ਵਿਅਕਤੀ ਨੇ ਪਹਿਲਾਂ ਕੀਤੀ ਪੂਜਾ, ਫਿਰ ਮੰਦਰ ਦੇ ਬਾਹਰ ਤ੍ਰਿਸ਼ੂਲ ਵਿਚ ਗਲਾ ਫਸਾ ਕੇ ਕੀਤੀ ਆਤਮ ਹੱਤਿਆ
Published : Sep 13, 2020, 7:12 pm IST
Updated : Sep 13, 2020, 7:30 pm IST
SHARE ARTICLE
Kali Mata temple, Dhanas
Kali Mata temple, Dhanas

ਮੰਦਰ ਵਿਚ ਲੱਗੇ ਸੀਸੀਟੀਵੀ ਵਿਚ ਰਿਕਾਰਡ ਹੋਈ ਘਟਨਾ

ਚੰਡੀਗੜ੍ਹ: ਰਾਜਧਾਨੀ ਚੰਡੀਗੜ੍ਹ ਦੇ ਧਨਾਸ ਪਿੰਡ ਵਿਚ ਸਥਿਤ ਕਾਲੀ ਮਾਤਾ ਮੰਦਰ ਤੋਂ ਬੀਤੀ ਰਾਤ ਇਕ ਅਜੀਬ ਘਟਨਾ ਸਾਹਮਣੇ ਆਈ। ਮੰਦਰ ਦੇ ਸਾਹਮਣੇ ਲੱਗੇ ਤ੍ਰਿਸ਼ੂਲ ਵਿਚ ਇਕ ਨੌਜਵਾਨ ਨੇ ਅਪਣਾ ਸਿਰ ਫਸਾ ਕੇ ਆਤਮ ਹੱਤਿਆ ਕਰ ਲਈ। ਇਹ ਪੂਰੀ ਘਟਨਾ ਮੰਦਰ ਵਿਚ ਲੱਗੇ ਸੀਸੀਟੀਵੀ ਕੈਮਰਿਆਂ ਵਿਚ ਕੈਦ ਹੋ ਗਈ।

Man Committed Suicide In Temple At ChandigarhMan Committed Suicide In Temple At Chandigarh

ਮੰਦਰ ਪ੍ਰਬੰਧਕ ਦਾ ਕਹਿਣਾ ਹੈ ਕਿ ਪਹਿਲਾਂ ਇਹ ਇਹ ਨੌਜਵਾਨ ਇਕ-ਦੋ ਵਾਰ ਹੀ ਮੰਦਰ ਵਿਚ ਆਇਆ ਸੀ। ਇਸ ਬਾਰੇ ਕਿਸੇ ਨੂੰ ਕੋਈ ਜਾਣਕਾਰੀ ਨਹੀਂ ਹੈ। ਇਸ ਘਟਨਾ ਦੀ ਜਾਂਚ ਪੁਲਿਸ ਨੇ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਮੁਤਾਬਕ ਲਗਭਗ 45 ਸਾਲ ਵਿਅਕਤੀ ਸ਼ਨੀਵਾਰ ਰਾਤ ਮੰਦਿਰ ਵਿਚ ਪਿਆ ਹੋਇਆ ਸੀ। ਰਾਤ ਲਗਭਗ 10.15 ਵਜੇ ਉਹ ਉੱਠਿਆ ਅਤੇ ਮਾਤਾ ਦੀ ਮੂਰਤੀ ਦੇ ਸਾਹਮਣੇ ਆ ਕੇ ਉਸ ਦਾ ਸਿਰ ਫੜ ਕੇ ਜ਼ੋਰ-ਜ਼ੋਰ ਨਾਲ ਹਿਲਾਉਣ ਲੱਗਾ ਅਤੇ ਗੁੱਸੇ ਵਿਚ ਬੜਬੜਾਉਣ ਲੱਗਾ।

