
ਉਹਨਾਂ ਨੇ ਸਰਕਾਰ ਨੂੰ ਮੈਮੋਰੈਂਡਮ ਦਿੱਤਾ ਹੈ ਕਿ ਜੇ ਉਹ ਦੋ...
ਚੰਡੀਗੜ੍ਹ: ਬਟਾਲਾ ਵਿਖੇ ਸਥਿਤ ਨਵਤੇਜ਼ ਹਿਊਮੈਨਿਟੀ ਹਸਪਤਾਲ ਦੇ ਇੰਚਾਰਜ ਨਵਤੇਜ ਗੁੱਗੂ ਦੀ ਗ੍ਰਿਫ਼ਤਾਰੀ ਮਗਰੋਂ ਹੁਣ ਉਸ ਦੀ ਰਿਹਾਈ ਲਈ ਇਕ ਲਹਿਰ ਬਣਨੀ ਸ਼ੁਰੂ ਹੋ ਗਈ ਹੈ। ਕਈ ਲੋਕਾਂ ਵੱਲੋਂ ਨਵਤੇਜ ਦੇ ਹੱਕ ਵਿਚ ਆਵਾਜ਼ ਬੁਲੰਦ ਕੀਤੀ ਜਾ ਰਹੀ ਹੈ। ਹੁਣ ਇਕ ਸਿੱਖ ਵੱਲੋਂ ਜਾਰੀ ਕਰ ਕੇ ਕਿਹਾ ਜਾ ਰਿਹਾ ਹੈ ਕਿ ਪਹਿਲੇ ਦਿਨ ਉਹਨਾਂ ਨੇ ਕਿਹਾ ਸੀ ਕਿ ਜੇ ਨਵਤੇਜ ਗੁੱਗੂ ਨਾਲ ਧੱਕਾ ਨਾ ਬੰਦ ਹੋਇਆ ਤਾਂ ਪੂਰਾ ਪੰਜਾਬ ਚਾਹੇ ਉਸ ਦੇ ਹਸਪਤਾਲ ਕੋਲ ਇਕੱਠਾ ਕਰਨਾ ਪਵੇ ਤਾਂ ਉਹ ਪਿੱਛੇ ਨਹੀਂ ਹਟਣਗੇ।
Sikh
ਉਹਨਾਂ ਨੇ ਸਰਕਾਰ ਨੂੰ ਮੈਮੋਰੈਂਡਮ ਦਿੱਤਾ ਹੈ ਕਿ ਜੇ ਉਹ ਦੋ ਦਿਨਾਂ ਵਿਚ ਕੋਈ ਹੱਲ ਨਹੀਂ ਕੱਢਦੇ ਤਾਂ ਪੰਜਾਬ ਵਿਚ ਜਿੰਨੀਆਂ ਵੀ ਜੱਥੇਬੰਦੀਆਂ, ਐਨਜੀਓ ਹਨ ਉਹ ਬਟਾਲੇ ਇਕੱਠੀਆਂ ਹੋਣਗੀਆਂ। ਉਸ ਨੇ 20 ਕਰੋੜ ਲਗਾ ਕੇ ਪੂਰੇ ਪੰਜਾਬ ਵਿਚੋਂ ਟਾਪ ਦਾ ਹਸਪਤਾਲ ਤਿਆਰ ਕੀਤਾ ਹੈ। ਉਸ ਨੇ ਕੋਰੋਨਾ ਮਹਾਂਮਾਰੀ ਵਿਚ 300 ਤੋਂ ਉਪਰ ਮਰੀਜ਼ਾਂ ਦਾ ਇਲਾਜ ਕੀਤਾ ਹੈ।
Navtej Singh Guggu
ਇਹ ਕੈਪਟਨ ਦੀ ਸਾਜ਼ਿਸ਼ ਹੈ ਕਿਉਂ ਕਿ ਉਹ ਹੁਣ ਲੋਕਾਂ ਦਾ ਧਿਆਨ ਆਟੇ ਦਾਲ ਵਾਲੇ ਪਾਸੇ ਤੋਂ ਹਟਾ ਕੇ ਵੱਡੇ ਪਾਸੇ ਮੁੱਦੇ ਲਗਾਉਣਾ ਚਾਹੁੰਦਾ ਹੈ। ਜੇ ਉਹ ਪੰਜਾਬ ਵਿਚ ਇਸ ਤਰ੍ਹਾਂ ਕਿਸੇ ਨੂੰ ਟਾਰਗੇਟ ਕਰਨਗੇ ਤਾਂ ਪੰਜਾਬ ਦੇ ਲੋਕ ਇਸ ਪਾਸੇ ਇਕੱਠੇ ਹੋਣਗੇ। ਕੈਪਟਨ ਸਰਕਾਰ ਇਹੀ ਚਾਹੁੰਦੀ ਹੈ ਕਿ ਪੰਜਾਬ ਦੇ ਲੋਕਾਂ ਦਾ ਪੰਜਾਬ ਦੇ ਅਸਲੀ ਮੁੱਦਿਆਂ ਤੋਂ ਧਿਆਨ ਭਟਕੇ। ਅੱਜ ਦੀਆਂ ਸਰਕਾਰਾਂ ਅੱਗ ਨੂੰ ਹੋਰ ਵਧਾਉਦੀਆਂ ਹਨ ਨਾ ਕਿ ਉਸ ਨੂੰ ਬੁਝਾਇਆ ਜਾਂਦਾ ਹੈ।
