ਜ਼ਮੀਨ ਦੀ ਵੱਟ ਨੂੰ ਲੈ ਕੇ ਭਾਣਜੇ ਨੇ ਮਾਮੇ ਨੂੰ ਮਾਰੀ ਗੋਲੀ

By : JUJHAR

Published : Jun 13, 2025, 1:54 pm IST
Updated : Jun 13, 2025, 2:34 pm IST
SHARE ARTICLE
Nephew shoots uncle over land dispute
Nephew shoots uncle over land dispute

ਇਲਾਜ ਦੌਰਾਨ ਮੁਖਤਿਆਰ ਸਿੰਘ ਦੀ ਹੋਈ ਮੌਤ

ਫਿਰੋਜ਼ਪੁਰ ’ਚ ਭਾਣਜੇ ਨੇ ਆਪਣੇ ਮਾਮੇ ਦੇ ਗੋਲੀ ਮਾਰਨ ਦੀ ਖ਼ੁੁਬਰ ਸਾਹਮਣੇ ਆਈ ਹੈ। ਮ੍ਰਿਤਕ ਮੁਖਤਿਆਰ ਸਿੰਘ ਆਪਣੀ ਜ਼ਮੀਨ ਵਿਚ ਸੁਹਾਗਾ ਮਾਰ ਰਿਹਾ ਸੀ ਤਾਂ ਗੋਲੀ ਚਲਾਉਣ ਵਾਲੇ ਆਰੋਪੀਆਂ ਦੀ ਜ਼ਮੀਨ ਵਿਚ ਲਗਾਏ ਝੋਨੇ ਦੇ ਕੁਝ ਬੂਟੇ ਖ਼ਰਾਬ ਹੋ ਗਏ ਸਨ ਜਿਸ ਕਾਰਨ ਉਸ ਨੇ ਤੈਹਸ਼ ’ਚ ਆ ਕੇ ਗੋਲੀ ਚਲਾ ਦਿਤੀ।ਮ੍ਰਿਤਕ ਦੇ ਭਰਾ ਸਾਹਿਬ ਸਿੰਘ ਨੇ ਦਸਿਆ ਕਿ ਉਸ ਦੇ ਛੋਟੇ ਭਰਾ ਨੂੰ ਦੋਸ਼ੀਆਂ ਨੇ ਪਹਿਲਾਂ ਗੋਲੀ ਮਾਰੀ ਤੇ ਉਸ ਤੋਂ ਬਾਅਦ ਆਪਣੇ ਘਰ ਲਿਜਾ ਕੇ ਉਸ ਨਾਲ ਕੀਤੀ ਕੁੱਟਮਾਰ ਜਿਸ ਨਾਲ ਉਸ ਦੀ ਹੋਈ ਮੌਤ। ਐਸ.ਐਸ.ਪੀ. ਫਿਰੋਜ਼ਪੁਰ ਭੁਪਿੰਦਰ ਸਿੰਘ ਨੇ ਦਸਿਆ ਕਿ ਜ਼ਮੀਨ ਦੀ ਵੱਟ ਨੂੰ ਲੈ ਕੇ ਭਾਣਜੇ ਨੇ ਆਪਣੇ ਹੀ ਮਾਮੇ ਨੂੰ ਗੋਲੀ ਮਾਰੀ ਹੈ ਜਿਸ ’ਤੇ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਅੱਜ ਸਵੇਰੇ ਜ਼ਿਲ੍ਹਾ ਫਿਰੋਜ਼ਪੁਰ ਦੇ ਪਿੰਡ ਅਕੂ ਮਸਤੇ ਕੇ ਵਿਖੇ ਝੋਨੇ ਦੇ ਦੋ ਕੁ ਬੂਟੇ ਖ਼ਰਾਬ ਹੋਣ ਕਰ ਕੇ ਭਾਣਜੇ ਨੇ ਮਾਮੇ ਨੂੰ ਗੋਲੀ ਮਾਰ ਕੇ ਮਾਰ ਦਿਤਾ। ਮ੍ਰਿਤਕ ਦੀ ਪਛਾਣ ਮੁਖਤਿਆਰ ਸਿੰਘ ਵਜੋਂ ਹੋਈ ਹੈ।

ਭਾਣਜੇ ਦੀ ਗੋਲੀ ਲੱਗਣ ਨਾਲ ਮਾਮਾ ਮੁਖਤਿਆਰ ਸਿੰਘ ਜ਼ਖ਼ਮੀ ਹੋ ਗਿਆ ਸੀ, ਜਿਸ ਨੂੰ ਇਲਾਜ ਦੇ ਲਈ ਸਿਵਲ ਹਸਪਤਾਲ ਦੇ ਵਿਚ ਲਿਆਇਆ ਗਿਆ ਪਰ ਉਥੇ ਡਾਕਟਰਾਂ ਨੇ ਜਦ ਚੈਕ ਕੀਤਾ ਤਾਂ ਮੁਖਤਿਆਰ ਸਿੰਘ ਦੀ ਮੌਤ ਹੋ ਚੁੱਕੀ ਸੀ ਜਿਸ ਨੂੰ ਡਾਕਟਰਾਂ ਵਲੋਂ ਪੋਸਟਮਾਰਟਮ ਲਈ ਮੋਰਚਰੀ ’ਚ ਰੱਖਵਾ ਦਿਤਾ ਹੈ। ਮੁਖਤਿਆਰ ਸਿੰਘ ਦੇ ਵੱਡੇ ਭਰਾ ਸਾਹਿਬ ਸਿੰਘ ਨੇ ਦਸਿਆ ਕਿ ਅੱਜ ਸਾਡਾ ਛੋਟਾ ਭਰਾ ਆਪਣੇ ਖੇਤਾਂ ਵਿਚ ਖੇਤੀ ਕਰ ਰਿਹਾ ਸੀ ਤਾਂ ਨਾਲ ਲੱਗਦੀ ਜ਼ਮੀਨ ਵਾਲੇ ਦੀ ਦੋ  ਕੁ ਬੂਟੇ ਖ਼ਰਾਬ ਹੋ ਗਏ ਜਿਸ ਨਾਲ ਉਸ ਨੇ ਤਹਿਸ਼ ’ਚ ਆ ਕੇ ਮੇਰੇ ਛੋਟੇ ਭਰਾ ’ਤੇ ਗੋਲੀ ਚਲਾ ਦਿਤੀ ਤੇ ਉਸ ਨੂੰ ਜ਼ਖ਼ਮੀ ਕਰ ਕੇ ਆਪਣੇ ਘਰ ਲੈ ਗਏ ਜਿੱਥੇ ਉਨ੍ਹਾਂ ਨੇ ਉਸ ਨਾਲ ਕੁੱਟਮਾਰ ਕੀਤੀ ਜਿਸ ਕਾਰਨ ਉਸ ਦੀ ਮੌਤ ਹੋ ਗਈ ਹੈ। 

ਮ੍ਰਿਤਕ ਦੇ ਪਰਿਵਾਰ ਵਾਲਿਆਂ ਨੂੰ ਮਿਲਣ ਲਈ ਐਸਐਸਪੀ ਫਿਰੋਜ਼ਪੁਰ ਸਿਵਲ ਹਸਪਤਾਲ ਵਿਚ ਪਹੁੰਚੇ ਜਿੱਥੇ ਉਨ੍ਹਾਂ ਨੇ ਮ੍ਰਿਤਕ ਦੇ ਪਰਿਵਾਰ ਵਾਲਿਆਂ ਨਾਲ ਗੱਲਬਾਤ ਕੀਤੀ ਤੇ ਉਸ ਤੋਂ ਬਾਅਦ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਹੋਇਆਂ ਦਸਿਆ ਕਿ ਇਹ ਦੋਨੋਂ ਆਪਸ ਵਿਚ ਰਿਸ਼ਤੇਦਾਰ ਹਨ ਤੇ ਜ਼ਮੀਨ ਦੇ ਨਿੱਕੇ ਜਿਹੇ ਵੱਟ ਨੂੰ ਲੈ ਕੇ ਭਾਣਜੇ ਨੇ ਆਪਣੇ ਹੀ ਮਾਮੇ ਨੂੰ ਗੋਲੀ ਮਾਰ ਦਿਤੀ ਹੈ ਜਿਸ ਨਾਲ ਉਸ ਦੀ ਮੌਤ ਹੋ ਗਈ ਹੈ ਤੇ ਪੁਲਿਸ ਵਲੋਂ ਜਾਂਚ ਪੜਤਾਲ ਕਰ ਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ । ਉੱਥੇ ਸਿਵਲ ਹਸਪਤਾਲ ਦੇ ਡਾਕਟਰ ਨੇ ਦਸਿਆ ਕਿ ਇਹ ਅੱਜ ਸਵੇਰੇ ਮੁਰੀਜ਼ ਸਾਡੇ ਕੋਲ ਆਇਆ ਸੀ ਜਿਸ ਦੇ ਗੋਲੀ ਲੱਗੀ ਹੋਈ ਹੈ ਅਤੇ ਜਦ ਇਸ ਨੂੰ ਅਸੀਂ ਚੈੱਕ ਕੀਤਾ ਤਾਂ ਇਸ ਦੀ ਮੌਤ ਹੋ ਚੁੱਕੀ ਸੀ ਜਿਸ ਨੂੰ ਅਸੀਂ ਹੁਣ ਪੋਸਟਮਾਰਟਮ ਲਈ ਰਖਵਾ ਦਿਤਾ ਹੈ ਤੇ ਅਗਲੀ ਕਾਰਵਾਈ ਦੇ ਲਈ ਮੈਡੀਕਲ ਰਿਪੋਰਟ ਸਬੰਧਤ ਥਾਣਾ ਆਰਫ ਕੇ ਨੂੰ ਭੇਜ ਦਿਤੀ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM

ਦਿਲਜੀਤ ਤੂੰ ਬਹੁਤ ਵੱਡੀ ਗਲਤੀ ਕੀਤੀ ਹੈ', ਦਿਲਜੀਤ ਦੋਸਾਂਝ 'ਤੇ ਭੜਕੇ ਰਵੀ ਸਿੰਘ ਖ਼ਾਲਸਾ

31 Oct 2025 3:23 PM

Mohali 3b2 Honey Trap : 3B2 ਵਿਚ ਵੇਖੋ ਕਿਵੇਂ ਹੋ ਰਿਹੈ ਨੇ ਗੰਦੇ ਕੰਮ! ਗੱਡੀਆਂ ਨੂੰ ਰੋਕ ਕੇ ਕਰ ਰਹੇ ਅਸ਼ਲੀਲ ਇਸ਼ਾਰੇ

30 Oct 2025 3:10 PM
Advertisement