ਕੋਵਿਡ-19 ਦੌਰਾਨ ਕੰਮਕਾਜ ਨੂੰ ਸੁਚਾਰੂ ਬਣਾਉਣ ਲਈ ਮੰਡੀ ਬੋਰਡ ਦੀ ਨਿਵੇਕਲੀ ਪਹਿਲਕਦਮੀ
Published : Aug 13, 2020, 4:45 pm IST
Updated : Aug 13, 2020, 4:45 pm IST
SHARE ARTICLE
Quick Video Calling App
Quick Video Calling App

ਆਪਣੇ ਪੱਧਰ ’ਤੇ ਵਿਕਸਤ ਕੀਤੀ ‘ਕਵਿਕ’ ਮੋਬਾਈਲ ਐਪ ਲਾਂਚ 

ਚੰਡੀਗੜ੍ਹ/ਮੁਹਾਲੀ: ਕੋਵਿਡ-19 ਦੇ ਔਖੇ ਸਮਿਆਂ ਵਿਚ ਕੰਮਕਾਜ ਨੂੰ ਹੋਰ ਸੁਚਾਰੂ ਬਣਾਉਣ ਅਤੇ ਬਿਹਤਰੀਨ ਤਾਲਮੇਲ ਯਕੀਨੀ ਬਣਾਉਣ ਲਈ ਪੰਜਾਬ ਮੰਡੀ ਬੋਰਡ ਨੇ ਅੱਜ ਅਦਾਰੇ ਵੱਲੋਂ ਆਪਣੇ ਪੱਧਰ ’ਤੇ ਹੀ ਤਿਆਰ ਕੀਤੀ ਵੀਡੀਓ ਕਾਨਫਰੰਸਿੰਗ ਮੋਬਾਈਲ ਐਪ ‘ਕਵਿਕ’ ਦੀ ਸ਼ੁਰੂਆਤ ਕੀਤੀ। ‘ਕਵਿਕ ਵੀਡੀਓ ਕਾਿਗ ਐਪ’ ਦੇ ਨਾਂ ਹੇਠ ਤਿਆਰ ਕੀਤੀ ਇਸ ਨਿਵੇਕਲੀ ਐਪ ਰਾਹੀਂ ਮਹਿਜ਼ ਇੱਕ ਕਲਿੱਕ ਨਾਲ ਆਡੀਓ ਜਾਂ ਵੀਡੀਓ ਕਾਲ ਕੀਤੀ ਜਾ ਸਕਦੀ ਹੈ।


Punjab Mandi Board
Punjab Mandi Board

ਮੋਹਾਲੀ ਵਿਖੇ ਪੰਜਾਬ ਮੰਡੀ ਬੋਰਡ ਕੰਪਲੈਕਸ ਵਿਚ ਇਸ ਵਿਲੱਖਣ ਮੋਬਾਈਲ ਐਪ ਨੂੰ ਜਾਰੀ ਕਰਦਿਆਂ ਮੰਡੀ ਬੋਰਡ ਦੇ ਚੇਅਰਮੈਨ ਲਾਲ ਸਿੰਘ ਨੇ ਕਿਹਾ ਕਿ ਦੇਸ਼ ਵਿਚ ਪੰਜਾਬ ਪਹਿਲਾ ਸੂਬਾ ਬਣ ਗਿਆ ਹੈ ਜਿਸ ਨੇ ਸਰਕਾਰੀ ਪੱਧਰ ’ਤੇ ਅਜਿਹੀ ਆਲਾ ਦਰਜੇ ਦੀ ਐਪ ਵਿਕਸਤ ਕੀਤੀ ਹੈ। ਇਸ ਉਪਰਾਲੇ ਨਾਲ ਸਰਕਾਰੀ ਕੰਮਕਾਜ ਵਿਚ ਸੰਚਾਰ ਦੀ ਵਧੇਰੇ ਸੁਰੱਖਿਆ ਨੂੰ ਯਕੀਨੀ ਬਣਾਉਣ ਦੇ ਨਾਲ-ਨਾਲ ਹੋਰ ਵਧੇਰੇ ਪਾਰਦਰਸ਼ਿਤਾ ਅਤੇ ਕੰਮਕਾਜ ਦਾ ਤੇਜ਼ੀ ਨਾਲ ਨਿਪਟਾਰਾ ਕੀਤਾ ਜਾ ਸਕੇਗਾ।

QVICQVIC

ਕੋਵਿਡ-19 ਦੇ ਫੈਲਾਅ ਨਾਲ ਪੈਦਾ ਹੋਈਆਂ ਚੁਣੌਤੀਆਂ ਦੇ ਬਾਵਜੂਦ ਇਹ ਹੋਰ ਵੀ ਜ਼ਰੂਰੀ ਬਣ ਜਾਂਦਾ ਹੈ ਕਿ ਸਰਕਾਰਾਂ ਨੂੰ ਆਪਣੇ ਕੰਮਕਾਜ, ਕਾਰੋਬਾਰੀ ਗਤੀਵਿਧੀਆਂ, ਨੀਤੀਆਂ ’ਤੇ ਅਮਲ ਅਤੇ ਆਪਣੇ ਨਾਗਰਿਕਾਂ ਲਈ ਰਾਹਤ ਮੁਹੱਈਆ ਕਰਵਾਉਣ ਦਾ ਕਾਰਜ ਜਾਰੀ ਰੱਖਣਾ ਚਾਹੀਦਾ ਹੈ। ਕੋਵਿਡ ਤੋਂ ਪਹਿਲਾਂ ਸਰਕਾਰਾਂ ਆਹਮੋ-ਸਾਹਮਣੇ ਬੈਠ ਕੇ ਮੀਟਿੰਗਾਂ ਅਤੇ ਵਿਚਾਰ-ਵਟਾਂਦਰਾ ਕਰਦੀਆਂ ਸਨ ਅਤੇ ਇਹਨਾਂ ਕੋਲ ਹੁਣ ਵੀਡੀਓ ਕਾਨਫਰੰਸਿੰਗ ਦੀ ਵਰਤੋਂ ਤੋਂ ਬਿਨਾਂ ਕੋਈ ਹੋਰ ਬਦਲ ਨਹੀਂ ਬਚਿਆ ਤਾਂ ਕਿ ਕੰਮਕਾਜ ਕਿਸੇ ਤਰਾਂ ਪ੍ਰਭਾਵਿਤ ਨਾ ਹੋਵੇ ਅਤੇ ਦੂਰ-ਦੁਰਾਡੀਆਂ ਥਾਵਾਂ ’ਤੇ ਬੈਠੇ ਅਧਿਕਾਰੀ ਤੇ ਕਰਮਚਾਰੀ ਵੀ ਮੌਜੂਦਾ ਸੰਦਰਭ ਵਿਚ ਸਰਗਰਮੀਆਂ ਦਾ ਹਿੱਸਾ ਬਣ ਸਕਣ।

Laal Singh Laal Singh

ਲਾਲ ਸਿੰਘ ਨੇ ਕਿਹਾ ਕਿ ਮੰਡੀਕਰਨ ਸੀਜ਼ਨ-2020 ਦੌਰਾਨ ਮੰਡੀ ਬੋਰਡ ਨੂੰ ਕੋਵਿਡ ਕਾਰਨ ਦਰਪੇਸ਼ ਚੁਣੌਤੀਆਂ ਦਾ ਸਾਹਮਣਾ ਕਰਨ ਅਤੇ ਵੀਡੀਓ ਕਾਨਫਰੰਸਿੰਗ ਦੇ ਪ੍ਰਾਈਵੇਟ ਟੂਲ ਜੋ ਉਸ ਵੇਲੇ ਮੁਫ਼ਤ ਮੌਜੂਦ ਸਨ, ਦਾ ਤਜਰਬਾ ਹੰਢਾਇਆ। ਉਹਨਾਂ ਨੇ ਮੰਡੀ ਬੋਰਡ ਦੇ ਸਕੱਤਰ ਰਵੀ ਭਗਤ ਦੇ ਨਿੱਜੀ ਉਪਰਾਲੇ ਦੀ ਸ਼ਲਾਘਾ ਕੀਤੀ ਜਿਨਾਂ ਨੇ ਵਪਾਰਕ ਟੂਲ ਦੀ ਲੀਹ ’ਤੇ ਮੰਡੀ ਬੋਰਡ ਲਈ ‘ਲੋਕਲ ਪ੍ਰੋਡਕਟ’ ਵਜੋਂ ਇਹ ਨਿਵੇਕਲੀ ਐਪ ਵਿਕਸਤ ਕੀਤੀ ਤਾਂ ਕਿ ਤਕਨਾਲੋਜੀ ਦੇ ਅਧਾਰ ’ਤੇ ਵਿਅਕਤੀ ਦਾ ਵਿਅਕਤੀ ਨਾਲ ਨਿਰੰਤਰ ਸੰਪਰਕ ਯਕੀਨੀ ਬਣਾਇਆ ਜਾ ਸਕੇ।

