Vigilance raid in Raikot: ਵਿਜੀਲੈਂਸ ਦੇ ਛਾਪੇ ਦੌਰਾਨ ਰਾਏਕੋਟ ਐਸਡੀਐਮ ਦਫ਼ਤਰ ਤੋਂ 24.06 ਲੱਖ ਰੁਪਏ ਬਰਾਮਦ

By : PARKASH

Published : Jun 13, 2025, 12:46 pm IST
Updated : Jun 13, 2025, 12:46 pm IST
SHARE ARTICLE
During the Vigilance raid, Rs 24 lakh was recovered from the Raikot SDM office
During the Vigilance raid, Rs 24 lakh was recovered from the Raikot SDM office

Vigilance raid in Raikot: ਮੌਕੇ ਤੋਂ ਸਟੈਨੋ ਗ੍ਰਿਫ਼ਤਾਰ ਤੇ ਐਸਡੀਐਮ ਫ਼ਰਾਰ 

ਜ਼ਮੀਨ ਦੇ ਇੰਤਕਾਲ ਬਦਲੇ 25 ਲੱਖ ਰਿਸ਼ਵਤ ਲੈਣ ਦੀ ਚਰਚਾ

Vigilance raid in Raikot: ਲੁਧਿਆਣਾ ਜ਼ਿਲ੍ਹੇ ਦੀ ਰਾਏਕੋਟ ’ਚ ਐਸ ਡੀ ਐਮ ਗੁਰਬੀਰ ਸਿੰਘ ਦੇ ਦਫ਼ਤਰ ’ਚ ਵਿਜੀਲੈਂਸ ਬਿਊਰੋ ਨੇ ਦੇਰ ਸ਼ਾਮ ਛਾਪੇਮਾਰੀ ਕੀਤੀ । ਇਸ ਦੌਰਾਨ ਦਫ਼ਤਰ ਤੋਂ 24.06 ਲੱਖ ਰੁਪਏ ਬਰਾਮਦ ਕੀਤੇ। ਵਿਜੀਲੈਂਸ ਦੀ ਛਾਪੇਮਾਰੀ ਤੋਂ ਐਸਡੀਐਮ ਮੌਕੇ ਤੋਂ ਫ਼ਰਾਰ ਹੋ ਗਿਆ, ਜਦਕਿ ਉਸ ਦੇ ਜਤਿੰਦਰ ਸਿੰਘ ਨੂੰ ਵਿਜਲੈਂਸ ਬਿਊਰੋ ਨੇ ਗ੍ਰਿਫ਼ਤਾਰ ਕਰ ਲਿਆ। ਵਿਧਾਇਕ ਹਾਕਮ ਸਿੰਘ ਠੇਕੇਦਾਰ ਦੀ ਟੀਮ ਨੇ ਸਭ ਤੋਂ ਪਹਿਲਾਂ ਐਸਡੀਐਮ ਦਫ਼ਤਰ ਵਿਚ ਛਾਪੇਮਾਰੀ ਕੀਤੀ। ਵਿਵਾਦ ਵਧਣ ’ਤੇ ਵਿਜੀਲੈਂਸ ਨੂੰ ਲੁਧਿਆਣਾ ਤੋਂ ਬੁਲਾਇਆ ਗਿਆ। ਡੀਐਸਪੀ ਸ਼ਿਵਚੰਦ ਅਪਣੀ ਟੀਮ ਨੇ ਮੌਕੇ ’ਤੇ ਪਹੁੰਚੇ। ਲਗਭਗ ਦੋ ਘੰਟੇ ਤਕ ਚਲੀ ਕਾਰਵਾਈ ਦੌਰਾਨ ਕਿਸੇ ਵੀ ਮੀਡੀਆਕਰਮੀ ਜਾਂ ਖ਼ੁਫ਼ੀਆ ਵਿਭਾਗ ਦੇ ਕਰਮਚਾਰੀ ਨੂੰ ਅੰਦਰ ਜਾਣ ਨਹੀਂ ਦਿਤਾ ਗਿਆ।  ਵਿਜੀਲੈਂਸ ਨੇ ਸਟੈਨੋ ਤੋਂ ਪੁਛਗਿਛ ਕਰਨ ਤੋਂ ਬਾਅਦ ਐਸਡੀਐਮ ਵਿਰੁੱਧ ਕੇਸ ਦਰਜ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਡੀਐਸਪੀ ਸ਼ਿਵਚੰਦ ਸਟੈਨੋ ਜਤਿੰਦਰ ਸਿੰਘ ਨੂੰ ਲੈ ਕੇ ਲੁਧਿਆਣਾ ਚਲੇ ਗਏ।

