ਪੰਜਾਬ ਵਿਚ ਅੱਜ ਮੌਸਮ ਸੁਹਾਵਨਾ ਹੋ ਗਿਆ ਹੈ। ਸੂਬੇ ਦੇ ਕਈ ਇਲਾਕਿਆਂ `ਚ ਬਾਰਿਸ਼ ਵੀ ਹੋਈ ਹੈ।
ਪੰਜਾਬ ਵਿਚ ਅੱਜ ਮੌਸਮ ਸੁਹਾਵਨਾ ਹੋ ਗਿਆ ਹੈ। ਸੂਬੇ ਦੇ ਕਈ ਇਲਾਕਿਆਂ `ਚ ਬਾਰਿਸ਼ ਵੀ ਹੋਈ ਹੈ। ਕਿਹਾ ਜਾ ਰਿਹਾ ਕੇ ਸੂਬੇ `ਚ ਮੀਂਹ ਅਗਲੇ ਤਿੰਨ - ਚਾਰ ਦਿਨ ਤਕ ਜਾਰੀ ਰਹਿਣ ਦੀ ਸੰਭਾਵਨਾ ਹੈ । ਮੀਂਹ ਨੇ ਲੋਕਾਂ ਨੂੰ ਗਰਮੀ ਅਤੇ ਹੁਮਸ ਤੋਂ ਰਾਹਤ ਦਿੱਤੀ । ਦਸਿਆ ਜਾ ਰਿਹਾ ਹੈ ਕੇ ਚੰਡੀਗੜ , ਅਮ੍ਰਿਤਸਰ , ਹੁਸ਼ਿਆਰਪੁਰ `ਚ ਜੰਮ ਕੇ ਬਾਰਿਸ਼ ਹੋਈ ਹੈ। ਸ਼ੁਕਰਵਾਰ ਨੂੰ ਸਵੇਰੇ ਤੋਂ ਹੀ ਸੂਬੇ ਦੇ ਜਿਆਦਾਤਰ ਸਥਾਨਾਂ ਉੱਤੇ ਬਾਦਲ ਛਾਏ ਹੋਏ ਸਨ, ਜਿਸ ਉਪਰੰਤ ਤੇਜ ਮਿਹ ਸ਼ੁਰੂ ਹੋ ਗਿਆ।
ਮਿਲੀ ਜਾਣਕਾਰੀ ਮੁਤਾਬਿਕ ਇਸ ਬਾਰਿਸ਼ ਸਦਕਾ ਲੋਕਾਂ ਨੂੰ ਗਰਮੀ ਤੋਂ ਕਾਫੀ ਰਾਹਤ ਮਿਲੀ ਹੈ। ਜਿਥੇ ਇਸ ਬਾਰਿਸ਼ ਦੇ ਫਾਇਦੇ ਦਸੇ ਜਾ ਰਹੇ ਹਨ ਉਥੇ ਇਸ ਦੇ ਨੁਕਸਾਨ ਵੀ ਸਾਹਮਣੇ ਆਏ ਹਨ। ਹੁਸ਼ਿਆਰਪੁਰ `ਚ ਸਵੇਰ ਤੋਂ ਹੀ ਮੀਹ ਪੈ ਰਿਹਾ ਹੈ ਜਿਸ ਨਾਲ ਸਦਕਾ `ਤੇ ਪਾਣੀ ਭਰ ਗਿਆ ਹੈ। ਸ਼ਹਿਰ ਅਤੇ ਆਸ ਪਾਸ ਦੇ ਇਲਾਕੇ ਵਿਚ ਕਾਫ਼ੀ ਦੇਰ ਤੱਕ ਮੂਸਲਾਧਾਰ ਬਾਰਿਸ਼ ਹੁੰਦੀ ਰਹੀ ।
ਕਿਹਾ ਜਾ ਰਿਹਾ ਹੈ ਕੇ ਅਮ੍ਰਿਤਸਰ ਵਿੱਚ ਵੀ ਬਾਰਿਸ਼ ਦੇ ਰੰਗ ਦੇਖਣ ਨੂੰ ਮਿਲੇ, ਇਸ ਦੌਰਾਨ ਲੋਕ ਮੀਂਹ ਵਿੱਚ ਭਿੱਜ ਬਾਰਿਸ਼ ਦਾ ਅਨੰਦ ਲੈਂਦੇ ਹੋਏ ਵੀ ਦਿਖਾਈ ਦਿਤੇ। ਸ਼ਹਿਰ ਦੇ ਕਈ ਇਲਾਕੀਆਂ ਵਿੱਚ ਸੜਕਾਂ ਉੱਤੇ ਪਾਣੀ ਵੀ ਭਰ ਗਿਆ ।ਰ ਮੀਂਹ ਹੁੰਦੀ ਰਹੀ । ਨਾਲ ਹੀ ਚੰਡੀਗੜ ਵਿੱਚ ਵੀ ਸਵੇਰੇ ਬਾਰਿਸ਼ ਹੋਈ । ਦੁਪਹਿਰ ਬਾਅਦ ਤੇਜ ਧੁੱਪ ਨਿਕਲ ਆਈ ਅਤੇ ਇਸਦੇ ਬਾਅਦ ਬੱਦਲ ਛਾ ਗਏ ।
ਮੌਸਮ ਵਿਭਾਗ ਦਾ ਕਹਿਣਾ ਹੈ ਕਿ ਪੰਜਾਬ ਅਤੇ ਹਰਿਆਣਾ ਵਿੱਚ ਅਗਲੇ ਕੁਝ ਦਿਨਾਂ ਤਕ ਮੀਂਹ ਜਾਰੀ ਰਹਿਣ ਦੀ ਸੰਭਾਵਨਾ ਹੈ । ਇਸ ਦੌਰਾਨ ਤੇਜ ਹਵਾਵਾਂ ਵੀ ਚਲਣ ਦੇ ਲੱਛਣ ਹਨ । ਮੌਸਮ ਵਿਭਾਗ ਦੇ ਪੂਰਵਾਨੁਮਾਨ ਦੇ ਅਨੁਸਾਰ , ਪੰਜਾਬ ਦੇ ਕਈ ਸਥਾਨਾਂ ਉੱਤੇ ਤੇਜ ਬਾਰਿਸ਼ ਹੋਵੇਗੀ । ਨਾਲ ਹੀ ਖੇਤੀਬਾੜੀ ਵਿਗਿਆਨੀਆਂ ਦਾ ਕਹਿਣਾ ਹੈ ਕਿ ਇਸ ਮੀਂਹ ਨਾਲ ਝੋਨੇ ਦੀ ਫਸਲ ਨੂੰ ਵੀ ਕਾਫੀ ਫਾਇਦਾ ਹੋਵੇਗਾ।