ਪ੍ਰੈੱਸ ਕਾਨਫਰੰਸ ਲਈ ਨਹੀਂ ਪਹੁੰਚੇ ਬੈਂਸ, ਪਾਰਟੀ ਮੈਂਬਰਾਂ ਨੇ ਕਿਹਾ, ਅਕਾਲੀਆਂ-ਕਾਂਗਰਸੀਆਂ ਨੇ ਫਸਾਇਆ
Published : Jul 13, 2021, 7:33 pm IST
Updated : Jul 13, 2021, 7:34 pm IST
SHARE ARTICLE
Simarjit Singh Bains did not attended Jalandhar Press Conference
Simarjit Singh Bains did not attended Jalandhar Press Conference

ਬੈਂਸ ਦੀ ਥਾਂ ਕੋਰ ਕਮੇਟੀ ਦੇ ਮੈਂਬਰ ਪੰਜਾਬ ਪ੍ਰੈਸ ਕਲੱਬ ਪਹੁੰਚੇ ਅਤੇ ਕਿਹਾ ਕਿ ਬੈਂਸ ਨੂੰ ਪੰਜਾਬ ਦੇ ਮੁੱਦੇ ਚੁੱਕਣ ਲਈ ਫਸਾਇਆ ਜਾ ਰਿਹਾ। 

ਜਲੰਧਰ: ਮੰਗਲਵਾਰ ਨੂੰ ਸੰਦੇਸ਼ ਭੇਜੇ ਜਾਣ ਦੇ ਬਾਵਜੂਦ ਲੋਕ ਇਨਸਾਫ ਪਾਰਟੀ (LIP) ਦੇ ਮੁੱਖੀ ਵਿਧਾਇਕ ਸਿਮਰਜੀਤ ਬੈਂਸ (Simarjit Singh Bains) ਜਲੰਧਰ ਪ੍ਰੈਸ ਕਾਨਫਰੰਸ (did not attended Press Conference at Jalandhar) ਵਿੱਚ ਸ਼ਾਮਲ ਨਹੀਂ ਹੋਏ। ਹਾਲ ਹੀ ਵਿੱਚ ਅਦਾਲਤ ਦੇ ਹੁਕਮਾਂ ’ਤੇ ਬੈਂਸ ਖ਼ਿਲਾਫ ਲੁਧਿਆਣਾ ਵਿੱਚ ਬਲਾਤਕਾਰ ਦਾ ਕੇਸ ਦਰਜ (Rape Case Registered) ਕੀਤਾ ਗਿਆ ਹੈ। ਬੈਂਸ ਦੀ ਥਾਂ ਕੋਰ ਕਮੇਟੀ ਦੇ ਮੈਂਬਰ (Party Members) ਪੰਜਾਬ ਪ੍ਰੈਸ ਕਲੱਬ (Press Club) ਪਹੁੰਚੇ ਅਤੇ ਕਿਹਾ ਕਿ ਬੈਂਸ ਨੂੰ ਪੰਜਾਬ ਦੇ ਮੁੱਦੇ ਚੁੱਕਣ ਲਈ ਫਸਾਇਆ ਜਾ ਰਿਹਾ। ਅਕਾਲੀ ਦਲ ਅਤੇ ਕਾਂਗਰਸ ਨੇ ਮਿਲ ਕੇ ਇਹ ਖੇਡ ਖੇਡੀ ਹੈ। 

ਹੋਰ ਪੜ੍ਹੋ: ਲਵਪ੍ਰੀਤ ਦੇ ਪਰਿਵਾਰ ਨੂੰ ਮਿਲੀ ਮਨੀਸ਼ਾ ਗੁਲਾਟੀ, ਹੋਰ ਪੀੜਤ ਨੌਜਵਾਨ ਵੀ ਇਨਸਾਫ਼ ਲਈ ਪਹੁੰਚੇ

Simarjit Singh BainsSimarjit Singh Bains

ਇਹ ਮਾਮਲਾ ਇਸ ਸਮੇਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ (Punjab and Haryana High Court) ਵਿੱਚ ਹੈ। 15 ਜੁਲਾਈ ਨੂੰ ਫ਼ੈਸਲੇ ਤੋਂ ਬਾਅਦ, ਉਨ੍ਹਾਂ ਦੀ ਪਾਰਟੀ ਇਸ ਨੂੰ ਸਵੀਕਾਰ ਕਰੇਗੀ ਅਤੇ ਉਸ ਦੇ ਅਧਾਰ 'ਤੇ ਅੱਗੇ ਫੈਸਲਾ ਲਵੇਗੀ। ਕੋਰ ਕਮੇਟੀ ਮੈਂਬਰਾਂ ਨੂੰ ਜਦ ਪੁੱਛਿਆ ਗਿਆ ਕਿ ਕੀ ਬੈਂਸ ਬਲਾਤਕਾਰ ਦਾ ਕੇਸ ਦਰਜ ਹੋਣ ਤੋਂ ਬਾਅਦ ਗ੍ਰਿਫਤਾਰੀ ਦੇਣਗੇ, ਤਾਂ ਉਨ੍ਹਾਂ ਨੇ ਕਿਹਾ ਕਿ ਇਹ ਮਾਮਲਾ ਹਾਈ ਕੋਰਟ ਵਿੱਚ ਹੈ, ਉਥੋਂ ਫੈਸਲਾ ਆਉਣ ਤੋਂ ਬਾਅਦ ਹੀ ਵੇਖਿਆ ਜਾਵੇਗਾ। ਇਸ ਦੇ ਨਾਲ ਹੀ ਜਦੋਂ ਬੈਂਸ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਬੈਂਸ ਆਪਣੇ ਲੁਧਿਆਣਾ ਵਾਲੇ ਘਰ ‘ਚ ਹਨ।

ਹੋਰ ਪੜ੍ਹੋ: ਬੇਅੰਤ ਕੌਰ ਦੇ ਪਰਿਵਾਰ ਨੇ ਕੀਤੇ ਵੱਡੇ ਖੁਲਾਸੇ, ਕਿਹਾ ਉਨ੍ਹਾਂ ਦੀ ਧੀ ’ਤੇ ਲਗਾਏ ਜਾ ਰਹੇ ਝੂਠੇ ਇਲਜ਼ਾਮ

Simarjit Singh BainsSimarjit Singh Bains

ਲੋਕ ਇਨਸਾਫ ਪਾਰਟੀ ਦੇ ਦੋਆਬਾ ਜ਼ੋਨ ਇੰਚਾਰਜ ਜਰਨੈਲ ਨੰਗਲ ਨੇ ਕਿਹਾ ਕਿ ਅਕਾਲੀ ਦਲ ਨੇ ਬੈਂਸ ਨੂੰ ਤਹਿਸੀਲਦਾਰ ਬੈਨੀਪਾਲ ਮਾਮਲੇ ਵਿੱਚ ਫਸਾਇਆ। ਰੇਤ ਮਾਫੀਆ ਖਿਲਾਫ ਅੰਦੋਲਨ ਕਰਨ ਲਈ ਉਨ੍ਹਾਂ ਨੂੰ 4 ਮਹੀਨਿਆਂ ਦੀ ਕੈਦ ਹੋਈ ਸੀ। ਉਨ੍ਹਾਂ ਕਿਹਾ ਕਿ ਦੋਵੇਂ ਧਿਰਾਂ ਮਿਲੀਆਂ ਹਨ ਅਤੇ ਬੈਂਸ ਦੀ ਵੱਧਦੀ ਲੋਕਪ੍ਰਿਅਤਾ ਦੇ ਮੱਦੇਨਜ਼ਰ ਉਨ੍ਹਾਂ ਨੂੰ ਇਸ ਕੇਸ ਵਿੱਚ ਫਸਾਇਆ (Akalis-Congressmen implicated him) ਗਿਆ ਹੈ। 

ਹੋਰ ਪੜ੍ਹੋ: ਖ਼ੁਦ 4 ਬੱਚਿਆਂ ਦੇ ਪਿਤਾ ਹੋ ਕੇ ਰਵੀ ਕਿਸ਼ਨ ਸੰਸਦ ਵਿਚ ਦੱਸਣਗੇ 2 ਤੋਂ ਵੱਧ ਬੱਚਿਆਂ ਦੇ ਨੁਕਸਾਨ

