
ਪੰਜਾਬ ਦੇ ਹਾਕੀ ਖਿਡਾਰੀਆਂ ਦੇਸ਼ ਨੂੰ ਮੁੜ ਕੌਮਾਂਤਰੀ ਮੰਚ ’ਤੇ ਉਭਾਰਿਆ
ਭਾਰਤ ਤੇ ਹੋਰ ਸੂਬੇ ਨਵੀਨ-ਪਟਨਾਇਕ ਦੀ ਉਸਾਰੂ
ਅੰਮ੍ਰਿਤਸਰ, 12 ਅਗੱਸਤ (ਸੁਖਵਿੰਦਰਜੀਤ ਸਿੰਘ ਬਹੋੜੂ) : ਭਾਰਤੀ ਹਾਕੀ ਟੀਮ ਨੂੰ ਉੜੀਸਾ ਦੇ ਮੁੱਖ-ਮੰਤਰੀ ਨਵੀਨ ਪਟਨਾਇਕ ਵਲੋਂ ਸਪਾਂਸਰਕਰਨ ਅਤੇ ਜਿੱਤ ਨਾਲ ਦੇਸ਼ ਮੁੜ ਕੌਮਾਂਤਰੀ ਪੱਧਰ ਤੇ 41 ਸਾਲ ਬਾਅਦ ਉਭਰਿਆ ਹੈ। ਭਾਰਤ ਸਮੇਤ ਸਮੂਹ ਸੂਬਿਆਂ ਦੀਆਂ ਸਰਕਾਰਾਂ ਨੂੰ ਉਕਤ ਨਵੀਨ ਪਟਨਾਇਕ ਦੀ ਉਸਾਰੂ ਸੋਚ ਤੋਂ ਸਬਕ ਸਿੱਖਣਾਂ ਚਾਹੀਦਾ ਹੈ, ਜਿੰਨਾ ਹਾਕੀ ਟੀਮ ਨੂੰ ਸਪਾਂਸਰ ਕੀਤਾ।ਭਾਰਤੀ ਹਾਕੀ ਟੀਮ ਚ ਪੰਜਾਬ ਦੇ ਖਿਡਾਰੀ ਸਭ ਤੋਂ ਜਿਆਦਾ ਹਨ ,ਜੋ ਪਿੰਡਾਂ ਤੇ ਸਰਹੱਦੀ-ਖੇਤਰ ਨਾਲ ਸਬੰਧਤ ਹਨ।ਪੰਜਾਬ ਚ ਡਰੱਗਜ ਦਾ ਸਭ ਤੋਂ ਜਿਆਦਾ ਰੌਲਾ ਹੈ ਪਰ ਅਜੇ ਵੀ ਕੁੜੀਆਂ-ਮੁੰਡੇ ਸਿਹਤਮੰਦ ਹਨ। ਮੌਜੂਦਾ ਖਿਡਾਰੀਆਂ ਤੋਂ ਪਹਿਲਾਂ ਪ੍ਰਸਿੱਧ ਹਾਕੀ ਖਿਡਾਰੀ ਬਲਬੀਰ ਸਿੰਘ ਸੀਨੀਅਰ ਤੇ ਜੂਨੀਅਰ,ਅਜੀਤਪਾਲ ਸਿੰਘ, ਸੁਰਜੀਤ ਸਿੰਘ, ਸੁਰਿੰਦਰ ਸਿੰਘ ਸੋਢੀ, ਪ੍ਰਗਟ ਸਿੰਘ ਆਦਿ ਨੇ ਦੁਨੀਆਂ ਭਰ ’ਚ ਚਮਕਾਇਆ। ਹਾਕੀ ਦੇ ਜਾਦੂਗਰ ਅਖਵਾਉਣ ਵਾਲੇ ਮੇਜਰ ਧਿਆਨ ਚੰਦ ਨੂੰ ਥਾਪੀ ਡਿਕਟੇਟਰ ਹਿਟਲਰ ਨੇ ਜੋ ਅੱਜ ਵੀ ਦੁਨੀਆਂ ਭਰ ’ਚ ਚਰਚਿਤ ਹੈ। ਪਾਕਿਸਤਾਨ ਦੇ ਰਾਸ਼ਟਰਪਤੀ ਜਨਰਲ ਜਿਆ-ਉਲ-ਹੱਕ ਸੁਰਜੀਤ ਸਿੰਘ ਦੀ ਹਾਕੀ ਤੋਂ ਬੜੇ ਪ੍ਰਭਾਵਤ ਸਨ। ਉਹ ਸੁਰਜੀਤ ਨੂੰ ਕੰਧ ਕਿਹਾ ਕਰਦੇ ਸਨ। ਹਿੰਦ-ਪਾਕਿ ਮੈਚ ਜਦ ਵੀ ਪਾਕਿਸਤਾਨ ਚ ਹੋਇਆ,ਜਨਰਲ ਹੱਕ ਖੁਦ ਵੇਖਣ ਜਾਇਆ ਕਰਦੇ ਸਨ। ਪਾਕਿ ਦੇ ਹਸਨ ਸਰਦਾਰ ਵੀ ਚੋਟੀ ਦੇ ਹਾਕੀ ਖਿਡਾਰੀ ਸਨ।1975 ਚ ਭਾਂਵੇਂ ਅਜੀਤਪਾਲ ਸਿੰਘ ਦੀ ਕਪਤਾਨੀ ਹੇਠ ਭਾਰਤ ਵਿਸ਼ਵ ਚੈਂਪੀਅਨ ਬਣਿਆ ਪਰ ਜੇਤੂ ਗੋਲ ਸੁਰਜੀਤ ਤੇ ਅਸ਼ੋਕ ਕੁਮਾਰ ਨੇ ਕੀਤੇ ਸਨ।
ਉਸ ਸਮੇ ਪੰਜਾਬ ਦੇ ਮੁੱਖ ਮੰਤਰੀ ਗਿ ਜੈਲ ਸਿੰਘ ਨੇ ਹਾਕੀ ਸਿਖਲਾਈ ਦਾ ਸਮੁੱਚਾ ਖਰਚਾ ਕੀਤਾ ਸੀ । 1980 ਚ ਸੁਰਿੰਦਰ ਸਿੰਘ ਸੋਢੀ ਦੀ ਕਪਤਾਨੀ ਹੇਠ ਹਾਕੀ ਚ ਮੱਲਾਂ ਮਾਰੀਆਂਸਨ ਪਰ ਉਸ ਵੇਲੇ ਮਾਸਕੋ ਚ ਹੋਈਆਂ ਖੇਡਾਂ ਸੋਵੀਅਤ ਯੂਨੀਅਨ ( ਰੂਸ ) ਦਾ ਬਹੁਤੇ ਦੇਸ਼ਾਂ ਨੇੇ ਬਾਈਕਾਟ ਕੀਤਾ ਸੀ । ਉਸ ਸਮੇ ਹਾਕੀ ਚ ਮਜੂਬਤ ਮੁਲਕਾਂ ਦੀ ਗੈਰ-ਹਾਜਰੀ ਕਾਰਨ ਭਾਰਤ ਨੇ ਸੋਨ ਤਮਗਾ ਜਿਤਿਆ ਸੀ । ਇਥੇ ਇਹ ਵੀ ਦੱਸਣਾ ਬਣਦਾ ਹੈ ਕਿ ਹਾਕੀ ਟੀਮ ਦੇ ਖਿਡਾਰੀ ਪਿੰਡਾਂ ਸਰਹੱਦੀ ਖੇਤਰ ਨਾਲ ਸਬੰਧਿਤ ਹਨ ਜਿਥੇ ਹਿਮਾਤੜ ਪਰਿਵਾਰ ਰਹਿੰਦੇ ਹਨ ਪਰ ਉਥੇ ਖੇਡ ਸਹੂਲਤਾਂ ਬਹੁਤ ਘੱਟ ਹਨ । ਜਮਾਨਾ ਐਸਰੋਟਰਫ ਦਾ ਹੈ ਪਰ ਪੰਜਾਬ ਅਤੇ ਭਾਰਤ ਦੀ ਕੋਈ ਖੇਡ ਨੀਤੀ ਨਹੀ । ਸਕੂਲਾਂ ਚ ਸਰੀਰਕ ਸਿੱਖਿਆ ਦਾ ਵਿਸ਼ਾ ਹੀ ਖਤਮ ਕਰ ਦਿੱਤਾ ਹੈ । ਭਾਰਤ ਤੇ ਪੰਜਾਬ ਅਤੇ ਹੋਰ ਸੂਬੇ ਸੋਨੇ ਦੀਆਂ ਚਿੜੀਆਂ ਹਨ ਪਰ ਬੇਹੱਦ ਭਰਿਸ਼ਟਾਚਾਰ,ਕਾਲਾ—ਧੰਨ,ਜਖੀਬਾਜੀ ਤੇ ਲੋਟੂ ਸੋਚ ਹੋੋਣ ਕਾਰਨ ਇਨਾ ਦਾ ਖੇਡਾਂ ਵੱਲ ਕੋਈ ਧਿਆਨ ਨਹੀ । ਭਾਰਤ ਅਸਟਰੋਟਰਫ ਤੇ ਹੋਰ ਸਾਜੋ ਸਮਾਨ ਮੁਹੱਈਆ ਕਰਨ ਹੀ ਸਮਰੱਥਾ ਰੱਖਦਾ ਹੈ ਪਰ ਹਾਕਮਾਂ ਦਾ ਸਾਰਾ ਧਿਆਨ ਲੁੱਟ ਕਰਨ ਵੱਲ ਹੈ ।