
ਘਟਨਾ ਵਿਚ ਸ਼ਾਮਲ ਲੋਕਾਂ ਦੀ ਸੂਚਨਾ ਲਈ ਵ੍ਹਟਸਐਪ ਨੰਬਰ 7290009373 ਜਾਰੀ
ਨਵੀਂ ਦਿੱਲੀ: ਕੌਮੀ ਜਾਂਚ ਏਜੰਸੀ ਨੇ ਇਸ ਸਾਲ ਮਾਰਚ ਵਿਚ ਭਾਰਤੀ ਹਾਈ ਕਮਿਸ਼ਨ ਦੇ ਬਾਹਰ ਭੰਨਤੋੜ ਦੀ ਜਾਂਚ ਸਬੰਧੀ ਸੋਮਵਾਰ ਨੂੰ ਪੰਜ ਵੀਡੀਉ ਜਾਰੀ ਕੀਤੇ ਅਤੇ ਹਿੰਸਕ ਪ੍ਰਦਰਸ਼ਨਾਂ ਵਿਚ ਸ਼ਾਮਲ ਵਿਅਕਤੀਆਂ ਦੀ ਪਛਾਣ ਲਈ ਆਮ ਜਨਤਾ ਤੋਂ ਮਦਦ ਮੰਗੀ ਹੈ।
ਇਹ ਵੀ ਪੜ੍ਹੋ : ਆਸਾਮ: ਨੈਸ਼ਨਲ ਹਾਈਵੇ 'ਤੇ ਮਿਲੀ ਭਾਜਪਾ ਮਹਿਲਾ ਆਗੂ ਦੀ ਲਾਸ਼, ਮੁਲਜ਼ਮ ਗ੍ਰਿਫਤਾਰ
ਜਾਂਚ ਏਜੰਸੀ ਨੇ ਸੀਸੀਟੀਵੀ ਤੋਂ ਲਗਭਗ ਦੋ ਘੰਟੇ ਦੇ ਫੁਟੇਜ ਨੂੰ ਅਪਣੀ ਵੈਬਸਾਈਟ ’ਤੇ ਪੋਸਟ ਕੀਤਾ ਅਤੇ ਲਿੰਕ ਨੂੰ ਅਪਣੇ ਟਵਿਟਰ ਹੈਂਡਲ ਉਤੇ ਸਾਂਝਾ ਕੀਤਾ ਹੈ, ਜਿਸ ਵਿਚ ਲੋਕਾਂ ਨੂੰ ਵੀਡੀਉ ਵਿਚ ਦਿਖਾਈ ਦੇਣ ਵਾਲੇ ਵਿਅਕਤੀਆਂ ਬਾਰੇ ਕੋਈ ਵੀ ਜਾਣਕਾਰੀ ਏਜੰਸੀ ਨੂੰ ਮੁਹਈਆ ਕਰਵਾਉਣ ਦੀ ਅਪੀਲ ਕੀਤੀ ਗਈ ਹੈ। ਇਸ ਸਬੰਧੀ ਵ੍ਹਟਸਐਪ ਨੰਬਰ 7290009373 ਜਾਰੀ ਵੀ ਜਾਰੀ ਕੀਤਾ ਗਿਆ ਹੈ। ਸੂਚਨਾ ਦੇਣ ਵਾਲੇ ਵਿਅਕਤੀ ਦੀ ਪਛਾਣ ਗੁਪਤ ਰੱਖੀ ਜਾਵੇਗੀ।
ਇਹ ਵੀ ਪੜ੍ਹੋ : ਜੈਕ ਡੋਰਸੀ ਦਾ ਦਾਅਵਾ, “ਕਿਸਾਨ ਅੰਦੋਲਨ ਦੌਰਾਨ ਭਾਰਤ ਸਰਕਾਰ ਨੇ ਟਵਿਟਰ ਨੂੰ ਦਿਤੀ ਸੀ ਧਮਕੀ”
ਜਾਂਚ ਏਜੰਸੀ ਨੇ ਬਿਆਨ ਵਿਚ ਕਿਹਾ ਹੈ ਕਿ ਇਸ ਸਾਲ 19 ਮਾਰਚ ਨੂੰ ਲੰਡਨ ਵਿਚ ਭਾਰਤੀ ਹਾਈ ਕਮਿਸ਼ਨ ਕੰਪਲੈਕਸ ਵਿਚ ਦੇਸ਼ ਵਿਰੋਧੀ ਤੱਤਾਂ ਵਲੋਂ ਕੀਤੇ ਗਏ ਹਮਲੇ ਦਾ ਸੀਸੀਟੀਵੀ ਫੁਟੇਜ ਅਪਲੋਡ ਕੀਤਾ ਗਿਆ ਹੈ। ਬਿਆਨ ਵਿਚ ਲਿਖਿਆ, “ਲੋਕਾਂ ਨੂੰ ਅਪੀਲ ਹੈ ਕਿ ਫੁਟੇਜ ਵਿਚ ਦਿਖਾਈ ਦੇਣ ਵਾਲੇ ਵਿਅਕਤੀਆਂ ਬਾਰੇ ਜਨਹਿਤ ਵਿਚ ਕੋਈ ਵੀ ਜਾਣਕਾਰੀ ਐਨ.ਆਈ.ਏ. ਨੂੰ ਦਿਤੀ ਜਾਵੇ”।
ਇਹ ਵੀ ਪੜ੍ਹੋ : ਭੋਪਾਲ ਦੇ 'ਸਤਪੁੜਾ ਭਵਨ' 'ਚ ਲੱਗੀ ਅੱਗ, ਹਵਾਈ ਫ਼ੌਜ ਦੀ ਮਦਦ ਨਾਲ ਪਾਇਆ ਗਿਆ ਕਾਬੂ
ਘਟਨਾਕ੍ਰਮ ਦੀ ਜਾਣਕਾਰੀ ਰੱਖਣ ਵਾਲੇ ਅਧਿਕਾਰੀਆਂ ਨੇ ਕਿਹਾ ਕਿ ਐਨ.ਆਈ.ਏ. ਦੀ ਇਕ ਟੀਮ ਨੇ ਮਾਮਲੇ ਦੀ ਜਾਣਕਾਰੀ ਹਾਸਲ ਕਰਨ ਲਈ ਲੰਡਨ ਦਾ ਦੌਰਾ ਕੀਤਾ ਸੀ ਅਤੇ ‘ਸਕਾਟਲੈਂਡ ਯਾਰਡ’ (ਲੰਡਨ ਪੁਲਿਸ) ਦੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਸੀ।