
Punbus and PRTC strike News : ਟਰਾਂਸਪੋਰਟ ਸਕੱਤਰ ਨਾਲ ਕੱਚੇ ਦੀ ਮੁਲਜ਼ਮਾਂ ਦੀ ਬੈਠਕ ਰਹੀ ਬਸਿੱਟਾ
Punbus and PRTC strike News in Punjabi : ਪੰਜਾਬ ਰੋਡਵੇਜ਼ ਪੀਆਰਟੀਸੀ ਪਨਬਸ ਕੰਟਰੈਕਟ ਯੂਨੀਅਨ ਵੱਲੋਂ ਕੱਲ੍ਹ ਪੰਜਾਬ ’ਚ ਬੱਸਾਂ ਰੋਕ ਕੇ ਹੜਤਾਲ ਕੀਤੀ ਜਾਵੇਗੀ। ਸਮੂਹ ਆਗੂ ਅਤੇ ਵਰਕਰ ਸਾਥੀਆਂ ਨੂੰ ਬੇਨਤੀ ਹੈ ਕਿ ਅੱਜ ਜਥੇਬੰਦੀ ਦੀ ਸਰਕਾਰ ਨਾਲ ਪੈਨਿਲ ਮੀਟਿੰਗ ਹੋਈ ਹੈ। ਮੀਟਿੰਗ ਵਿੱਚ ਪਿਛਲੇ ਸਮੇਂ ਦੀ ਤਰ੍ਹਾਂ ਟਾਲਮਟੋਲ ਨੀਤੀ ਨਾਲ ਸਮਾਂ ਟਪਾਇਆ ਅਤੇ ਮੰਗਾਂ ਦਾ ਹੱਲ ਕਰਨ ਤੋਂ ਲਗਾਤਾਰ ਮੈਨੇਜਮੈਂਟ ਅਸਫ਼ਲ ਰਹੀ। ਜਿਸ ਦੇ ਰੋਸ ਵਜੋਂ ਜਥੇਬੰਦੀ ਵੱਲੋਂ ਪਹਿਲਾਂ ਤੋਂ ਉਲੀਕੇ ਐਕਸ਼ਨਾਂ ਅਨੁਸਾਰ ਕੱਲ ਮਿਤੀ 14 ਅਗਸਤ 2025 ਨੂੰ ਪਹਿਲੇ ਟਾਇਮ ਤੋਂ ਹੜਤਾਲ ਬੱਸਾਂ ਦਾ ਚੱਕਾ ਜਾਮ ਕਰਕੇ ਡਿਪੂ ਵਾਈਜ਼ ਰੋਸ ਪ੍ਰਦਰਸ਼ਨ ਕੀਤੇ ਜਾਣਗੇ।
15 ਅਗਸਤ 2025 ਨੂੰ ਅਜ਼ਾਦੀ ਦਿਹਾੜੇ ਨੂੰ ਗੁਲਾਮੀ ਦਿਵਸ ਵਜੋਂ ਮਨਾਉਂਦੇ ਹੋਏ ਜਿਥੇ ਵੀ ਮੁੱਖ ਮੰਤਰੀ ਪੰਜਾਬ, ਟਰਾਂਸਪੋਰਟ ਮੰਤਰੀ ਪੰਜਾਬ, ਸਮੇਤ ਕੈਬਨਿਟ ਮੰਤਰੀ ਜਿਥੇ ਵੀ ਝੰਡਾ ਲਹਿਰਾਉਣ ਆਉਣਗੇ ਉਥੇ ਕਾਲੇ ਝੋਲੇ ਪਾਕੇ ਕਾਲੀਆਂ ਝੰਡੀਆ ਲੈਕੇ ਪਨਬੱਸ/ਪੀ ਆਰ ਟੀ ਸੀ ਦੇ ਕੱਚੇ ਮੁਲਾਜ਼ਮਾਂ ਨੂੰ ਠੇਕੇਦਾਰ ਵਿਚੋਲਿਆਂ ਦੀ ਗੁਲਾਮੀ ਅਤੇ ਪ੍ਰਾਈਵੇਟ ਕਿਲੋਮੀਟਰ ਬੱਸਾਂ ਨਾਲ ਵਿਭਾਗ ਦੇ ਕੀਤੇ ਜਾ ਰਹੇ ਨਿੱਜੀਕਰਨ ਦੇ ਰੋਸ ਵਿੱਚ ਮੁਲਾਜ਼ਮਾਂ ਵੱਲੋਂ ਠੇਕੇਦਾਰੀ ਸਿਸਟਮ ਦੀ ਗੁਲਾਮੀ ਵਿੱਚੋ ਕੱਢ ਕੇ ਅਜਾਦੀ ਦੀ ਮੰਗ ਕਰਦੇ ਹੋਏ ਸਵਾਲ ਕਰਨਗੇ ।
(For more news apart from Bus jam in Punjab tomorrow, Punbus and PRTC accused to go on strike News in Punjabi, stay tuned to Rozana Spokesman)