ਲਖਬੀਰ ਲੰਡਾ ਤੇ ਰਿੰਦਾ ਦੇ ਨਵੇਂ ਅਤਿਵਾਦੀ ਮਾਡਿਊਲ ਦਾ ਪਰਦਾਫਾਸ਼, ਤਿੰਨ ਗੁਰਗੇ ਗ੍ਰਿਫ਼ਤਾਰ 
Published : Aug 13, 2023, 6:16 pm IST
Updated : Aug 13, 2023, 7:56 pm IST
SHARE ARTICLE
File Photo
File Photo

ਗ੍ਰਿਫ਼ਤਾਰ ਨੌਜਵਾਨਾਂ ਕੋਲੋਂ ਪਿਸਤੌਲ ਤੇ 15 ਹਜ਼ਾਰ ਰੁਪਏ ਦੀ ਭਾਰਤੀ ਕਰੰਸੀ ਵੀ ਬਰਾਮਦ ਹੋਈ ਹੈ

ਚੰਡੀਗੜ੍ਹ/ਤਰਨਤਾਰਨ - ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸੂਬੇ ਵਿੱਚ ਅਮਨ-ਸ਼ਾਂਤੀ ਬਣਾਈ ਰੱਖਣ ਦੀ ਵਚਨਬੱਧਤਾ ਨੂੰ ਦੁਹਰਾਉਂਦਿਆਂ, ਪੰਜਾਬ ਪੁਲਿਸ ਨੇ ਚੈਕ ਗਣਰਾਜ ਅਧਾਰਤ ਗੁਰਦੇਵ ਸਿੰਘ ਉਰਫ਼ ਜੈਸਲ ਵੱਲੋਂ ਚਲਾਏ ਜਾ ਰਹੇ ਦਹਿਸ਼ਤੀ ਮਾਡਿਊਲ ਦਾ ਪਰਦਾਫਾਸ਼ ਕਰਦਿਆਂ ਇਸ ਮਾਡਿਊਲ ਦੇ ਤਿੰਨ ਮੈਂਬਰਾਂ ਨੂੰ ਤਿੰਨ ਪਿਸਤੌਲਾਂ ਅਤੇ ਗੋਲੀ-ਸਿੱਕੇ ਸਮੇਤ ਤਰਨਤਾਰਨ ਤੋਂ ਗ੍ਰਿਫ਼ਤਾਰ ਕੀਤਾ ਹੈ। ਇਹ ਕਾਰਵਾਈ ਆਜ਼ਾਦੀ ਦਿਹਾੜੇ ਤੋਂ ਪਹਿਲਾਂ ਸਾਹਮਣੇ ਆਈ ਹੈ।

ਗੁਰਦੇਵ ਜੈਸਲ, ਕੈਨੇਡਾ ਅਧਾਰਤ ਅੱਤਵਾਦੀਆਂ ਲਖਬੀਰ ਉਰਫ ਲੰਡਾ ਅਤੇ ਸਤਬੀਰ ਸਿੰਘ ਉਰਫ ਸੱਤਾ, ਜਿਨ੍ਹਾਂ ਦਾ ਹੱਥ ਪੁਲਿਸ ਸਟੇਸ਼ਨ ਸਰਹਾਲੀ ਵਿਖੇ ਹੋਏ ਰਾਕੇਟ ਪ੍ਰੋਪੇਲਡ ਗ੍ਰੇਨੇਡ (ਆਰ.ਪੀ.ਜੀ.) ਹਮਲੇ ਅਤੇ ਸੂਬੇ ਵਿੱਚ ਮਿੱਥ ਕੇ ਕੀਤੀਆਂ ਗਈਆਂ ਹੱਥਿਆਵਾਂ ਪਿੱਛੇ ਹੈ, ਦੇ ਗਿਰੋਹ ਦਾ ਮੁੱਖ ਮੈਂਬਰ ਹੈ। ਫੜੇ ਗਏ ਵਿਅਕਤੀਆਂ ਦੀ ਪਛਾਣ ਅਸ਼ਮਪ੍ਰੀਤ ਸਿੰਘ ਵਾਸੀ ਨੂਰਦੀ, ਤਰਨ ਤਾਰਨ, ਪਰਦੀਪ ਸਿੰਘ ਅਤੇ ਸੁਖਮਨ ਦੋਵੇਂ ਵਾਸੀ ਸ਼ੇਰੋਂ, ਸਰਹਾਲੀ (ਤਰਨ ਤਾਰਨ) ਵਜੋਂ ਹੋਈ ਹੈ। ਪੁਲਿਸ ਟੀਮਾਂ ਨੇ ਮੁਲਜ਼ਮਾਂ ਦੇ ਕਬਜ਼ੇ 'ਚੋਂ ਤਿੰਨ ਪਿਸਤੌਲਾਂ ਤੋਂ ਇਲਾਵਾ 37500 ਰੁਪਏ ਦੀ ਨਕਦੀ ਵੀ ਬਰਾਮਦ ਕੀਤੀ ਹੈ।

ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਗੁਰਦੇਵ ਜੈਸਲ ਵੱਲੋਂ ਮਾਝਾ ਖੇਤਰ ਵਿੱਚ ਦਹਿਸ਼ਤੀ ਗਤੀਵਿਧੀਆਂ ਨੂੰ ਅੰਜਾਮ ਦੇਣ ਲਈ ਇੱਕ ਨਵਾਂ ਮਾਡਿਊਲ ਤਿਆਰ ਕਰਨ ਦੀ ਠੋਸ ਜਾਣਕਾਰੀ ਮਿਲਣ ਉਪਰੰਤ ਤਰਨ ਤਾਰਨ ਪੁਲਿਸ ਨੇ ਕਾਊਂਟਰ ਇੰਟੈਲੀਜੈਂਸ ਨਾਲ ਸਾਂਝੇ ਆਪ੍ਰੇਸ਼ਨ ਦੌਰਾਨ ਤਿੰਨਾਂ ਮੁਲਜ਼ਮਾਂ ਨੂੰ ਉਸ ਸਮੇਂ ਗ੍ਰਿਫ਼ਤਾਰ ਕੀਤਾ, ਜਦੋਂ ਉਹ ਅਪਰਾਧ ਨੂੰ ਅੰਜ਼ਾਮ ਦੇਣ ਦੀ ਸਾਜਿਸ਼ ਰਚ ਰਹੇ ਸਨ।

ਹੋਰ ਵੇਰਵੇ ਸਾਂਝੇ ਕਰਦਿਆਂ ਐਸ.ਐਸ.ਪੀ, ਤਰਨਤਾਰਨ ਗੁਰਮੀਤ ਸਿੰਘ ਚੌਹਾਨ ਨੇ ਦੱਸਿਆ ਕਿ ਚੈਕ ਗਣਰਾਜ ਵਿੱਚ ਬੈਠਾ ਜੈਸਲ, ਮਾਡਿਊਲ ਦੇ ਮੈਂਬਰਾਂ ਦੇ ਸੰਪਰਕ ਵਿੱਚ ਸੀ ਅਤੇ ਉਨ੍ਹਾਂ ਨੂੰ ਸੂਬੇ ਦੀ ਸ਼ਾਂਤੀ ਤੇ ਸਦਭਾਵਨਾ ਨੂੰ ਭੰਗ ਕਰਨ ਲਈ ਦਹਿਸ਼ਤੀ ਗਤੀਵਿਧੀਆਂ ਅਤੇ ਟਾਰਗੇਟ ਕਿਲਿੰਗਜ਼ ਨੂੰ ਅੰਜਾਮ ਦੇਣ ਸਬੰਧੀ ਫੋਨ 'ਤੇ ਨਿਰਦੇਸ਼ ਦਿੰਦਾ ਸੀ।

ਉਨ੍ਹਾਂ ਦੱਸਿਆ ਕਿ ਫੜੇ ਗਏ ਮੁਲਜ਼ਮਾਂ ਨੇ ਇਹ ਵੀ ਮੰਨਿਆ ਕਿ ਉਨ੍ਹਾਂ ਵੱਲੋਂ ਅੱਤਵਾਦ ਫੰਡਿੰਗ ਦੇ ਤੌਰ 'ਤੇ ਹਥਿਆਰਾਂ ਅਤੇ ਪੈਸਿਆਂ ਦੀਆਂ ਕੁਝ ਖੇਪਾਂ ਵੀ ਪ੍ਰਾਪਤ ਕੀਤੀਆਂ ਗਈਆ ਸਨ, ਜਿਨ੍ਹਾਂ ਨੂੰ ਗੁਰਦੇਵ ਜੈਸਲ ਦੇ ਨਿਰਦੇਸ਼ਾਂ 'ਤੇ ਵੱਖ-ਵੱਖ ਵਿਅਕਤੀਆਂ ਤੱਕ ਪਹੁੰਚਾਇਆ ਜਾਣਾ ਸੀ। ਉਨ੍ਹਾਂ ਕਿਹਾ ਕਿ ਸਾਰੇ ਅਗਲੇ-ਪਿਛਲੇ ਸਬੰਧਾਂ ਦਾ ਪਤਾ ਲਗਾਉਣ ਲਈ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ।