DeathDeath

ਉਸ ਤੋਂ ਬਾਅਦ ਉਸ ਨੇ ਮੰਦਿਰ ਦੀਆਂ ਸਾਰੀਆਂ ਮੂਰਤੀਆਂ ਕੋਲ ਜਾ ਕੇ ਵਾਰੀ-ਵਾਰੀ ਮੱਥਾ ਟੇਕਿਆ। ਉਸ ਤੋਂ ਬਾਅਦ ਜਿੱਥੇ ਤ੍ਰਿਸ਼ੂਲ ਲੱਗਾ ਸੀ, ਉਸ ਨੂੰ ਹਿਲਾਉਣ ਲੱਗਾ। ਅਚਾਨਕ ਉਸ ਨੇ ਆਪਣੇ ਸਿਰ ਨੂੰ ਤ੍ਰਿਸ਼ੂਲ ਦੇ ਇਕ ਹਿੱਸੇ ਵਿਚ ਫਸਾ ਲਿਆ, ਜਿਸ ਤੋਂ ਬਾਅਦ ਉਸ ਨੂੰ ਸਵੇਰੇ ਉਸੇ ਹਾਲਤ ਵਿਚ ਮਰਿਆ ਹੋਇਆ ਪਾਇਆ ਗਿਆ।

Kali Mata temple, DhanasKali Mata temple, Dhanas

ਪੂਜਾਰੀ ਨੇ ਦੱਸਿਆ ਕਿ ਜਦੋਂ ਐਤਵਾਰ ਸਵੇਰੇ ਇਕ ਨੌਜਵਾਨ ਮੰਦਰ ਵਿਚ ਪੂਜਾ ਕਰਨ ਆਇਆ ਤਾਂ ਉਸ ਨੇ ਇਹ ਵਿਅਕਤੀ ਤ੍ਰਿਸ਼ੂਲ ਵਿਚ ਫਸਿਆ ਦੇਖਿਆ। ਇਸ ਤੋਂ ਬਾਅਦ ਮੰਦਰ ਪ੍ਰਬੰਧਕਾਂ ਅਤੇ ਪੁਲਿਸ ਨੂੰ ਸੂਚਨਾ ਦਿੱਤੀ ਗਈ। ਪੁਲਿਸ ਨੇ ਵਿਅਕਤੀ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਇਸ ਤੋਂ ਬਾਅਦ ਮੰਦਰ ਨੂੰ ਪਾਣੀ ਅਤੇ ਸੈਨੀਟਾਈਜ਼ਰ ਨਾਲ ਸਾਫ ਕੀਤਾ ਗਿਆ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

2 Punjabi youths shot dead in Canada : ਇੱਕ ਦੀ ਗੋ.ਲੀ.ਆਂ ਲੱਗਣ ਨਾਲ ਤੇ ਦੂਜੇ ਦੀ ਸਦਮੇ ਕਾਰਨ ਹੋਈ ਮੌਤ

15 Dec 2025 3:03 PM

Punjabi Gurdeep Singh shot dead in Canada: "ਆਜਾ ਸੀਨੇ ਨਾਲ ਲੱਗਜਾ ਪੁੱਤ, ਭੁੱਬਾਂ ਮਾਰ ਰੋ ਰਹੇ ਟੱਬਰ

15 Dec 2025 3:02 PM

Adv Ravinder Jolly : ਪੰਜਾਬ ਦੇ ਮੁੱਦੇ ਛੱਡ ਘੋੜਿਆਂ ਦੀ ਹਾਰ ਜਿੱਤ ਦੇ ਕੰਮ ਲੱਗੇ ਲੋਕਾਂ ਨੂੰ ਸਿੱਖ ਵਕੀਲ ਦੀ ਲਾਹਨਤ

15 Dec 2025 3:02 PM

Rupinder Kaur ਦੇ Father ਕੈਮਰੇ ਸਾਹਮਣੇ ਆ ਕੇ ਹੋਏ ਭਾਵੁਕ,ਦੱਸੀ ਪੂਰੀ ਅਸਲ ਕਹਾਣੀ, ਕਿਹਾ- ਮੇਰੀ ਧੀ ਨੂੰ ਵੀ ਮਿਲੇ..

14 Dec 2025 3:04 PM

Haryana ਦੇ CM Nayab Singh Saini ਨੇ VeerBal Divas ਮੌਕੇ ਸਕੂਲਾ 'ਚ ਨਿਬੰਧ ਲੇਖਨ ਪ੍ਰਤੀਯੋਗਿਤਾ ਦੀ ਕੀਤੀ ਸ਼ੁਰੂਆਤ

14 Dec 2025 3:02 PM
Advertisement