ਜਾਣਕਾਰੀ ਅਨੁਸਾਰ, ਪਿੰਡ ਬਡੈਚ ਦੇ ਰਹਿਣ ਵਾਲੇ ਦੋ ਸਕੇ ਭਰਾ ਬਲਦੇਵ ਸਿੰਘ ਅਤੇ ਸੁਖਦੇਵ ਸਿੰਘ ਕੋਲ ਕੁੱਲ 28 ਏਕੜ ਜ਼ਮੀਨ ਸੀ। ਜਿਸ ਵਿੱਚ ਦੋਵਾਂ ਕੋਲ 14-14 ਏਕੜ ਜ਼ਮੀਨ ਸੀ। ਵੱਡੇ ਭਰਾ ਬਲਦੇਵ ਸਿੰਘ ਦੇ ਦੋ ਪੁੱਤਰ ਹਨ ਜਿਨ੍ਹਾਂ ਦੇ ਨਾਮ ਜਸਪ੍ਰੀਤ ਸਿੰਘ ਅਤੇ ਹਰਪ੍ਰੀਤ ਸਿੰਘ ਹਨ। ਹਰਪ੍ਰੀਤ ਸਿੰਘ ਇਸ ਸਮੇਂ ਕੈਨੇਡਾ ਵਿੱਚ ਹੈ, ਜਿਸਨੇ ਆਪਣੀ ਪਹਿਲੀ ਪਤਨੀ ਨੂੰ ਛੱਡ ਕੇ ਦੂਜਾ ਵਿਆਹ ਕਰਵਾ ਲਿਆ। ਉਸ ਦੀਆਂ ਪਹਿਲੀ ਪਤਨੀ ਤੋਂ ਤਿੰਨ ਧੀਆਂ ਅਤੇ ਇੱਕ ਪੁੱਤਰ ਸੀ ਜੋ ਕੈਨੇਡਾ ਵਿੱਚ ਹਨ।

