
ਕੋਰੋਨਾ ਲਾਗ ਦੇ ਮਾਮਲੇ ਆਉਣ ਵਿਚ ਭਾਰਤ ਸਿਖ਼ਰ 'ਤੇ
ਨਵੀਂ ਦਿੱਲੀ, 12 ਸਤੰਬਰ : ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਦੇਸ਼ 'ਚ ਕੋਰੋਨਾ ਵਾਇਰਸ ਦੇ ਮਾਮਲਿਆਂ 'ਚ ਲਗਾਤਾਰ ਹੋ ਰਹੇ ਵਾਧੇ ਨੂੰ ਲੈ ਕੇ ਸਨਿਚਰਵਾਰ ਨੂੰ ਸਰਕਾਰ 'ਤੇ ਨਿਸ਼ਾਨਾ ਸਾਧਿਆ। ਰਾਹੁਲ ਨੇ ਵਿਅੰਗ ਕਸਦੇ ਹੋਏ ਕਿਹਾ ਕਿ ਇਸ ਸਥਿਤੀ ਦੇ ਬਾਵਜੂਦ ਸਰਕਾਰ 'ਸੱਭ ਚੰਗਾ ਹੈ' ਕਹਿ ਰਹੀ ਹੈ। ਉਨ੍ਹਾਂ ਕਿਹਾ ਕਿ ਕੋਵਿਡ ਨਾਲ ਨਜਿੱਠਣ ਦੀ ਕੇਂਦਰ ਦੀ ਰਣਨੀਤੀ ਕਾਰਨ ਦੇਸ਼ ਮੁਸੀਬਤ 'ਚ ਘਿਰ ਗਿਆ ਹੈ। ਕਾਂਗਰਸ ਆਗੂ ਨੇ ਟਵੀਟ ਕੀਤਾ,''ਕੋਵਿਡ ਵਿਰੁਧ ਮੋਦੀ ਸਰਕਾਰ ਦੀ 'ਪੂਰੀ ਤਿਆਰੀ ਵਾਲੀ ਲੜਾਈ' ਨੇ ਭਾਰਤ ਨੂੰ ਮੁਸੀਬਤਾਂ ਦੀ ਖੱਡ 'ਚ ਧੱਕ ਦਿਤਾ ਹੈ। ਜੀ. ਡੀ. ਪੀ. 'ਚ 23.3 ਫ਼ੀ ਸਦੀ ਦੀ ਇਤਿਹਾਸਕ ਕਮੀ ਆ ਗਈ, 12 ਕਰੋੜ ਨੌਕਰੀਆਂ ਚਲੀਆਂ ਗਈਆਂ, ਵਿਸ਼ਵ 'ਚ ਕੋਵਿਡ ਦੇ ਸੱਭ ਤੋਂ ਵੱਧ ਮਾਮਲੇ ਅਤੇ ਮੌਤਾਂ ਭਾਰਤ 'ਚ ਹੋ ਰਹੀਆਂ ਹਨ।'' (ਏਜੰਸੀ)
image