
ਬੋਲਣ ਤੇ ਸੁਣਨ ਤੋਂ ਅਸਮਰੱਥ ਸੀ ਮ੍ਰਿਤਕ ਵਿਅਕਤੀ
ਬਰਨਾਲਾ: ਪੰਜਾਬ ਵਿਚ ਕੁਦਰਤੀ ਆਫ਼ਤ ਨੇ ਕਹਿਰ ਮਚਾਇਆ ਹੋਇਆ ਹੈ। ਅੱਜ ਤੋਂ ਚਾਰ ਦਿਨ ਪਹਿਲਾਂ ਮੋਗਾ ਜ਼ਿਲ੍ਹੇ ਦੇ ਸਤਲੁਜ ਦਰਿਆ 'ਚ ਲਾਪਤਾ ਹੋਏ ਬਜ਼ੁਰਗ ਵਿਅਕਤੀ ਦੀ ਲਾਸ਼ ਬਰਾਮਦ ਹੋਈ ਹੈ। ਬਜ਼ੁਰਗ ਵਿਅਕਤੀ ਦੀ ਪਹਿਚਾਣ ਮਲੂਕ ਸਿੰਘ (50) ਵਜੋਂ ਹੋਈ ਹੈ। ਸਤਲੁਜ ਦਰਿਆ ਦੇ ਹੜ੍ਹ ਨੇ ਬੁਰੀ ਤਰ੍ਹਾਂ ਆਪਣੀ ਲਪੇਟ ’ਚ ਲੈ ਲਿਆ ਸੀ ਤੇ ਤਬਾਹੀ ਦਾ ਮੰਜ਼ਰ ਵੇਖਿਆ ਨਹੀਂ ਸੀ ਜਾਂਦਾ।
ਇਹ ਵੀ ਪੜ੍ਹੋ: ਹੱਸਦਾ-ਖੇਡਦਾ ਉਜੜਿਆ ਪ੍ਰਵਾਰ, ਦੋਵਾਂ ਲੜਕਿਆਂ ਨੂੰ ਜ਼ਹਿਰ ਦੇਣ ਤੋਂ ਬਾਅਦ ਜੋੜੇ ਨੇ ਕੀਤੀ ਖ਼ੁਦਕੁਸ਼ੀ
ਜਾਣਕਾਰੀ ਅਨੁਸਾਰ ਜਦ ਪਿੰਡ ਵਾਸੀ ਅਪਣੀ ਜਾਨ ਬਚਾਉਣ ਲਈ ਪਾਣੀ ਤੋਂ ਬਾਹਰ ਨਿਕਲਣ ਦੀ ਕੋਸ਼ਿਸ਼ ਕਰ ਰਹੇ ਸਨ ਤਾਂ ਪਿੰਡ ਦੇ ਹੀ ਇਕ ਬਜ਼ੁਰਗ ਵਿਅਕਤੀ ਨੂੰ ਪਾਣੀ ਦਾ ਤੇਜ਼ ਵਹਾਅ ਰੋੜ ਕੇ ਲੈ ਗਿਆ ਅਤੇ ਅੱਜ ਸਵੇਰੇ ਪਾਣੀ ਦਾ ਪੱਧਰ ਘੱਟ ਹੋਣ ਤੇ ਉਸ ਦੀ ਲਾਸ਼ ਇਕ ਦਰੱਖ਼ਤ ਨਾਲ ਫਸੀ ਮਿਲੀ।
ਇਹ ਵੀ ਪੜ੍ਹੋ: ਦਿੱਲੀ 'ਚ ਅਪਸ 'ਚ ਟਕਰਾਏ 2 ਵਾਹਨ, 4 ਲੋਕਾਂ ਦੀ ਮੌਤ
ਮਲੂਕ ਸਿੰਘ ਸੁਣਨ ਤੇ ਬੋਲਣ ਤੋਂ ਅਸਮਰੱਥ ਸੀ। ਜਦ ਬਜ਼ੁਰਗ ਪਾਣੀ ’ਚ ਡੁੱਬ ਰਿਹਾ ਸੀ ਤਾਂ ਜ਼ਿਲ੍ਹਾ ਪ੍ਰਸ਼ਾਸਨ ਮੌਜੂਦ ਸੀ ਤੇ ਉਹ ਮੂਕ ਦਰਸ਼ਕ ਬਣ ਇਹ ਸਾਰਾ ਕੁਝ ਵੇਖਦੇ ਰਹੇ ਜੇਕਰ ਜ਼ਿਲ੍ਹਾ ਪ੍ਰਸ਼ਾਸਨ ਨੇ ਬੇੜੀਆਂ ਅਤੇ ਗੋਤਾਖੋਰ ਬੁਲਾਏ ਹੁੰਦੇ ਤਾਂ ਮਲੂਕ ਸਿੰਘ ਦੀ ਕੀਮਤੀ ਜਾਨ ਬਚਾਈ ਜਾ ਸਕਦੀ ਸੀ। ਪੀੜਤ ਪਿੰਡ ਵਾਸੀ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਰਕਾਰ ਨੂੰ ਸਾਰ ਨਾ ਲੈਣ ਲਈ ਕੋਸ ਰਹੇ ਹਨ।