ਬਲਦੇਵ ਸਿੰਘ ਪਹਿਲਾਂ ਹੀ ਆਪਣੇ ਦੋ ਪੁੱਤਰਾਂ ਜਸਪ੍ਰੀਤ ਸਿੰਘ ਅਤੇ ਹਰਪ੍ਰੀਤ ਸਿੰਘ ਵਿੱਚ 14 ਏਕੜ ਜ਼ਮੀਨ ਦੇ ਆਪਣੇ ਹਿੱਸੇ ਨੂੰ ਬਰਾਬਰ ਵੰਡ ਚੁੱਕਾ ਸੀ, ਪਰ ਹੁਣ ਬਲਦੇਵ ਸਿੰਘ, ਹਰਪ੍ਰੀਤ ਸਿੰਘ ਦੇ ਦੂਜੇ ਵਿਆਹ ਤੋਂ ਬਾਅਦ, ਪੰਜ ਕਰੋੜ ਰੁਪਏ ਦੀ ਸੱਤ ਏਕੜ ਜ਼ਮੀਨ ਆਪਣੀਆਂ ਤਿੰਨ ਪੋਤੀਆਂ ਅਤੇ ਇੱਕ ਪੋਤੇ ਦੇ ਨਾਮ ’ਤੇ ਰਜਿਸਟਰ ਕਰਵਾਉਣਾ ਚਾਹੁੰਦਾ ਸੀ। ਆਪਣੇ ਪਿਤਾ ਬਦਲਵੇ ਸਿੰਘ ਦੀ ਸੋਚ ਦੇ ਵਿਰੁੱਧ ਜਾ ਕੇ, ਹਰਪ੍ਰੀਤ ਸਿੰਘ ਨੇ ਆਪਣੀ ਸੱਤ ਏਕੜ ਜ਼ਮੀਨ ਆਪਣੇ ਚਾਚੇ ਸੁਖਦੇਵ ਸਿੰਘ ਦੀ ਧੀ ਸੰਦੀਪ ਕੌਰ ਦੇ ਨਾਮ ’ਤੇ ਕਰ ਦਿੱਤੀ ਅਤੇ ਕਿਹਾ ਕਿ ਉਸਨੇ ਇਹ ਜ਼ਮੀਨ ਆਪਣੀ ਭੈਣ ਨੂੰ ਦਾਨ ਕੀਤੀ ਸੀ, ਜਿਸਦਾ ਇੰਤਕਾਲ ਸੰਦੀਪ ਕੌਰ ਦੇ ਨਾਮ ’ਤੇ ਕੀਤਾ ਗਿਆ ਸੀ।

ਬਲਦੇਵ ਸਿੰਘ ਨੇ ਆਪਣੇ ਪੁੱਤਰ ਹਰਪ੍ਰੀਤ ਸਿੰਘ ਅਤੇ ਭਤੀਜੀ ਸੰਦੀਪ ਕੌਰ ਦੇ ਖ਼ਿਲਾਫ਼ ਇੰਤਕਾਲ ਰੱਦ ਕਰਨ ਲਈ ਐਸਡੀਐਮ ਅਦਾਲਤ ਵਿੱਚ ਕੇਸ ਦਾਇਰ ਕੀਤਾ ਸੀ, ਜਿਸਦੀ ਪਹਿਲੀ ਤਰੀਕ 29 ਮਈ ਸੀ ਅਤੇ ਵੀਰਵਾਰ ਨੂੰ ਦੂਜੀ ਤਰੀਕ ਨੂੰ ਐਸਡੀਐਮ ਨੇ ਬਲਦੇਵ ਸਿੰਘ ਦਾ ਕੇਸ ਰੱਦ ਕਰ ਦਿੱਤਾ। ਹਰਪ੍ਰੀਤ ਸਿੰਘ ਅਤੇ ਸੰਦੀਪ ਕੌਰ ਦੀ ਧਿਰ ਤੋਂ 25 ਲੱਖ ਦੀ ਰਿਸ਼ਵਤ ਲੈਣ ਦੀ ਚਰਚਾ ਹੈ।

(For more news apart from Raikot Latest News, stay tuned to Rozana Spokesman)

SHARE ARTICLE

ਏਜੰਸੀ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 15/07/2025

16 Jul 2025 4:25 PM

ਮਹਿਲਾ ਅਧਿਆਪਕਾ ਨੇ ਜੜ 'ਤਾ ਪ੍ਰਿੰਸੀਪਲ ਦੇ ਥੱ.ਪੜ, ਮੌਕੇ ਤੇ ਪੈ ਗਿਆ ਭੜਥੂ ! CCTV ਆਈ ਬਾਹਰ

16 Jul 2025 4:23 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 13/07/2025

13 Jul 2025 9:00 PM

ਖੇਡਾਂ ਬਦਲਣਗੀਆਂ ਪੰਜਾਬ ਦਾ ਭਵਿੱਖ, ਕਿਵੇਂ ਖ਼ਤਮ ਹੋਵੇਗਾ ਨਸ਼ਾ ?

13 Jul 2025 8:56 PM

Chandigarh police slapped a Sikh youth | Police remove Sikh turban | Chandigarh police Latest News

12 Jul 2025 5:52 PM
Advertisement