Sikh
ਜੇ ਸਰਕਾਰ ਇਹੀ ਚਾਹੁੰਦੀ ਹੈ ਕਿ ਕੋਈ ਵਿਅਕਤੀ ਅਪਣੇ ਹੱਕ ਲਈ ਨਾ ਬੋਲੇ ਤਾਂ ਉਹ ਲਿਖ ਕੇ ਦੇ ਦੇਵੇ ਕਿ ਪੰਜਾਬ ਵਿਚ ਕਿਸੇ ਨੂੰ ਅਪਣੇ ਹੱਕਾਂ ਲਈ ਬੋਲਣ ਦਾ ਕੋਈ ਅਧਿਕਾਰ ਨਹੀਂ ਹੈ। ਪ੍ਰਸ਼ਾਸਨ ਨੂੰ ਇਹੀ ਹੈ ਕਿ ਉਹਨਾਂ ਦਾ ਕੰਮ ਠਪ ਹੋ ਰਿਹਾ ਹੈ ਕਿਉਂ ਕਿ ਲੋਕ ਇਲਾਜ ਕਰਾਉਣ ਲਈ ਵੱਡੀ ਗਿਣਤੀ ਵਿਚ ਉੱਥੇ ਪਹੁੰਚ ਰਹੇ ਹਨ। ਇਸ ਦੇ ਨਾਲ ਹੀ ਲੋਕਾਂ ਵੱਲੋਂ ਸੇਵਾ ਵੀ ਵੱਡੇ ਪੱਧਰ ਤੇ ਕੀਤੀ ਜਾ ਰਹੀ ਹੈ।
Navtej Humanity Hospital
ਸਰਕਾਰ ਨੇ ਉਹਨਾਂ ਦੇ ਹਸਪਤਾਲ ਨੂੰ ਸੀਲ ਕਰ ਕੇ 17 ਡਾਕਟਰਾਂ ਤੇ ਪਰਚੇ ਕਰ ਦਿੱਤੇ ਹਨ। ਉਹਨਾਂ ਨੇ ਹਸਪਤਾਲ ਵਿਚੋਂ ਲਾਈਵ ਹੋ ਕੇ ਕਿਹਾ ਸੀ ਕਿ ਜੇ ਡੀਐਸਪੀ ਫੋਨ ਕਰ ਦਿੰਦਾ ਉਹ ਤਾਂ ਵੀ ਜੇਲ੍ਹ ਵਿਚ ਆ ਜਾਂਦੇ ਪਰ ਉਹਨਾਂ ਨੇ ਇੰਨਾ ਡਰਾਉਣ ਵਾਲਾ ਮਾਹੌਲ ਕਿਉਂ ਪੈਦਾ ਕੀਤਾ ਹੈ।
Batala
ਜਿਹਨਾਂ ਲੋਕਾਂ ਦਾ ਉਹਨਾਂ ਨੇ ਇਲਾਜ ਕੀਤਾ ਹੈ ਉਹਨਾਂ ਵਿਚੋਂ ਕੋਈ ਵਿਰਲਾ ਹੀ ਹੋਵੇਗਾ ਜੋ ਉਹਨਾਂ ਦੇ ਨਾਲ ਖੜਿਆ ਹੈ ਪਰ ਬਹੁਤੇ ਲੋਕ ਉਹ ਹਨ ਜਿਹਨਾਂ ਨੂੰ ਉਹ ਜਾਣਦੇ ਵੀ ਨਹੀਂ ਹਨ ਉਹ ਤਾਂ ਵੀ ਉਹਨਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਹਨ। ਅੱਜ ਦੇ ਸਮੇਂ ਵਿਚ ਲੋਕਤੰਤਰ ਸਿਰਫ ਲੀਡਰਾਂ ਦਾ ਹੀ ਆਮ ਲੋਕਾਂ ਨਾਲ ਤਾਂ ਧੱਕਾ ਹੀ ਹੁੰਦਾ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।