
50 ਦੇ ਕਰੀਬ ਡੋਨਰ ਨੇ ਖੂਨਦਾਨ ਕੀਤਾ।
ਐੱਸ ਏ ਐਸ ਨਗਰ ( ਨਰਿੰਦਰ ਸਿੰਘ ਝਾਮਪੁਰ)-ਨੋਜਵਾਨ ਕਿਸਾਨ ਏਕਤਾਂ ਵਲੋ ਕਿਸਾਨੀ ਸੰਘਰਸ਼ ਦੇ ਸ਼ਹੀਦਾਂ ਨੂੰ ਸਮਰਪਿਤ ਸਮੁਹ ਗੁਰਦੁਆਰਾ ਸੰਗਠਨ ਚੰਡੀਗੜ੍ਹ ,ਪੇਂਡੁ ਸੰਘਰਸ਼ ਕਮੇਟੀ, ਸ੍ਰੀ ਗੁਰੂ ਹਰਿ ਰਾਇ ਸਾਹਿਬ ਡਾਇਗਨੋਸਟਿਕ ਸੈਂਟਰ ਸੈਕਟਰ 22 ,ਸਰਦਾਰ ਜੀ ਢਾਬਾ 22 ਅਤੇ ਸਮੂਹ ਕਿਸਾਨ ਜਥੇਬੰਦੀਆਂ ਦੇ ਸਹਿਯੋਗ ਨਾਲ ਗੁਰੂਦਆਰਾ ਸਾਹਿਬ (ਸ਼ਾਹਪੁਰ) ਸੈਕਟਰ 38 ਬੀ ਚੰਡੀਗੜ੍ਹ ਵਿਖੇ ਖੂਨਦਾਨ ਕੈਂਪ ਲਗਾਇਆ ਗਿਆ। ਜਿਸ ਵਿਚ 50 ਦੇ ਕਰੀਬ ਡੋਨਰ ਨੇ ਖੂਨਦਾਨ ਕੀਤਾ। ਕਿਰਪਾਲ ਸਿੰਘ, ਰਾਜਿੰਦਰ ਸਿੰਘ ,ਸਰਵੇਸ਼ ਯਾਦਵ,ਪਰਮਿੰਦਰ ਸਿੰਘ ,ਬਾਦਲ ,ਜਗਜੀਤ ਸਿੰਘ ਦੀ ਦੇਖਰੇਖ ਵਿੱਚ ਲਗਾਇਆ ਗਿਆ।