
ਸੰਗਰੂਰ ਨਾਲੋਂ ਟੁੱਟਿਆ ਦਿੱਲੀ ਦਾ ਸੰਪਰਕ
ਪਾਤੜਾਂ-ਹਿਸਾਰ-ਸਿਰਸਾ-ਦਿੱਲੀ ਨੈਸ਼ਨਲ ਹਾਈਵੇ 'ਤੇ ਪਲਟੇ ਟਰੱਕ
ਪਟਿਆਲਾ : ਰਾਜਪੁਰਾ ਰੋਡ 'ਤੇ ਵੱਡੀ ਨਦੀ 'ਤੇ ਬਣਿਆ ਪੁਲ ਬੰਦ ਹੋਣ ਤੋਂ ਬਾਅਦ ਪਾਤੜਾਂ ਤੋਂ ਖਨੌਰੀ ਨੂੰ ਜਾਂਦੀ ਸੜਕ 'ਤੇ ਬਣਿਆ ਪੁਲ ਰੁੜ੍ਹ ਗਿਆ ਹੈ। ਇਸ ਕਾਰਨ ਇਥੋਂ ਨਿਕਲਣਾ ਸੰਭਵ ਨਹੀਂ ਹੈ। ਜਨਤਕ ਤੌਰ 'ਤੇ ਐਲਾਨ ਕੀਤਾ ਗਿਆ ਹੈ ਕਿ ਇਸ ਰਸਤੇ ਵੱਲ ਜਾਣ ਦੀ ਬਜਾਏ ਕਿਸੇ ਬਦਲਵੇਂ ਰਸਤੇ ਦੀ ਵਰਤੋਂ ਕੀਤੀ ਜਾਵੇ। ਇਸ ਦੇ ਨਾਲ ਹੀ ਡੀਸੀ ਨੇ ਵੀ ਪੁਲ ਦੇ ਰੁੜ੍ਹ ਜਾਣ ਤੋਂ ਬਾਅਦ ਸਥਿਤੀ ਦਾ ਜਾਇਜ਼ਾ ਲਿਆ।
ਇਹ ਵੀ ਪੜ੍ਹੋ: ਮੀਤ ਹੇਅਰ ਵਲੋਂ ਲੋਕਾਂ ਨੂੰ ਪ੍ਰਸ਼ਾਸਨ, ਸੈਨਾ ਤੇ ਐਨ.ਡੀ.ਆਰ.ਐਫ. ਨਾਲ ਤਾਲਮੇਲ ਕਰ ਕੇ ਬਚਾਅ ਕਾਰਜ ਕਰਨ ਦੀ ਅਪੀਲ
ਪਾਤੜਾਂ-ਖਨੌਰੀ ਪੁਲ ਰੁੜ੍ਹਨ ਕਾਰਨ ਆਵਾਜਾਈ ਪ੍ਰਭਾਵਤ ਹੋ ਰਹੀ ਹੈ। ਘੱਗਰ ਵਿਚ ਪਏ ਪਾੜ ਕਾਰਨ ਕਈ ਪਿੰਡ ਪਾਣੀ ਦੀ ਮਾਰ ਹੇਠ ਆਏ ਹਨ। ਘਰ ਪਾਣੀ ਵਿਚ ਡੁੱਬ ਗਏ ਹਨ ਤੇ ਲੋਕਾਂ ਬੇਘਰ ਹੋ ਰਹੇ ਹਨ। ਇਸ ਦੇ ਚਲਦੇ ਹੀ ਪੁਲ ਟੁੱਟਣ ਕਾਰਨ ਸੰਗਰੂਰ ਦਾ ਦਿੱਲੀ ਨਾਲੋਂ ਸੰਪਰਕ ਟੁੱਟ ਗਿਆ ਹੈ।
ਇਸ ਤੋਂ ਪਹਿਲਾਂ ਡੀਸੀ ਸਾਕਸ਼ੀ ਸਾਹਨੀ ਨੇ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਨਾਲ ਰਾਜਪੁਰਾ ਰੋਡ ’ਤੇ ਪੈਂਦੇ ਵੱਡੀ ਨਦੀ ਪੁਲ ਦਾ ਨਿਰੀਖਣ ਕੀਤਾ। ਪਾਣੀ ਜ਼ਿਆਦਾ ਹੋਣ ਕਾਰਨ ਨੁਕਸਾਨ ਹੋਣ ਦੀ ਸੰਭਾਵਨਾ ਦੇ ਮੱਦੇਨਜ਼ਰ ਅਹਿਤਿਆਤ ਵਜੋਂ ਪੁਲ ਨੂੰ ਦੋਵੇਂ ਪਾਸਿਆਂ ਤੋਂ ਆਵਾਜਾਈ ਲਈ ਬੰਦ ਕਰ ਦਿਤਾ ਗਿਆ ਹੈ।
ਇਸ ਦੇ ਨਾਲ ਹੀ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਪਟਿਆਲਾ ਤੋਂ ਰਾਜਪੁਰਾ-ਚੰਡੀਗੜ੍ਹ ਨੂੰ ਜਾਣ ਵਾਲੇ ਯਾਤਰੀ ਵੱਡੀ ਨਦੀ ਨੇੜੇ ਟਰੱਕ ਯੂਨੀਅਨ ਰੋਡ ਦੀ ਵਰਤੋਂ ਨਾ ਕਰਨ ਕਿਉਂਕਿ ਇਹ ਸੜਕ ਟੁੱਟੇ ਪੁਲ ਕਾਰਨ ਬੰਦ ਹੈ।
ਦੱਸ ਦੇਈਏ ਕਿ ਪਾਤੜਾਂ ਤੋਂ ਖਨੌਰੀ ਜਾਣ ਵਾਲੇ ਇਸ ਪੁਲ ਦੇ ਧੱਸ ਜਾਣ ਕਾਰਨ ਸੰਗਰੂਰ ਰੋਡ ਤੋਂ ਦਿੱਲੀ ਜਾਣ ਵਾਲੇ ਲੋਕਾਂ ਦਾ ਸੰਪਰਕ ਟੁੱਟ ਗਿਆ ਹੈ। ਇਸ ਲਈ ਹੁਣ ਇਸ ਰੂਟ ਤੋਂ ਦਿੱਲੀ ਜਾਂ ਹਰਿਆਣਾ ਜਾਣ ਵਾਲਿਆਂ ਨੂੰ ਕਿਸੇ ਹੋਰ ਰਸਤੇ ਤੋਂ ਹੀ ਜਾਣਾ ਪਵੇਗਾ। ਦੂਜੇ ਪਾਸੇ ਸਮਾਣਾ ਅਤੇ ਪਾਤੜਾਂ ਰਾਹੀਂ ਪਟਿਆਲਾ ਪਹੁੰਚਿਆ ਜਾ ਸਕਦਾ ਹੈ ਪਰ ਇਸ ਪੁਲ ਦੇ ਧਸ ਜਾਣ ਕਾਰਨ ਖਨੌਰੀ ਨੂੰ ਜਾਣ ਵਾਲਾ ਰਸਤਾ ਬੰਦ ਰਹੇਗਾ। ਇਥੋਂ ਦਾ ਹਰਿਆਣਾ ਜਾਂ ਦਿੱਲੀ ਨਾਲ ਸੰਪਰਕ ਟੁੱਟ ਗਿਆ ਹੈ।