ਬਣਾਵਾਲੀ ਥਰਮਲ ਵਿਚ ਕੰਮ ਕਰਦੇ ਵਿਅਕਤੀ ਦੀ ਕਨਵੇਅਰ ਬੈਲਟ ਵਿਚ ਆਉਣ ਕਰ ਕੇ ਮੌਤ
Published : Sep 13, 2020, 2:07 am IST
Updated : Sep 13, 2020, 2:07 am IST
SHARE ARTICLE
image
image

ਬਣਾਵਾਲੀ ਥਰਮਲ ਵਿਚ ਕੰਮ ਕਰਦੇ ਵਿਅਕਤੀ ਦੀ ਕਨਵੇਅਰ ਬੈਲਟ ਵਿਚ ਆਉਣ ਕਰ ਕੇ ਮੌਤ

ਥਰਮਲ ਦੇ ਗੇਟ ਅੱਗੇ ਧਰਨਾ ਲਗਾ ਕੇ ਕੀਤੀ ਆਰਥਕ ਮਦਦ ਅਤੇ ਕਾਰਵਾਈ ਦੀ ਮੰਗ
 

ਜੌੜਕੀਆ, 12 ਸਤੰਬਰ (ਲਛਮਣ ਸਿੱਧੂ): ਤਲਵੰਡੀ ਸਾਬੋ ਪਾਵਰ ਪਲਾਂਟ ਬਣਾਂਵਾਲੀ ਵਿਖੇ ਇਕ ਵਿਅਕਤੀ ਦੀ ਕਨਵੇਅਰ ਬੈਲਟ ਵਿਚ ਆ ਜਾਣ ਕਾਰਨ ਮੌਤ ਹੋ ਗਈ ਹੈ। ਜਾਣਕਾਰੀ ਅਨੁਸਾਰ ਜਗਤਾਰ ਸਿੰਘ (26) ਪੁੱਤਰ ਸੁਖਦੇਵ ਸਿੰਘ ਵਾਸੀ ਪਿੰਡ ਭਲਾਈਕੇ ਜੋ ਕਿ ਥਰਮਲ ਅੰਦਰ ਕੰਮ ਕਰਦਾ ਸੀ। ਉਹ ਥਰਮਲ ਅੰਦਰ ਕਨਵੇਅਰ ਬੈਲਟ ਵਿਚ ਮੁਰੰਮਤ ਦਾ ਕੰਮ ਕਰ ਰਿਹਾ ਸੀ। ਪਰ ਕਨਵੇਨਰ ਬੈਲਟ ਜੋ ਸਹੀ ਬੈਲੰਸ ਬਣਾਕੇ ਨਹੀਂ ਚੱਲ ਰਹੀ ਸੀ ਅਤੇ ਕਨਵੇਨਰ ਬੈਲਟ ਦੇ ਸੇਫ਼ਟੀ ਗਾਰਡ ਵੀ ਨਹੀਂ ਲੱਗੇ ਹੋਏ ਸਨ।
  ਸੂਤਰਾਂ ਅਨੁਸਾਰ ਕਨਵੇਅਰ ਕੰਟਰੋਲਰ ਵਲੋਂ ਬਿਨਾਂ ਪਰਮਿਟ ਲਏ ਹੀ ਕਨਵੇਅਰ ਨੂੰ ਚਲਾ ਦਿਤਾ ਜਿਸ ਕਰ ਕੇ ਜਗਤਾਰ ਸਿੰਘ ਦੀ ਕਨਵੇਨਰ ਵੈਲਟ ਵਿਚ ਮੁਰੰਮਤ ਕਰਦੇ ਦੌਰਾਨ ਕਨਵੇਅਰ ਚਲਾ ਦੇਣ ਕਰ ਕੇ ਇਸ ਦੀ ਮੌਕੇ ਉਤੇ ਮੌਤ ਹੋ ਗਈ ਜਿਸ ਦੀ ਮ੍ਰਿਤਕ ਦੇਹ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਮਾਨਸਾ ਵਿਖੇ ਰਖਿਆ ਹੋਇਆ ਹੈ। ਇਸ ਘਟਨਾ ਨੂੰ ਲੈ ਕੇ ਸਮੂਹ ਥਰਮਲ ਵਰਕਰਾਂ, ਮ੍ਰਿਤਕ ਦੇ ਪਿੰਡ ਵਾਸੀਆਂ, ਕਿਸਾਨ ਯੂਨੀਅਨ ਉਗਰਾਹਾਂ ਅਤੇ ਆਮ ਆਦਮੀ ਪਾਰਟੀ ਦੇ ਆਗੂਆਂ ਵਲੋਂ ਥਰਮਲ ਦੇ ਗੇਟ ਅੱਗੇ ਧਰਨਾ ਲਗਾਕੇ ਨਹਾਰੇਬਾਜ਼ੀ ਕਰਦਿਆਂ ਮੰਗ ਕੀਤੀ ਕਿ ਮ੍ਰਿਤਕ ਦੇ ਪਰਵਾਰ ਨੂੰ 50 ਲੱਖ ਰੁਪਏ ਮੁਆਵਜ਼ਾ ਦਿਤਾ ਜਾਵੇ ਅਤੇ ਕਥਿਤ ਦੋਸ਼ੀਆਂ ਵਿਰੁਧ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ।
   ਥਰਮਲ ਦੇ ਗੇਟ ਅੱਗੇ ਧਰਨਾ ਦੇ ਰਹੇ ਵਿਅਕਤੀਆਂ ਨੂੰ ਖਦੇੜਨ ਲਈ ਪੁਲਿਸ ਵਲੋਂ ਧਰਨਾਕਾਰੀਆਂ ਤੇ ਲਾਠੀਚਾਰਜ ਕਰਕੇ ਉਨ੍ਹਾਂ ਨੂੰ ਦੂਰ-ਦੂਰ ਤਕ ਭੱਜਾ ਦਿਤਾ। ਪਰ ਉਸ ਤੋਂ ਬਾਅਦ ਮ੍ਰਿਤਕ ਵਿਅਕਤੀ ਦੇ ਪਿੰਡ ਵਿਚੋਂ ਭਾਰੀ ਗਿਣਤੀ ਵਿਚ ਔਰਤਾਂ ਅਤੇ ਮਰਦਾਂ ਨੇ ਆ ਕੇ ਥਰਮਲ ਦੇ ਗੇਟ ਅੱਗੇ ਫਿਰ ਤੋਂ ਧਰਨਾ ਲਗਾ ਦਿਤਾ ਜੋ ਖ਼ਬਰ ਲਿਖੇ ਜਾਣ ਤਕ ਜਾਰੀ ਸੀ। ਮੌਕੇ ਉਤੇ ਪਹੁੰਚੇ ਡੀਐਸਪੀ ਹਰਜਿੰਦਰ ਸਿੰਘ ਗਿੱਲ ਨੇ ਪਰਵਾਰਕ ਮੈਂਬਰਾਂ ਅਤੇ ਹੋਰ ਕੁੱਝ ਮੋਹਤਵਾਰ ਵਿਅਕਤੀਆਂ ਨੂੰ ਨਾਲ ਲੈ ਕੇ ਥਰਮਲ ਅਧਿਕਾਰੀਆਂ ਨਾਲ  ਪੀੜਤ ਪਰਵਾਰਕ ਮੈਂਬਰਾਂ ਨਾਲ ਮੀਟਿੰਗ ਕਰਵਾਈ ਪਰ ਖ਼ਬਰ ਲਿਖੇ ਜਾਣ ਤਕ ਦੋਵੇਂ ਧਿਰਾਂ ਵਿਚ ਕੋਈ ਵੀ ਸਮਝੌਤਾ ਨਹੀਂ ਹੋ ਸਕਿਆ।
   ਮ੍ਰਿਤਕ ਨੌਜਵਾਨ ਦੇ ਪਰਵਾਰਕ ਮੈਂਬਰ ਅਤੇ ਥਰਮਲ ਦੇ ਮੁਲਾਜ਼ਮ ਉਕਤ ਮੰਗਾਂ ਨੂੰ ਲੈ ਕੇ ਅਪਣੀ ਜਿੱਤ ਉਤੇ ਅੜੇ ਹੋਏ ਸਨ। ਇਸ ਸਬੰਧੀ ਥਰਮਲ ਅਧਿਕਾਰੀਆਂ ਦਾ ਕਹਿਣਾ ਹੈ ਕਿ ਪਲਾਂਟ ਅੰਦਰ ਰੱਖ ਰਖਾਵ ਦੇ ਕੰਮ ਦੌਰਾਨ ਕੀਤੀ ਜਾ ਰਹੀ ਮੁਰੰਮਤ ਦੌਰਾਨ ਇਕ ਮੰਦਭਾਗੀ ਘਟਨਾ ਵਾਪਰੀ ਹੈ ਜਿਸ ਵਿਚ ਇਕ ਕੰਟਰੈਕਟਰ ਕੰਪਨੀ ਦੇ ਮੁਲਾਜ਼ਮ ਦੀ ਮੌਤ ਹੋ ਗਈ ਹੈ। ਅਧਿਕਾਰੀਆਂ ਵੱਲੋਂ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਦੁੱਖ ਦੀ ਘੜੀ ਵਿਚ ਅਸੀ ਪੀੜਤ ਪਰਵਾਰ ਨਾਲ ਖੜ੍ਹੇ ਹਾਂ ਪਰਵਾਰ ਨੂੰ  ਆਰਥਕ ਸਹਾਇਤਾ ਵੀ ਦਿਤੀ ਜਾਵੇਗੀ।ਟੀਐਸਪੀਐਲ ਪ੍ਰਬੰਧਨ ਉਦਯੋਗਿਕ ਸੁਰੱਖਿਆ ਦੇ ਵਿਸ਼ਵ ਪਧਰੀ ਨਿਯਮਾਂ ਦੀ ਪਾਲਣਾ ਕਰਦਿਆਂ 'ਜ਼ੀਰੋ ਨੁਕਸਾਨimageimage' ਦੇ ਟੀਚੇ ਨੂੰ ਪ੍ਰਾਪਤ ਕਰਨ ਲਈ ਵਚਨਬੱਧ ਹੈ।

 

SHARE ARTICLE

ਏਜੰਸੀ

Advertisement

Rohit Godara Gang Shoots Punjabi Singer Teji Kahlon In Canada : ਇਕ ਹੋਰ ਪੰਜਾਬੀ ਗਾਇਕ 'ਤੇ ਜਾਨਲੇਵਾ ਹਮਲਾ

22 Oct 2025 3:16 PM

Robbery incident at jewellery shop in Gurugram caught on CCTV : ਦੇਖੋ, ਸ਼ਾਤਿਰ ਚੋਰਨੀਆਂ ਦਾ ਅਨੋਖਾ ਕਾਰਾ

22 Oct 2025 3:15 PM

Devinder Pal Singh Bhullar Rihai News : "Devinder Pal Bhullar ਦੀ ਰਿਹਾਈ ਲਈ BJP ਲੀਡਰ ਕਰ ਰਿਹਾ ਡਰਾਮਾ'

21 Oct 2025 3:10 PM

ਸਾਬਕਾ DGP ਪੁੱਤ ਦੀ ਨਵੀਂ ਵੀਡੀਓ ਆਈ ਸਾਹਮਣੇ, ਹੁਣ ਕਹਿੰਦਾ ਮੇਰਾ ਘਰਵਾਲੀ ਮੇਰਾ ਬਹੁਤ ਧਿਆਨ ਰੱਖਦੀ

21 Oct 2025 3:09 PM

"ਜੇ ਮੈਂ ਪ੍ਰੋਡਿਊਸਰ ਹੁੰਦਾ ਮੈਂ 'PUNJAB 95' ਚਲਾ ਦੇਣੀ ਸੀ', ਦਿਲਜੀਤ ਦੋਸਾਂਝ ਦੇ ਦਿਲ ਦੇ ਫੁੱਟੇ ਜਜ਼ਬਾਤ "

19 Oct 2025 3:06 PM
Advertisement