ਜ਼ਿਕਰਯੋਗ ਹੈ ਕਿ ਬੈਂਸ ਵਿਰੁਧ ਬਲਾਤਕਾਰ ਦੇ ਇਲਜ਼ਾਮ ਲਗਾਉਣ ਵਾਲੀ ਮਹਿਲਾ ਦੀ ਅਰਜ਼ੀ ਉਤੇ ਲੁਧਿਆਣਾ ਅਦਾਲਤ ਨੇ ਤੁਰੰਤ ਐਫ਼.ਆਈ.ਆਰ. ਦਰਜ ਕਰਨ ਲਈ ਕਿਹਾ ਸੀ ਤੇ ਨਾਲ ਹੀ 15 ਜੁਲਾਈ ਨੂੰ ਮਾਮਲੇ ਵਿਚ ਸਟੇਟਸ ਰਿਪੋਰਟ ਪੇਸ਼ ਕਰਨ ਦੀ ਹਦਾਇਤ ਵੀ ਕੀਤੀ ਸੀ। ਪੀੜਤ ਮਹਿਲਾ ਨੇ ਬੈਂਸ ਵਿਰੁਧ ਬਲਾਤਕਾਰ ਦੇ ਦੋਸ਼ ਲਗਾਉਂਦੇ ਹੋਏ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਨੂੰ ਪਿਛਲੇ ਸਾਲ 16 ਨਵੰਬਰ ਨੂੰ ਸ਼ਿਕਾਇਤ ਦਿਤੀ ਸੀ ਪਰ ਪੁਲਿਸ ਨੇ ਉਸ ਦੀ ਸ਼ਿਕਾਇਤ ਉੱਤੇ ਐਫ਼ਆਈਆਰ ਦਰਜ ਨਹੀਂ ਕੀਤੀ ਸੀ, ਇਸੇ ਕਾਰਨ ਮਹਿਲਾ ਨੇ ਅਦਾਲਤ ਦਾ ਰੁਖ਼ ਕੀਤਾ ਸੀ। 

Delhi Police arrested Simarjit Singh BainsSimarjit Singh Bains

ਇਸ ਤੋਂ ਪਹਿਲਾਂ ਇਸ ਮਹਿਲਾ ਦੀ ਪਟੀਸ਼ਨ ਜ਼ਿਲ੍ਹਾ ਅਦਾਲਤ ਵਿਚ ਖ਼ਾਰਜ ਹੋ ਚੁੱਕੀ ਸੀ ਜਿਸ ਦੇ ਬਾਅਦ ਉਸ ਨੇ ਰਿਵੀਜਨ ਦਾਖ਼ਲ ਕੀਤੀ, ਜਿਸ ਉੱਤੇ ਸੈਸ਼ਨ ਜੱਜ ਨੇ ਕੇਸ ਰਿਮਾਂਡ ਬੈਕ ਕਰ ਦਿਤਾ ਅਤੇ ਹੁਣ ਲੁਧਿਆਣਾ ਦੇ ਏਸੀਜੇਐਮ ਨੇ ਬੈਂਸ ਉਤੇ ਤੁਰਤ ਮਾਮਲਾ ਦਰਜ ਕਰ ਕੇ 15 ਜੁਲਾਈ ਨੂੰ ਸਥਿਤੀ ਰਿਪੋਰਟ ਪੇਸ਼ ਕਰਨ ਲਈ ਕਿਹਾ ਸੀ। ਜਲੰਧਰ ਪ੍ਰੈਸ ਕਾਨਫਰੰਸ ਮੌਕੇ ਮਾਝਾ ਜ਼ੋਨ ਦੇ ਪ੍ਰਧਾਨ ਅਮਰੀਕ ਸਿੰਘ, ਰਣਧੀਰ ਸਿੰਘ ਸਿਬੀਅਨ ਮੈਂਬਰ ਕੋਰ ਕਮੇਟੀ, ਧਰਮ ਵਿੰਗ ਦੇ ਪ੍ਰਧਾਨ ਜਗਜੋਤ ਖਾਲਸਾ, ਜ਼ਿਲ੍ਹਾ ਪ੍ਰਧਾਨ ਜਸਵੀਰ ਸਿੰਘ ਬੱਗਾ ਆਦਿ ਹਾਜ਼ਰ ਸਨ।

Location: India, Punjab

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement