ਅਸ਼ੋਕ ਥੰਮ੍ਹ ਨੂੰ ਲੈ ਕੇ ਛਿੜਿਆ ਨਵਾਂ ਵਿਵਾਦ, ਵਿਰੋਧੀ ਧਿਰ ਨੇ ਸ਼ੇਰਾਂ 'ਤੇ ਜਤਾਇਆ ਇਤਰਾਜ਼
Published : Jul 13, 2022, 12:17 am IST
Updated : Jul 13, 2022, 12:17 am IST
SHARE ARTICLE
image
image

ਅਸ਼ੋਕ ਥੰਮ੍ਹ ਨੂੰ ਲੈ ਕੇ ਛਿੜਿਆ ਨਵਾਂ ਵਿਵਾਦ, ਵਿਰੋਧੀ ਧਿਰ ਨੇ ਸ਼ੇਰਾਂ 'ਤੇ ਜਤਾਇਆ ਇਤਰਾਜ਼


ਕਿਹਾ, ਅਸ਼ੋਕ ਥੰਮ੍ਹ 'ਤੇ ਪਹਿਲਾਂ ਵਾਲੇ ਸ਼ੇਰ ਸ਼ਾਂਤ ਸਨ, ਨਵੇਂ ਵਾਲੇ ਹਮਲਾਵਰ ਹਨ

ਨਵੀਂ ਦਿੱਲੀ, 12 ਜੁਲਾਈ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਸੋਮਵਾਰ ਨੂੰ  ਨਵੇਂ ਸੰਸਦ ਭਵਨ 'ਚ ਅਸ਼ੋਕ ਥੰਮ੍ਹ ਦਾ ਉਦਘਾਟਨ ਕੀਤਾ ਗਿਆ ਜਿਸ ਨੂੰ  ਲੈ ਕੇ ਨਵਾਂ ਵਿਵਾਦ ਛਿੜ ਗਿਆ ਹੈ | ਹੁਣ ਇਸ ਵਿਰੋਧੀ ਪਾਰਟੀਆਂ ਵਲੋਂ ਇਸ 'ਤੇ ਲਗਾਤਾਰ ਸਵਾਲ ਉਠਾਏ ਜਾ ਰਹੇ ਹਨ | ਪਹਿਲਾਂ ਵਿਰੋਧੀ ਧਿਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਅਸ਼ੋਕ ਥੰਮ੍ਹ ਦਾ ਉਦਘਾਟਨ ਕਿਉਂ ਕੀਤਾ, ਇਸ ਦਾ ਉਦਘਾਟਨ ਲੋਕ ਸਭਾ ਸਪੀਕਰ ਓਮ ਬਿਰਲਾ ਨੂੰ  ਕਰਨਾ ਚਾਹੀਦਾ ਸੀ | ਹੁਣ ਕਿਹਾ ਜਾ ਰਿਹਾ ਹੈ ਕਿ ਅਸ਼ੋਕ ਥੰਮ੍ਹ ਵਿਚਲੇ ਸ਼ੇਰ ਸਾਡੀ ਪਰੰਪਰਾ ਨਾਲ ਮੇਲ ਨਹੀਂ ਖਾਂਦੇ | ਪਹਿਲੇ ਸ਼ੇਰ ਸ਼ਾਂਤ ਸਨ, ਅਸ਼ੋਕ ਥੰਮ੍ਹ ਵਿਚ ਨਵੇਂ ਸ਼ੇਰ ਹਮਲਾਵਰ ਹਨ | ਵਿਰੋਧੀ ਪਾਰਟੀਆਂ ਨਵੇਂ ਅਸ਼ੋਕ ਥੰਮ੍ਹ 'ਤੇ ਚਾਰ ਸ਼ੇਰਾਂ ਦੇ ਡਿਜ਼ਾਈਨ 'ਤੇ ਸਵਾਲ ਚੁੱਕ ਰਹੀਆਂ ਹਨ | ਇਸ ਮੁਤਾਬਕ ਇਨ੍ਹਾਂ ਸ਼ੇਰਾਂ ਦਾ ਮੂੰਹ ਹਮਲਾਵਰ ਤੌਰ 'ਤੇ ਖੁਲ੍ਹਾ ਰਹਿੰਦਾ ਹੈ, ਜਦਕਿ ਸਾਰਨਾਥ 'ਚ ਬਣੇ ਅਸਲ ਅਸ਼ੋਕ ਦੇ ਲਾਟ 'ਤੇ ਬਣੇ ਸ਼ੇਰਾਂ ਦਾ ਮੂੰਹ ਬੰਦ ਹੁੰਦਾ ਹੈ |
ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਸੰਜੇ ਸਿੰਘ ਨੇ ਇਸ ਤੋਂ ਵੀ ਇਕ ਕਦਮ ਅੱਗੇ ਵਧਦਿਆਂ ਭਾਜਪਾ 'ਤੇ ਰਾਸ਼ਟਰੀ ਚਿੰਨ੍ਹ ਬਦਲਣ ਦਾ ਦੋਸ਼ ਲਾਇਆ ਹੈ | ਇਕ ਟਵੀਟ ਸਾਂਝਾ ਕਰਦੇ ਹੋਏ ਸੰਜੇ ਸਿੰਘ ਨੇ ਸਵਾਲ ਉਠਾਇਆ ਕਿ ਮੈਂ 130 ਕਰੋੜ ਭਾਰਤੀਆਂ ਨੂੰ  ਪੁੱਛਣਾ ਚਾਹੁੰਦਾ ਹਾਂ ਕਿ ਰਾਸ਼ਟਰੀ ਚਿੰਨ੍ਹ ਬਦਲਣ ਵਾਲਿਆਂ ਨੂੰ  ਰਾਸ਼ਟਰ ਵਿਰੋਧੀ ਬੋਲਣਾ ਚਾਹੀਦਾ ਹੈ ਜਾਂ ਨਹੀਂ | ਟਵੀਟ 'ਚ ਸੰਜੇ ਸਿੰਘ ਨੇ ਲਿਖਿਆ ਕਿ ਪੁਰਾਣੇ ਅਸ਼ੋਕ ਥੰਮ੍ਹ 'ਚ ਸ਼ੇਰ ਗੰਭੀਰ ਮੁਦਰਾ 'ਚ ਇਕ ਜ਼ਿੰਮੇਵਾਰ ਸ਼ਾਸਕ ਦੇ ਰੂਪ ਵਿਚ ਨਜ਼ਰ ਆ ਰਹੇ ਹਨ, ਜਦਕਿ ਦੂਜੇ 'ਚ (ਸੰਸਦ ਦੀ ਛੱਤ 'ਤੇ) ਉਹ ਇਕ ਡਰਾਮੇ ਦੀ ਤਰ੍ਹਾਂ ਦਿਖਾਈ ਦਿੰਦੇ ਹਨ |

ਰਾਸ਼ਟਰੀ ਜਨਤਾ ਦਲ ਨੇ ਅਸ਼ੋਕ ਥੰਮ੍ਹ ਬਾਰੇ ਕਿਹਾ ਹੈ ਕਿ ਅਸਲੀ ਅਸ਼ੋਕ ਥੰਮ੍ਹ ਦੇ ਚਾਰ ਸ਼ੇਰਾਂ ਦੇ ਚਿਹਰੇ 'ਤੇ ਕੋਮਲਤਾ ਦਾ ਅਹਿਸਾਸ ਹੁੰਦਾ ਹੈ, ਜਦੋਂ ਕਿ ਅੰਮਿ੍ਤ ਕਾਲ 'ਚ ਬਣੇ ਅਸ਼ੋਕ ਪਿੱਲਰ ਦੇ ਸ਼ੇਰਾਂ 'ਚ ਸੱਭ ਕੁੱਝ ਨਿਗਲਣ ਦੀ ਭਾਵਨਾ ਦਿਖਾਈ ਦੇ ਰਹੀ ਹੈ | ਟਵੀਟ ਵਿਚ ਲਿਖਿਆ ਕਿ ਹਰ ਪ੍ਰਤੀਕ ਮਨੁੱਖ ਦੀ ਅੰਦਰੂਨੀ ਸੋਚ ਨੂੰ  ਦਰਸ਼ਾਉਂਦਾ ਹੈ | ਮਨੁੱਖ ਆਮ ਮਨੁੱਖ ਨੂੰ  ਪ੍ਰਤੀਕਾਂ ਨਾਲ ਦਰਸ਼ਾਉਂਦਾ ਹੈ ਕਿ ਉਸ ਦਾ ਸੁਭਾਅ ਕੀ ਹੈ |        (ਏਜੰਸੀ)

 

SHARE ARTICLE

ਏਜੰਸੀ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement