
ਕਾਰ ਡਰਾਈਵਰ ਗੰਭੀਰ ਜ਼ਖ਼ਮੀ
ਖੰਨਾ: ਖੰਨਾ 'ਚ ਸਮਰਾਲਾ ਰੋਡ 'ਤੇ ਇਕ ਭਿਆਨਕ ਸੜਕ ਹਾਦਸਾ ਵਾਪਰਿਆ ਹੈ। ਇਸ ਹਾਦਸੇ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ। ਜਦੋਂਕਿ ਕਾਰ ਚਾਲਕ ਗੰਭੀਰ ਜ਼ਖ਼ਮੀ ਹੋ ਗਿਆ। ਹਾਦਸੇ ਦੌਰਾਨ ਕਾਰ ਦੀ ਰਫ਼ਤਾਰ ਜ਼ਿਆਦਾ ਸੀ। ਕਾਰ ਦੀ ਟੱਕਰ ਤੋਂ ਬਾਅਦ ਸਾਈਕਲ ਸਵਾਰ ਵਿਅਕਤੀ ਕਈ ਫੁੱਟ ਦੂਰ ਜਾ ਕੇ ਝਾੜੀਆਂ ਵਿਚ ਜਾ ਡਿੱਗਿਆ ਜਿਸ ਨਾਲ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਹਾਦਸੇ ਦੌਰਾਨ ਕਾਰ ਵੀ ਪਲਟ ਗਈ।
ਇਹ ਵੀ ਪੜ੍ਹੋ: ਫਿਰੋਜ਼ਪੁਰ 'ਚ 10 ਮਹੀਨਿਆਂ 'ਚ 4 ਭਰਾਵਾਂ ਦੀ ਨਸ਼ਿਆਂ ਨਾਲ ਹੋਈ ਮੌਤ
ਜਿਸ ਨਾਲ ਕਾਰ ਦਾ ਡਰਾਈਵਰ ਵੀ ਗੰਭੀਰ ਜ਼ਖ਼ਮੀ ਹੋ ਗਿਆ। ਉਸ ਨੂੰ ਇਕ ਨਿੱਜੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ। ਮ੍ਰਿਤਕ ਦੀ ਪਛਾਣ ਤਰਸੇਮ ਸਿੰਘ (40) ਵਾਸੀ ਵਿਨੋਦ ਨਗਰ ਖੰਨਾ ਵਜੋਂ ਹੋਈ ਹੈ।
ਇਹ ਵੀ ਪੜ੍ਹੋ: ਮੱਧ ਪ੍ਰਦੇਸ਼ 'ਚ ਪ੍ਰਿਯੰਕਾ ਗਾਂਧੀ ਅਤੇ ਕਮਲਨਾਥ ਖਿਲਾਫ਼ FIR ਦਰਜ
ਤਰਸੇਮ ਦੇ ਭਰਾ ਧਰਮ ਸਿੰਘ ਨੇ ਦਸਿਆ ਕਿ ਤਰਸੇਮ ਸਾਈਕਲ 'ਤੇ ਖਾਟੂ ਧਾਮ ਮੰਦਰ ਜਾ ਰਿਹਾ ਸੀ। ਤਰਸੇਮ ਮੰਦਰ ਦੇ ਬਾਹਰ ਗੁਬਾਰੇ ਵੇਚ ਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾਉਂਦਾ ਸੀ। ਏ.ਐਸ.ਕਾਲਜ ਨੇੜੇ ਇੱਕ ਤੇਜ਼ ਰਫ਼ਤਾਰ ਕਾਰ ਨੇ ਤਰਸੇਮ ਨੂੰ ਟੱਕਰ ਮਾਰ ਦਿਤੀ ਤੇ ਹਾਦਸੇ ਵਿਚ ਉਸ ਦੇ ਭਰਾ ਦੀ ਮੌਤ ਹੋ ਗਈ।