ਅੱਜ ਲਾਂਚ ਕੀਤੀ ਨਵੀਂ ਐਪ ਦੀਆਂ ਵਿਸ਼ੇਸ਼ਤਾਵਾਂ ਦਾ ਜ਼ਿਕਰ ਕਰਦਿਆਂ ਮੰਡੀ ਬੋਰਡ ਦੇ ਸਕੱਤਰ ਨੇ ਦੱਸਿਆ ਕਿ ਸਰਕਾਰ ਦਾ ਸਰਕਾਰ ਨਾਲ ਵੀਡੀਓ ਕਾਨਫਰੰਸਿੰਗ ਰਾਹੀਂ ਸੰਚਾਰ, ਜੋ ਬਹੁਤ ਕਾਰਗਰ ਸਿੱਧ ਹੋਵੇਗਾ, ਨਾਲ ਮੰਡੀ ਬੋਰਡ ਦੇ ਕੰਮਕਾਜ ਦੀ ਬਿਨਾਂ ਕਿਸੇ ਦਿੱਕਤ ਤੋਂ ਸਮੀਖਿਆ ਕੀਤੀ ਜਾ ਸਕਦੀ ਹੈ ਕਿਉਂ ਜੋ ਇਸ ਐਪ ਦੇ ‘ਗਰੁੱਪ ਕਾਿਗ’ ਅਤੇ ‘ਮੀਟਿੰਗ ਸੱਦਣ’ ਦੀਆਂ ਖੂਬੀਆਂ ਸ਼ਾਮਲ ਹਨ। ਸ੍ਰੀ ਭਗਤ ਨੇ ਦੱਸਿਆ ਕਿ ਮੀਟਿੰਗ ਨੂੰ ਕੰਪਿਊਟਰ ਜਾਂ ਲੈਪਟਾਪ ’ਤੇ ਵੀ ਤਬਦੀਲ ਕੀਤਾ ਜਾ ਸਕਦਾ ਹੈ।

Laal SinghLaal Singh

ਉਹਨਾਂ ਦੱਸਿਆ ਕਿ ਇਸ ਐਪ ਦਾ ਇਹ ਵੀ ਵਿਸ਼ੇਸ਼ ਪੱਖ ਹੈ ਕਿ ਮੀਟਿੰਗ ਦੌਰਾਨ ਹੋਈ ਗੱਲਬਾਤ ਨੂੰ 30 ਦਿਨਾਂ ਤੱਕ ਰਿਕਾਰਡ ਲਈ ਰੱਖਿਆ ਜਾ ਸਕਦਾ ਹੈ। ਇਸੇ ਤਰਾਂ ਇਸ ਗਰੁੱਪ ਵਿਚ ਪੇਸ਼ਕਾਰੀ ਨੂੰ ਸਾਂਝਾ ਕਰਨ, ਮੀਟਿੰਗ ਵਿਚ ਸ਼ਾਮਲ ਹੋਣ, ਸਮੇਂ ਦੀ ਕੋਈ ਸੀਮਾ ਨਾ ਹੋਣ, ਇੱਕ ਤੋਂ ਬਾਅਦ ਇੱਕ ਅਣਗਿਣਤ ਮੀਟਿੰਗਾਂ ਅਤੇ ਗਰੁੱਪ ਮੀਟਿੰਗਾਂ, ਮੀਟਿੰਗਾਂ ਨੂੰ ਰਿਕਾਰਡ ਕਰਨ, ਸਰਕਾਰੀ ਸਰਵਰ ’ਤੇ ਸੁਰੱਖਿਅਤ ਰੱਖਣ, ਆਵਾਜ਼ ਨੂੰ ਰੱਦ ਕਰਨ, ਸਕਰੀਨ ਸ਼ੇਅਰ, ਟੈਕਸਟ ਚੈਟ ਤੋਂ ਇਲਾਵਾ ਫੋਟੋ ਤੇ ਆਡੀਓ ਫਾਈਲਾਂ ਤੇ ਸੂਚਨਾ ’ਚ ਸੰਨ ਨਾ ਲਾ ਸਕਣ ਦੀਆਂ ਵਿਸ਼ੇਸ਼ਤਾਵਾਂ ਸ਼ਾਮਲ ਹਨ।

ਜ਼ਿਕਰਯੋਗ ਹੈ ਕਿ ਇਹ ਸੇਵਾ ਸਾਰੇ ਵੱਡੇ ਪਲੈਟਫਾਰਮਾਂ ’ਤੇ ਜਿਵੇਂ ਕਿ ਵਿੰਡੋ, ਮੈਕ ਓਪਰੇਟਿੰਗ ਸਿਸਟਮ, ਐਂਡਰਾਇਡ ਅਤੇ ਆਈ.ਓ.ਐਸ ’ਤੇ ਉਪਲਬੱਧ ਹੈ ਜਿਸ ਦੀ ਉੱਚ ਮਿਆਰ ਦੀ ਐਚ.ਡੀ. ਵੀਡੀਓ ਅਤੇ ਆਡੀਓ ਹੈ। ਇਸ ਐਪ ਦੀਆਂ ਖੂਬੀਆਂ ਵਿਚ ‘ਗਰੁੱਪ ਕਾਿਗ’ ਦੀ ਸੁਵਿਧਾ ਵੀ ਸ਼ਾਮਲ ਹੈ ਜਿਸ ਰਾਹੀਂ ਕੋਈ ਵੀ ਸੀਨੀਅਰ ਅਧਿਕਾਰੀ ਆਪਣੇ ਹੇਠਲੇ ਅਧਿਕਾਰੀ ਨਾਲ ਗੱਲਬਾਤ ਕਰ ਸਕਦਾ ਹੈ। ਪੰਜਾਬ ਮੰਡੀ ਬੋਰਡ ਵੱਲੋਂ ਆਪਣੇ ਪੱਧਰ ’ਤੇ ਵਿਕਸਤ ਕੀਤਾ ਇਹ ਟੂਲ ਪ੍ਰਾਈਵੇਸੀ ਅਤੇ ਡਾਟੇ ਦੀ ਸੁਰੱਖਿਆ ਦੇ ਲਿਹਾਜ਼ ਤੋਂ ਮੌਜੂਦ ਉੱਚ ਮਿਆਰ ਦੀਆਂ ਵਿਦੇਸ਼ੀ ਐਪਜ਼ ਵਾਲੀਆਂ ਖੂਬੀਆਂ ਨਾਲ ਲੈਸ ਹੈ।

Covid 19Covid 19

ਮਾਰਚ ਦੇ ਸ਼ੁਰੂਆਤ ਦੌਰਾਨ ਦੁਨੀਆਂ ਨੇ ਸ਼ਿਫਟਾਂ ਦੀ ਬਜਾਏ ਘਰਾਂ ਤੋਂ ਕੰਮ ਕਰਨ ਦਾ ਤਜਰਬਾ ਦੇਖਿਆ। ਵੀਡੀਓ ਕਾਨਫਰੰਸਿੰਗ ਜਿਸ ਨੂੰ ਪਹਿਲਾਂ ਸੰਚਾਰ ਦੇ ਬਦਲਵੇਂ ਰਸਤੇ ਵਜੋਂ ਜਾਣਿਆ ਜਾਂਦਾ ਸੀ, ਯਕਦਮ ਕੇਂਦਰ ਬਿੰਦੂ ਬਣ ਗਿਆ ਅਤੇ ਪ੍ਰਭਾਵਸ਼ਾਲੀ ਸੰਚਾਰ ਦਾ ਇੱਕਮਾਤਰ ਸੁਰੱਖਿਅਤ ਮਾਧਿਅਮ ਬਣ ਕੇ ਉਭਰਿਆ।

ਹਾਲਾਂਕਿ, ਮੌਜੂਦਾ ਵੀਡੀਓ ਕਾਨਫਰੰਸਿੰਗ ਟੂਲਜ਼ ਦੇ ਪ੍ਰਾਈਵੇਸੀ ਦੇ ਮੁੱਦੇ ਇਸ ਦੀ ਵਰਤੋਂ ਤੋਂ ਵੀ ਕਿਤੇ ਵੱਧ ਹਨ। ਕਈ ਵਾਰ ਤਾਂ ਇਸ ਬਾਰੇ ਸਰਕਾਰ ਨੂੰ ਵੀ ਸੋਚਣ ਲਈ ਮਜਬੂਰ ਹੋਣਾ ਪਿਆ ਕਿ ਕਿਸੇ ਵੀ ਪਲੈਟਫਾਰਮ ਦੀ ਅਸੁਰੱਖਿਅਤ ਵਰਤੋਂ ਸਾਈਬਰ-ਹੈਕਰਾਂ ਨੂੰ ਮੀਟਿੰਗਾਂ ਦੇ ਵਿਸਥਾਰ ਅਤੇ ਹੋਰ ਗੱਲਬਾਤ ਵਰਗੀਆਂ ਸੰਵੇਦਨਸ਼ੀਲ ਸੂਚਨਾਵਾਂ ਵਿਚ ਸੰਨ ਲਾਉਣ ਦਾ ਮੌਕੇ ਦੇ ਸਕਦੀ ਹੈ। ਅਜਿਹੇ ਟੂਲਜ਼ ਵਿਚ ਗੱਲਬਾਤ ਜਾਂ ਸੂਚਨਾਵਾਂ ਤੱਕ ਹੋਰ ਕਿਸੇ ਦੀ ਪਹੁੰਚ ਹੋ ਜਾਣਾ ਇਸ ਦੀ ਸੁਰੱਖਿਆ ਦਾ ਸਭ ਤੋਂ ਕਮਜ਼ੋਰ ਪੱਖ ਹੈ। ਜੇਕਰ ਕਾਨਫਰੰਸ ਕਾਲ ਹੈਕ ਹੋ ਜਾਂਦੀ ਹੈ ਤਾਂ ਕਾਨਫਰੰਸ ਦੀ ਵੀਡੀਓ, ਰਿਕਾਰਡਿੰਗ ਨਿਗਰਾਨ ਕੈਮਰੇ ਵਿਚ ਤਬਦੀਲ ਹੋ ਜਾਣ ਦਾ ਡਰ ਰਹਿੰਦਾ ਹੈ। ਇਹਨਾਂ ਸਾਰਿਆਂ ਮੁੱਦਿਆਂ ਦਾ ‘ਕਵਿਕ’ ਐਪ ਵਿਚ ਪੂਰਾ ਧਿਆਨ ਰੱਖਿਆ ਗਿਆ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਜਿਗਰੀ ਯਾਰ ਰਾਜਵੀਰ ਜਵੰਦਾ ਦੀ ਅੰਤਮ ਅਰਦਾਸ 'ਚ ਰੋ ਪਿਆ ਰੇਸ਼ਮ ਅਨਮੋਲ

18 Oct 2025 3:17 PM

Haryana: Pharma company owner gifts Brand New Cars to Employees on Diwali | Panchkula Diwali

17 Oct 2025 3:21 PM

Rajvir Jawanda daughter very emotional & touching speech on antim ardaas of Rajvir Jawanda

17 Oct 2025 3:17 PM

2 ਭੈਣਾਂ ਨੂੰ ਕੁਚਲਿਆ Thar ਨੇ, ਇਕ ਦੀ ਹੋਈ ਮੌਤ | Chd Thar News

16 Oct 2025 3:10 PM

DIG ਰੋਪੜ ਰੇਂਜ ਹਰਚਰਨ ਸਿੰਘ ਭੁੱਲਰ ਗ੍ਰਿਫ਼ਤਾਰ, CBI ਨੇ ਕੱਸਿਆ ਸ਼ਿਕੰਜਾ, DIG 'ਤੇ ਲੱਗੇ ਰਿਸ਼ਵਤ ਲੈਣ ਦੇ ਇਲਜ਼ਾਮ...

16 Oct 2025 3:09 PM
Advertisement