ਇਸ ਸਬੰਧੀ  ਥਾਣਾ ਸਰਹਾਲੀ ਵਿਖੇ ਭਾਰਤੀ ਦੰਡਾਵਲੀ (ਆਈ.ਪੀ.ਸੀ.) ਦੀਆਂ ਧਾਰਾਵਾਂ 384, 385,386, 387, 115 ਅਤੇ 120-ਬੀ, ਅਸਲਾ ਐਕਟ ਦੀਆਂ ਧਾਰਾਵਾਂ 25 (6) ਅਤੇ 27 (7), ਗੈਰਕਾਨੂੰਨੀ ਗਤੀਵਿਧੀਆਂ (ਰੋਕੂ) ਐਕਟ ਦੀ ਧਾਰਾਵਾਂ 13, 16, 17, 18, 18-ਬੀ, 20 ਅਤੇ 40, ਐਨ.ਡੀ.ਪੀ.ਐਸ. ਐਕਟ ਦੀ ਧਾਰਾਵਾਂ 21 ਅਤੇ 29 ਅਤੇ ਆਈਟੀ ਐਕਟ ਦੀ ਧਾਰਾ 66 ਤਹਿਤ ਐਫ.ਆਈ.ਆਰ. ਨੰ. 119 ਮਿਤੀ 12.08.2023 ਅਧੀਨ ਮਾਮਲਾ ਦਰਜ ਕੀਤਾ ਗਿਆ ਹੈ।

ਗੁਰਦੇਵ ਜੈਸਲ ਕੌਣ ਹੈ?
ਗੈਂਗਸਟਰ ਤੋਂ ਅੱਤਵਾਦੀ ਬਣੇ ਕੈਨੇਡਾ ਅਧਾਰਤ ਲਖਬੀਰ ਸਿੰਘ ਲੰਡਾ ਅਤੇ ਸਤਬੀਰ ਸਿੰਘ ਉਰਫ ਸੱਤਾ ਦਾ ਕਰੀਬੀ ਸਾਥੀ ਗੁਰਦੇਵ ਸਿੰਘ ਉਰਫ ਜੈਸਲ ਤਰਨਤਾਰਨ ਜ਼ਿਲ੍ਹੇ ਦੇ ਥਾਣਾ ਸਰਹਾਲੀ ਕਲਾਂ 'ਤੇ ਦਸੰਬਰ 2022 ਵਿੱਚ ਹੋਏ ਰਾਕੇਟ ਪ੍ਰੋਪੇਲਡ ਗ੍ਰੇਨੇਡ (ਆਰਪੀਜੀ) ਹਮਲੇ ਦਾ ਮਾਸਟਰਮਾਈਂਡ ਹੈ। ਉਹ 2022 ਵਿੱਚ ਦੁਬਈ ਭੱਜ ਗਿਆ, ਜਿਸ ਤੋਂ ਬਾਅਦ ਗੈਰ-ਕਾਨੂੰਨੀ ਢੰਗ ਨਾਲ ਉਥੋਂ ਯੂਰਪ ਚਲਾ ਗਿਆ। ਉਹ ਆਪਣੇ ਸਾਥੀਆਂ ਦੀ ਮਦਦ ਨਾਲ ਪੰਜਾਬ 'ਚ ਅੱਤਵਾਦੀ ਗਤੀਵਿਧੀਆਂ ਨੂੰ ਅੰਜਾਮ ਦੇਣ ਲਈ ਅੱਤਵਾਦੀ ਲਖਬੀਰ ਲੰਡਾ ਅਤੇ ਸਤਬੀਰ ਸੱਤਾ ਦੀ ਮਦਦ ਕਰਦਾ ਰਿਹਾ ਹੈ। ਕਾਊਂਟਰ ਇੰਟੈਲੀਜੈਂਸ ਰਿਪੋਰਟਾਂ ਦੇ ਅਨੁਸਾਰ ਜਦੋਂ ਗੁਰਦੇਵ ਜੈਸਲ ਪਹਿਲਾਂ ਭਾਰਤ ਵਿੱਚ ਸੀ ਤਾਂ ਉਸਨੇ ਲਖਬੀਰ ਲੰਡਾ ਦੇ ਕਹਿਣ 'ਤੇ ਹਥਿਆਰਾਂ, ਆਈਈਡੀਜ਼, ਏਕੇ-47 ਰਾਈਫਲ ਅਤੇ ਨਸ਼ੀਲੇ ਪਦਾਰਥਾਂ ਦੀ ਖੇਪ ਹਾਸਲ ਕੀਤੀ ਸੀ।

SHARE ARTICLE

ਏਜੰਸੀ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement