਰਨਜੀਤ ਚੰਨੀ ਨੂੰ ਇਸ ਤੋਂ ਪਹਿਲਾਂ ਅਪ੍ਰੈਲ ’ਚ ਇਸ ਮਾਮਲੇ ’ਚ ਬਿਊਰੋ ਵਲੋਂ ਤਲਬ ਕਰ ਕੇ ਪੁੱਛ-ਪੜਤਾਲ ਕੀਤਾ ਗਈ ਸੀ।
ਸੂਤਰਾਂ ਨੇ ਕਿਹਾ ਕਿ ਬਿਊਰੋ ਚੰਨੀ, ਉਨ੍ਹਾਂ ਦੇ ਪ੍ਰਵਾਰਕ ਜੀਆਂ ਅਤੇ ਸਹਿਯੋਗੀਆਂ ਦੀ ਕਥਿਤ ਰੂਪ ’ਚ ਆਮਦਨ ਦੇ ਸਰੋਤਾਂ ਤੋਂ ਵੱਧ ਜਾਇਦਾਦ ਇਕੱਠੀ ਕਰਨ ਦੇ ਮਾਮਲੇ ਦੀ ਜਾਂਚ ਕਰ ਰਿਹਾ ਹੈ। ਅੱਜ ਬਿਊਰੋ ਕੋਲ ਚਰਨਜੀਤ ਸਿੰਘ ਚੰਨੀ ਚੋਣਾਂ ਲੜਨ ਤੋਂ ਲੈ ਕੇ ਮੰਤਰੀ ਅਤੇ ਮੁੱਖ ਮੰਤਰੀ ਅਹੁਦੇ ਤਕ ਪਹੁੰਚਣ ਦੌਰਾਨ ਦਾ ਸਾਰਾ ਵੇਰਵਾ ਲੈ ਕੇ ਪਹੁੰਚੇ ਸਨ। ਹਾਲਾਂਕਿ ਚਰਨਜੀਤ ਚੰਨੀ ਪਹਿਲਾਂ ਇਹ ਵੀ ਕਹਿੰਦੇ ਨਜ਼ਰ ਆਏ ਸਨ ਕਿ ਸਿਆਸਤਦਾਨ ਹੁੰਦੇ ਹੋਏ ਉਨ੍ਹਾਂ ਨੇ ਕੋਈ ਵੀ ਜਾਇਦਾਦ ਨਹੀਂ ਬਣਾਈ ਸਗੋਂ ਉਨ੍ਹਾਂ ਨੂੰ ਆਪਣੀ ਜਾਇਦਾਦ ਵੇਚਣੀ ਪਈ ਹੈ।