ਇੰਗਲੈਂਡ ਤੋਂ ਆਏ ਬੱਚਿਆਂ ਵਲੋਂ ਪਾਰਟੀਸ਼ਨ ਮਿਊਜ਼ੀਅਮ ਦਾ ਦੌਰਾ
Published : Aug 13, 2018, 12:36 pm IST
Updated : Aug 13, 2018, 12:36 pm IST
SHARE ARTICLE
Youngsters during the trip to the Partition Museum
Youngsters during the trip to the Partition Museum

ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੇ ਅਪਣੀਆਂ ਜੜਾਂ ਨਾਲ ਜੁੜੋ ਪ੍ਰੋਗਰਾਮ ਤਹਿਤ ਇੰਗਲੈਂਡ ਤੋਂ ਆਏ 18 ਬੱਚਿਆਂ ਨੇ ਪਾਰਟੀਸ਼ਨ ਮਿਊਜੀਅਮ ਦਾ ਦੌਰਾ ਕੀਤਾ...............

ਅੰਮ੍ਰਿਤਸਰ : ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੇ ਅਪਣੀਆਂ ਜੜਾਂ ਨਾਲ ਜੁੜੋ ਪ੍ਰੋਗਰਾਮ ਤਹਿਤ ਇੰਗਲੈਂਡ ਤੋਂ ਆਏ 18 ਬੱਚਿਆਂ ਨੇ ਪਾਰਟੀਸ਼ਨ ਮਿਊਜੀਅਮ ਦਾ ਦੌਰਾ ਕੀਤਾ। ਉਨ੍ਹਾਂ ਪਾਰਟੀਸ਼ਨ ਮਿਊਜੀਅਮ ਵਿਚ ਪਈਆਂ ਵਸਤੂਆਂ ਨੂੰ ਬੜੇ ਗਹੁ ਨਾਲ ਵੇਖਿਆ ਅਤੇ ਜਾਣਕਾਰੀ ਪ੍ਰਾਪਤ ਕੀਤੀ। ਉਨ੍ਹਾਂ ਨਾਲ ਆਏ ਕੁਆਰਡੀਨੇਟਰ ਵਰਿੰਦਰ ਸਿੰਘ ਖਹਿਰਾ ਨੇ ਦਸਿਆ ਕਿ ਪੰਜਾਬ ਤੋਂ ਬਾਹਰ ਦੇ ਰਹਿੰਦੇ ਪੰਜਾਬੀ ਬੱਚਿਆਂ ਨੂੰ ਪੰਜਾਬੀਅਤ ਨਾਲ ਜੋੜਣਾ ਹੈ ਅਤੇ ਉਨ•ਾਂ ਨੂੰ ਸਭਿਆਚਾਰ ਤੋਂ ਜਾਣੂੰ ਕਰਵਾਉਣਾ ਹੈ।।

ਉਨਾਂ ਦੱਸਿਆ ਕਿ ਇਸ ਪ੍ਰੋਗਰਾਮ ਦਾ ਮੁੱਖ ਮਕਸਦ ਜੋ ਬੱਚੇ ਆਪਣੇ ਵਿਰਸੇ ਤੋਂ ਦੂਰ ਹੋ ਗਏ ਹਨ, ਉਨਾਂ ਨੂੰ ਆਪਣੇ ਵਿਰਸੇ ਤੋਂ ਜਾਣੂੰ ਕਰਵਾਉਣਾ ਹੈ। ਸ. ਖਹਿਰਾ ਨੇ ਇਹ ਵੀ ਦਸਿਆ ਕਿ ਇਹ ਪਹਿਲਾਂ ਬੈਚ ਸੀ ਇਸ ਤੋਂ ਉਪਰੰਤ ਹੁਣ ਯੂਰਪ ਅਤੇ ਹੋਰ ਦੇਸ਼ਾਂ ਵਿਚ ਵੱਸੇ ਪੰਜਾਬੀ ਬੱਚਿਆਂ ਨੂੰ ਇਥੇ ਲਿਆ ਕੇ ਉਨਾਂ ਨੂੰ ਪੰਜਾਬੀ ਵਿਰਸੇ ਤੋਂ ਜਾਣੂੰ ਕਰਵਾਇਆ ਜਾਵੇਗਾ। ਇਸ ਮੌਕੇ ਉਨਾਂ ਨਾਲ ਆਏ ਗੁਰਸ਼ਰਨ ਸਿੰਘ ਸੈਰ ਸਪਾਟਾ ਅਫਸਰ ਨੇ ਦਸਿਆ ਕਿ ਆਏ ਹੋਏ ਬੱਚਿਆਂ ਦੀ ਦਿਲੀ ਇੱਛਾ ਹੈ ਕਿ ਉਹ ਦੇਰ ਸ਼ਾਮ ਵੇਲੇ ਸ੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ ਕਰਨ।

ਇਸ ਤੋਂ ਪਹਿਲਾਂ ਬੱਚਿਆਂ ਨੂੰ ਵਾਹਗਾ ਬਾਰਡਰ ਵਿਖੇ ਰੀਟਰੀਟ ਸੈਰਾਮੈਨੀ ਵੇਖਣ ਲਈ ਲਿਜਾਇਆ ਜਾਵੇਗਾ। ਇੰਗਲੈਡ ਤੋਂ ਆਏ ਡੈਲੀਗੇਸ਼ਨ ਵਿੱਚ ਵਰਿੰਦਰ ਸਿੰਘ ਖੇੜਾ, ਸੁਰਿੰਦਰ ਕੌਰ ਖੇੜਾ, ਕਰਨ ਖੇੜਾ, ਹਰਲੀਨ ਖੇੜਾ, ਸੇਰੇਨਾ ਜੱਸਲ, ਲੀਹ ਜੱਸਲ, ਜੋਸਨ ਦੁਸਾਂਜ, ਗੁਰਜੀਤ ਸਿੰਘ, ਸਿਮਰਨ ਲਾਲ, ਕਾਜਲ ਸਿੰਘ, ਹੈਰੀ ਸਿੰਘ ਸੇਖੜੀ, ਹੁਨਰਦੀਪ ਸਿੰਘ ਸਿੱਧੂ, ਸਰਗਰਮ ਛਾਬੜਾ, ਤਰੁਨ ਪਵਾਰ, ਜਸਕਰਨ ਰਤਨ ਆਦਿ ਸ਼ਾਮਲ ਸਨ।

Location: India, Punjab, Amritsar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement