ਪੰਜਾਬ 'ਚ ਕਰੋਨਾ ਦਾ ਤਾਂਡਵ ਜਾਰੀ, 24 ਘੰਟਿਆਂ 'ਚ ਹੋਈਆਂ 68 ਮੌਤਾਂ, ਸਾਹਮਣੇ ਆਏ 2628 ਨਵੇਂ ਮਾਮਲੇ!
Published : Sep 13, 2020, 9:14 pm IST
Updated : Sep 13, 2020, 9:19 pm IST
SHARE ARTICLE
Covid-19
Covid-19

ਇਕ ਦਿਨ 'ਚ 2151 ਵਿਅਕਤੀ ਹੋਏ ਸਿਹਤਯਾਬ

ਚੰਡੀਗੜ੍ਹ : ਪੰਜਾਬ ਅੰਦਰ ਕਰੋਨਾ ਦੇ ਮਾਮਲਿਆਂ ਦਾ ਵਧਣਾ ਲਗਾਤਾਰ ਜਾਰੀ ਹੈ, ਜਿਸ ਕਾਰਨ ਹਾਲਾਤ ਦਿਨੋਂ ਬਦਤਰ ਹੁੰਦੇ ਜਾ ਰਹੇ ਹਨ। ਪਿਛਲੇ 24 ਘੰਟਿਆਂ ਦੌਰਾਨ ਸੂਬੇ ਅੰਦਰ 68 ਲੋਕਾਂ ਨੂੰ ਜਾਨ ਤੋਂ ਹੱਥ ਧੋਣੇ ਪਏ  ਹਨ ਜਦਕਿ 2628 ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਕੁੱਲ ਮਰੀਜ਼ਾਂ ਦਾ ਅੰਕੜਾ 79679 ਤਕ ਪਹੁੰਚ ਗਿਆ ਹੈ। ਸੂਬੇ ਅੰਦਰ ਕਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ ਵੀ 2356 ਹੋ ਗਈ ਹੈ।

Covid-19Covid-19

ਸੂਬੇ ਅੰਦਰ ਹਾਲਾਤ ਲਗਾਤਾਰ ਵਿਗੜ ਰਹੇ ਹਨ। ਸਰਕਾਰ ਹਾਲਾਤ ਨਾਲ ਨਿਪਟਣ ਲਈ ਪੂਰੀ ਤਰ੍ਹਾਂ ਸਰਗਰਮ ਹੈ ਪਰ ਲੋਕਾਂ ਅੰਦਰ ਫ਼ੈਲ ਰਹੀਆਂ ਤਰ੍ਹਾਂ ਤਰ੍ਹਾਂ ਦੀਆਂ ਅਫ਼ਵਾਹਾਂ ਸਰਕਾਰ ਦੇ ਯਤਨਾਂ ਨੂੰ ਠੇਸ ਪਹੁੰਚਾ ਰਹੀਆਂ ਹਨ। ਐਤਵਾਰ ਨੂੰ ਕੋਰੋਨਾਵਾਇਰਸ ਦੇ 2628 ਨਵੇਂ ਕੋਰੋਨਾ ਕੇਸ ਸਾਹਮਣੇ ਆਏ। ਇਨ੍ਹਾਂ 'ਚੋਂ ਸਭ ਤੋਂ ਵੱਧ ਮਾਮਲੇ ਮੋਹਾਲੀ ਨਾਲ ਸਬੰਧਤ ਹਨ।

COVID-19COVID-19

ਮੋਹਾਲੀ 'ਚ 433 ਕੇਸ ਸਾਹਮਣੇ ਆਏ ਹਨ ਜਦਕਿ ਪਟਿਆਲਾ 327 ਕੇਸਾਂ ਨਾਲ ਦੂਜੇ ਨੰਬਰ 'ਤੇ ਰਿਹਾ। ਇਸੇ ਤਰ੍ਹਾਂ ਅੰਮ੍ਰਿਤਸਰ 188, ਬਠਿੰਡਾ 104, ਲੁਧਿਆਣਾ 274, ਜਲੰਧਰ 252, ਅਤੇ ਗੁਰਦਾਸਪੁਰ 260 ਨਵੇਂ ਕੋਰੋਨਾ ਕੇਸ ਸਾਹਮਣੇ ਆਏ ਹਨ।

Covid-19, InfectionCovid-19, Infection

ਪਿਛਲੇ 24 ਘੰਟਿਆਂ 'ਚ ਸਭ ਤੋਂ ਵੱਧ 11 ਮੌਤਾਂ ਅੰਮ੍ਰਿਤਸਰ ਅਤੇ 10 ਮੌਤਾਂ ਪਟਿਆਲਾ 'ਚ ਹੋਈਆਂ ਹਨ। ਇਸੇ ਤਰ੍ਹਾਂ ਬਰਨਾਲਾ  'ਚ 1, ਬਠਿੰਡਾ 'ਚ 6, ਫਰੀਦਕੋਟ  'ਚ 1, ਫਾਜ਼ਿਲਕਾ 'ਚ 3, ਗੁਰਦਾਸਪੁਰ 'ਚ 1, ਹੁਸ਼ਿਆਰਪੁਰ 'ਚ 3, ਜਲੰਧਰ 'ਚ 6, ਕਪੂਰਥਲਾ 'ਚ 4, ਲੁਧਿਆਣਾ 'ਚ 5, ਮਾਨਸਾ 'ਚ 2, ਮੋਗਾ 'ਚ 2, ਮੋਹਾਲੀ 'ਚ 3, ਨਵਾਂ ਸ਼ਹਿਰ 'ਚ 1, ਪਠਾਨਕੋਟ 'ਚ 3, ਰੋਪੜ 'ਚ 2, ਸੰਗਰੂਰ 'ਚ 3 ਅਤੇ ਤਰਨ ਤਾਰਨ 'ਚ 1 ਮੌਤ ਹੋਈ ਹੈ। ਇਸੇ ਤਰ੍ਹਾਂ 2151 ਮਰੀਜ਼ ਸਿਹਤਯਾਬ ਵੀ ਹੋਏ ਹਨ।

Coronavirus Coronavirus

ਸੂਬੇ ਅੰਦਰ ਹੁਣ ਤਕ ਕੁੱਲ 1391662 ਲੋਕਾਂ ਦੇ ਸੈਂਪਲ ਟੈਸਟਾਂ ਲਈ ਭੇਜੇ ਜਾ ਚੁੱਕੇ ਹਨ। ਇਨ੍ਹਾਂ 'ਚੋਂ 79679 ਮਰੀਜ਼ ਕੋਰੋਨਾਵਾਇਰਸ ਨਾਲ ਸੰਕਰਮਿਤ ਟੈਸਟ ਕੀਤੇ ਗਏ ਹਨ। ਜਦਕਿ 57536 ਲੋਕ ਸਿਹਤਯਾਬ ਹੋ ਚੁੱਕੇ ਹਨ। ਇਨ੍ਹਾਂ 'ਚ 19787 ਲੋਕ ਐਕਟਿਵ ਮਰੀਜ਼ ਹਨ। ਇਨ੍ਹਾਂ 501 ਮਰੀਜ਼ਾਂ ਨੂੰ ਆਕਸੀਜਨ ਦੀ ਜ਼ਰੂਰਤ ਪਈ ਹੈ ਜਦਕਿ 91 ਮਰੀਜ਼ ਅਜਿਹੇ ਹਨ ਜਿਨ੍ਹਾਂ ਨੂੰ ਹਾਲਤ ਜ਼ਿਆਦਾ ਗੰਭੀਰ  ਹੋਣ ਕਾਰਨ  ਵੈਂਟੀਲੇਟਰ 'ਤੇ ਰੱਖਿਆ ਗਿਆ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement