
ਪੁਲਿਸ ਵੱਲੋਂ ਛਾਪੇਮਾਰੀ ਦੌਰਾਨ ਹੋਈ ਬਰਾਮਦਗੀ ਸਬੰਧੀ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਹੈ।
ਕੋਟਕਪੂਰਾ: ਸੋਸ਼ਲ ਮੀਡੀਆ ’ਤੇ ਕੋਟਕਪੂਰਾ ਦੀ ਇੰਦਰਾ ਕਾਲੋਨੀ 'ਚ ਚਿੱਟੇ ਦੀਆਂ ਪੁੜੀਆਂ ਬਣਾ ਰਹੀਆਂ ਦੋ ਔਰਤਾਂ ਦੀ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ। ਵੀਡੀਓ ਵਾਇਰਲ ਹੋਣ ਮਗਰੋਂ ਪੁਲਿਸ ਨੇ ਇਲਾਕੇ ਵਿਚ ਸਰਚ ਅਪਰੇਸ਼ਨ ਸ਼ੁਰੂ ਕੀਤਾ ਹੈ। ਪੁਲਿਸ ਵੱਲੋਂ ਛਾਪੇਮਾਰੀ ਦੌਰਾਨ ਹੋਈ ਬਰਾਮਦਗੀ ਸਬੰਧੀ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਹੈ।
Video of women packing drugs goes viral
ਖ਼ਬਰਾਂ ਅਨੁਸਾਰ ਪੁਲਿਸ ਨੇ ਕਈ ਲੋਕਾਂ ਨੂੰ ਹਿਰਾਸਤ ਵਿਚ ਵੀ ਲਿਆ ਹੈ। ਐਸਐਸਪੀ ਫਰੀਦਕੋਟ ਅਵਨੀਤ ਕੌਰ ਸਿੱਧੂ ਦੀ ਅਗਵਾਈ ‘ਚ ਕਰੀਬ 200 ਪੁਲਿਸ ਕਰਮੀਆਂ ਨੇ ਨਸ਼ੇ ਲਈ ਬਦਨਾਮ ਕੋਟਕਪੂਰਾ ਦੇ ਇਲਾਕੇ ਇੰਦਰਾ ਨਗਰ ’ਚ ਛਾਪੇਮਾਰੀ ਕੀਤੀ। ਇਸ ਮੌਕੇ ਐਸਐਸਪੀ ਅਵਨੀਤ ਕੌਰ ਸਿੱਧੂ ਨੇ ਕਿਹਾ ਕਿ ਇੰਦਰਾ ਕਲੋਨੀ ਇਲਾਕਾ ਨਸ਼ੇ ਲਈ ਕਾਫੀ ਬਦਨਾਮ ਹੈ, ਇੱਥੇ ਸਮੇਂ-ਸਮੇਂ ‘ਤੇ ਛਾਪਮੇਰੀ ਕਰ ਕੇ ਮਾਮਲੇ ਦਰਜ ਕੀਤੇ ਗਏ ਹਨ।